Tue, Dec 23, 2025
Whatsapp

ਸਰਹਿੰਦ ਨੇੜੇ ਫ਼ਿਰ ਹੋਈ ਬੇਅਦਬੀ ਦੀ ਘਟਨਾ, ਦੋਸ਼ੀ ਕਾਬੂ

Reported by:  PTC News Desk  Edited by:  Shanker Badra -- October 12th 2020 04:28 PM
ਸਰਹਿੰਦ ਨੇੜੇ ਫ਼ਿਰ ਹੋਈ ਬੇਅਦਬੀ ਦੀ ਘਟਨਾ, ਦੋਸ਼ੀ ਕਾਬੂ

ਸਰਹਿੰਦ ਨੇੜੇ ਫ਼ਿਰ ਹੋਈ ਬੇਅਦਬੀ ਦੀ ਘਟਨਾ, ਦੋਸ਼ੀ ਕਾਬੂ

ਸਰਹਿੰਦ ਨੇੜੇ ਫ਼ਿਰ ਹੋਈ ਬੇਅਦਬੀ ਦੀ ਘਟਨਾ, ਦੋਸ਼ੀ ਕਾਬੂ:ਫ਼ਤਹਿਗੜ੍ਹ ਸਾਹਿਬ : ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਹੁਣ ਇਹ ਦੁਖਦਾਈ ਘਟਨਾ Sirhind ਕੋਲ ਜੀ.ਟੀ. ਨੇੜੇ ਪੈਂਦੇ ਪਿੰਡ ਤਰਖਾਣ ਮਾਜਰਾ ਵਿਖੇ ਵਾਪਰੀ ਹੈ। ਇਸ ਤਾਜ਼ਾ ਘਟਨਾ ਦਾ ਕਸੂਰਵਾਰ ਇੱਕ ਅਣਪਛਾਤਾ ਕਾਰ ਸਵਾਰ ਨੌਜਵਾਨ ਹੈ। Sri Guru Granth Sahib Ji Disrespect Gurdwara Sahib near Sirhindਜਾਣਕਾਰੀ ਅਨੁਸਾਰ ਨੌਜਵਾਨ ਸਾਜ਼ਿਸ਼ ਤਹਿਤ Gurdwara Sahib ਵਿਖੇ ਮੱਥਾ ਟੇਕਣ ਦਾ ਬਹਾਨਾ ਬਣਾ ਕੇ ਅੰਦਰ ਦਾਖਲ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਪਰ ਉਸ ਨੂੰ ਕਾਬੂ ਕਰ ਲਿਆ ਗਿਆ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮਲਕੀਤ ਸਿੰਘ ਦੇ ਦੱਸਣ ਅਨੁਸਾਰ ਨਾਭਾ ਵੱਲੋਂ ਇੱਕ ਕਾਰ ਸਵਾਰ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਆਇਆ ਤੇ ਉਨ੍ਹਾਂ ਨੂੰ ਕਹਿਣ ਲੱਗਾ ਕਿ ਦਰਬਾਰ ਸਾਹਿਬ ਖੋਲ੍ਹੋ, ਕਿਉਂਕਿ ਉਸ ਨੇ ਮੱਥਾ ਟੇਕਣਾ ਹੈ। Sri Guru Granth Sahib Ji Disrespect Gurdwara Sahib near Sirhindਜਦੋਂ ਦਰਬਾਰ ਸਾਹਿਬ ਖੋਲ੍ਹਿਆ ਗਿਆ ਤਾਂ ਉਕਤ ਵਿਅਕਤੀ ਨੇ ਅਚਾਨਕ Sri Guru Granth Sahib Ji ਤੇ ਗੁਟਕਾ ਸਾਹਿਬ ਦੇ ਅੰਗ ਪਾੜਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਗ੍ਰੰਥੀ ਸਿੰਘ ਨੇ ਰੌਲਾ ਪਾ ਦਿੱਤਾ, ਅਤੇ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ। ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਉਕਤ ਵਿਅਕਤੀ ਨੂੰ ਫੜ ਕੇ ਉਸ ਦੀ ਚੰਗੀ ਭੁਗਤ ਸੁਆਰੀ ਅਤੇ ਉਸ ਦੀ ਕਾਰ ਵੀ ਭੰਨ ਦਿੱਤੀ। Sri Guru Granth Sahib Ji Disrespect Gurdwara Sahib near Sirhindਇਸ ਤੋਂ ਬਾਅਦ ਵਿੱਚ ਦੋਸ਼ੀ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ ਕਿ ਉਕਤ ਵਿਅਕਤੀ ਕਿੱਥੋਂ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਅਜਿਹਾ ਕਿਉਂ ਕੀਤਾ ਹੈ।ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ 'ਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ, ਪਰ ਮੁੜ-ਮੁੜ ਅਜਿਹਾ ਵਾਪਰਨਾ ਪ੍ਰਬੰਧਕਾਂ ਤੇ ਕਾਨੂੰਨ ਲਈ ਵੱਡੇ ਸਵਾਲ ਖੜ੍ਹੇ ਕਰਦਾ ਹੈ। Sri Guru Granth Sahib Ji Disrespect Gurdwara Sahib near Sirhind -PTCNews


Top News view more...

Latest News view more...

PTC NETWORK
PTC NETWORK