Mon, Jun 16, 2025
Whatsapp

ADGP ਵੱਲੋਂ ਸਖ਼ਤ ਚੇਤਾਵਨੀ- ਜੇਕਰ ਪੁਲਿਸ ਹਿਰਾਸਤ 'ਚ ਹੋਈ ਮੌਤ ਤਾਂ ਅਫਸਰਾਂ ਦੀ ਆਏਗੀ ਸ਼ਾਮਤ

Reported by:  PTC News Desk  Edited by:  Riya Bawa -- March 28th 2022 10:52 AM -- Updated: March 28th 2022 10:59 AM
ADGP ਵੱਲੋਂ ਸਖ਼ਤ ਚੇਤਾਵਨੀ- ਜੇਕਰ ਪੁਲਿਸ ਹਿਰਾਸਤ 'ਚ ਹੋਈ ਮੌਤ ਤਾਂ ਅਫਸਰਾਂ ਦੀ ਆਏਗੀ ਸ਼ਾਮਤ

ADGP ਵੱਲੋਂ ਸਖ਼ਤ ਚੇਤਾਵਨੀ- ਜੇਕਰ ਪੁਲਿਸ ਹਿਰਾਸਤ 'ਚ ਹੋਈ ਮੌਤ ਤਾਂ ਅਫਸਰਾਂ ਦੀ ਆਏਗੀ ਸ਼ਾਮਤ

ਚੰਡੀਗੜ੍ਹ: ਪੰਜਾਬ ਵਿਚ ਪਿਛਲੇ ਕੁਝ ਹਫਤਿਆਂ ਦੌਰਾਨ ਪੁਲਿਸ ਦੀ ਹਿਰਾਸਤ ਵਿੱਚ ਹੋਈਆਂ ਤਿੰਨ ਮੌਤਾਂ (ਦੋ ਮੌਤਾਂ ਮਾਰਚ ਮਹੀਨੇ ਅੰਦਰ ਹੋਈਆਂ) ਮਗਰੋਂ ਪੰਜਾਬ ਪੁਲਿਸ ਦੇ ਵਧੀਕ ਮੁਖੀ (ਏਡੀਜੀਪੀ) ਨੇ ਐੱਸਐੱਸਪੀਜ਼ ਤੇ ਕਮਿਸ਼ਨਰਾਂ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਰਦੇਸ਼ਾਂ ਦੇ ਮੁਤਾਬਿਕ ਕਿਹਾ ਹੈ ਕਿ ਉਹ ਆਪਣੇ ਜੂਨੀਅਰ ਅਫਸਰਾਂ ਨੂੰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਜੇਕਰ ਪੁਲਿਸ ਹਿਰਾਸਤ 'ਚ ਮੁਲਜ਼ਮ ਦੀ ਮੌਤ ਹੁੰਦੀ ਹੈ ਤਾਂ ਅਫਸਰਾਂ ਦੀ ਸ਼ਾਮਤ ਆਏਗੀ।  ADGP ਵੱਲੋਂ ਸਖ਼ਤ ਚੇਤਾਵਨੀ- ਜੇਕਰ ਪੁਲਿਸ ਹਿਰਾਸਤ 'ਚ ਹੋਈ ਮੌਤ ਤਾਂ ਅਫਸਰਾਂ ਦੀ ਆਏਗੀ ਸ਼ਾਮਤ ਏਡੀਜੀਪੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ ’ਚ ਕਿਸੇ ਵਿਅਕਤੀ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਈ ਜਾਂ ਉਨ੍ਹਾਂ ’ਤੇ ਤਸ਼ੱਦਦ ਕੀਤਾ ਗਿਆ ਤਾਂ ਇਸ ਲਈ ਸੀਨੀਅਰ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ, 'ਇਹ ਇੱਕ ਗੰਭੀਰ ਮਸਲਾ ਹੈ ਅਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਸੀਨੀਅਰ ਅਫਸਰਾਂ ਵੱਲੋਂ ਥਾਣਿਆਂ ਦੀ ਨਿਗਰਾਨੀ ਨਹੀਂ ਕੀਤੀ ਜਾਂਦੀ।' ਇਨ੍ਹਾਂ ਹਦਾਇਤਾਂ ਵਿੱਚ ਸੀਨੀਅਰ ਅਫਸਰਾਂ ਨੂੰ ਸਾਰੇ ਡੀਐੱਸਪੀਜ਼, ਐੱਸਐੈੱਚਓ ਤੇ ਥਾਣਾ ਮੁਖੀਆਂ ਨੂੰ ਚੌਕਸ ਰਹਿਣ ਤੇ ਹਿਰਾਸਤ ਵਿੱਚ ਲਏ ਗਏ ਮੁਲਜ਼ਮਾਂ ਦੀ ਨਿਯਮਾਂ ਅਨੁਸਾਰ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਏਡੀਜੀਪੀ ਨੇ ਕਿਹਾ, 'ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਗੜਬੜ ਹੁੰਦੀ ਹੈ ਤਾਂ ਸੀਨੀਅਰ ਅਫਸਰ ਕਾਨੂੰਨ ਅਨੁਸਾਰ ਕਾਰਵਾਈ ਕਰਨ।'  ADGP ਵੱਲੋਂ ਸਖ਼ਤ ਚੇਤਾਵਨੀ- ਜੇਕਰ ਪੁਲਿਸ ਹਿਰਾਸਤ 'ਚ ਹੋਈ ਮੌਤ ਤਾਂ ਅਫਸਰਾਂ ਦੀ ਆਏਗੀ ਸ਼ਾਮਤ ਹਿਰਾਸਤ 'ਚ ਮੌਤਾਂ ਦੇ ਮੱਦੇਨਜ਼ਰ ADGP ਦਾ ਇਕ ਵੱਡਾ ਕਦਮ ਚੁੱਕਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਅੱਜ ਤੋਂ ਫਿਜੀਕਲ ਮੋਡ 'ਚ ਪੰਜਾਬ-ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਵੇਗੀ। ਦੱਸਣਯੋਗ ਹੈ ਕਿ ਬੀਤੀ 7 ਮਾਰਚ ਨੂੰ ਫਾਜ਼ਿਲਕਾ ਦੀ ਲਾਧੂਕਾ ਮੰਡੀ ਦੇ ਥਾਣੇ ’ਚ ਇੱਕ ਕਬਾੜੀ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ’ਚ ਇੱਕ ਏਐਸਆਈ ਤੇ ਇੱਕ ਸੀਨੀਅਰ ਸਿਪਾਹੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਅਗਲੇ ਦਿਨ 8 ਮਾਰਚ ਨੂੰ ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ’ਚ ਲੁੱਟ-ਖੋਹ ਕੇਸ ਦੇ ਮੁਲਜ਼ਮ ਨੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ’ਚ ਦੋ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਕਰਕੇ ਇਹ ਮਾਮਲਾ ਗਰਮਾਇਆ ਹੋਇਆ ਹੈ।  ADGP ਵੱਲੋਂ ਸਖ਼ਤ ਚੇਤਾਵਨੀ- ਜੇਕਰ ਪੁਲਿਸ ਹਿਰਾਸਤ 'ਚ ਹੋਈ ਮੌਤ ਤਾਂ ਅਫਸਰਾਂ ਦੀ ਆਏਗੀ ਸ਼ਾਮਤ ਇਹ ਵੀ ਪੜ੍ਹੋ: ਸਰਕਾਰੀ ਨੀਤੀਆਂ ਦੇ ਵਿਰੋਧ 'ਚ ਦੋ ਰੋਜ਼ਾ ਹੜਤਾਲ, ਕੰਮਕਾਜ ਪ੍ਰਭਾਵਿਤ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ ਮਿਲੀ ਜਾਣਕਾਰੀ ਦੇ ਮੁਤਾਬਿਕ ਪਿਛਲੇ ਪੰਜ ਸਾਲਾਂ ਅੰਦਰ ਹਿਰਾਸਤ ਵਿੱਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ’ਚ ਪੰਜਾਬ ਦਾ ਤੀਜਾ ਸਥਾਨ ਹੈ। ਸਭ ਤੋਂ ਪਹਿਲਾਂ ਸਥਾਨ ਉੱਤਰ ਪ੍ਰਦੇਸ਼ ਤੇ ਦੂਜਾ ਸਥਾਨ ਬਿਹਾਰ ਦਾ ਹੈ। ਸਾਲ 2021 ਵਿੱਚ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਲੋਕ ਸਭਾ ’ਚ ਦੱਸਿਆ ਸੀ ਕਿ ਯੂਪੀ ਵਿੱਚ ਸਭ ਤੋਂ ਵੱਧ 126 ਕੈਦੀਆਂ ਦੀ ਮੌਤ ਪੁਲਿਸ ਦੀ ਹਿਰਾਸਤ ਵਿੱਚ ਹੋਈ ਹੈ। ਇਸ ਤੋਂ ਬਾਅਦ ਬਿਹਾਰ (58) ਤੇ ਪੰਜਾਬ (32) ਦਾ ਨੰਬਰ ਹੈ। ਪੰਜਾਬ ਦੀਆਂ 25 ਜੇਲ੍ਹਾਂ ਵਿੱਚ ਇਸ ਸਮੇਂ 24 ਹਜ਼ਾਰ ਦੇ ਕਰੀਬ ਕੈਦੀ ਹਨ। -PTC News


Top News view more...

Latest News view more...

PTC NETWORK