Wed, May 8, 2024
Whatsapp

ਸੁਖਬੀਰ ਬਾਦਲ ਦੇ ਬੱਚਿਆਂ ਨਾਲ ਮੋਦੀ ਨੇ ਲਈ ਸੈਲਫ਼ੀ , ਹਰਸਿਮਰਤ ਕੌਰ ਬਾਦਲ ਨੇ ਮੋਦੀ ਦਾ ਕੀਤਾ ਧੰਨਵਾਦ

Written by  Shanker Badra -- November 24th 2018 01:05 PM -- Updated: November 24th 2018 01:08 PM
ਸੁਖਬੀਰ ਬਾਦਲ ਦੇ ਬੱਚਿਆਂ ਨਾਲ ਮੋਦੀ ਨੇ ਲਈ ਸੈਲਫ਼ੀ , ਹਰਸਿਮਰਤ ਕੌਰ ਬਾਦਲ ਨੇ ਮੋਦੀ ਦਾ ਕੀਤਾ ਧੰਨਵਾਦ

ਸੁਖਬੀਰ ਬਾਦਲ ਦੇ ਬੱਚਿਆਂ ਨਾਲ ਮੋਦੀ ਨੇ ਲਈ ਸੈਲਫ਼ੀ , ਹਰਸਿਮਰਤ ਕੌਰ ਬਾਦਲ ਨੇ ਮੋਦੀ ਦਾ ਕੀਤਾ ਧੰਨਵਾਦ

ਸੁਖਬੀਰ ਬਾਦਲ ਦੇ ਬੱਚਿਆਂ ਨਾਲ ਮੋਦੀ ਨੇ ਲਈ ਸੈਲਫ਼ੀ ,ਹਰਸਿਮਰਤ ਕੌਰ ਬਾਦਲ ਨੇ ਮੋਦੀ ਦਾ ਕੀਤਾ ਧੰਨਵਾਦ:ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਰਿਹਾਇਸ਼ 'ਤੇ ਕੀਰਤਨ ਦਰਬਾਰ ਕਰਵਾਇਆ ਗਿਆ ਸੀ।ਇਸ ਕੀਰਤਨ ਦਰਬਾਰ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਅਰੁਣ ਜੇਤਲੀ ,ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸ਼੍ਰੀਮਤੀ ਗੁਰਸ਼ਰਨ ਕੌਰ ਨੇ ਵੀ ਕੀਰਤਨ ਦਰਬਾਰ ਵਿਚ ਹਾਜ਼ਰੀ ਭਰੀ ਹੈ।Sukhbir Badal children With Narendra Modi For selfie Harsimrat Kaur Badal thanked Modiਇਸ ਸਮਾਗਮ ਦੌਰਾਨ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਘਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਬੱਚੇ ਸੈਲਫ਼ੀ ਲੈਂਦੇ ਨਜ਼ਰ ਆਏ ਹਨ।ਇਸ ਦੇ ਨਾਲ ਹੀ ਬਿਕਰਮਜੀਤ ਮਜੀਠੀਆ ਦੇ ਦੋਵੇਂ ਬੱਚਿਆਂ ਨੂੰ ਵੀ ਮੋਦੀ 'ਜੱਫੀ' ਪਾਉਂਦੇ ਨਜ਼ਰ ਆਏ ਹਨ।Sukhbir Badal children With Narendra Modi For selfie Harsimrat Kaur Badal thanked Modiਦੱਸ ਦੇਈਏ ਕਿ ਸੁਖਬੀਰ ਬਾਦਲ ਦੀਆਂ ਦੋਵੇਂ ਬੇਟੀਆਂ ਅਤੇ ਬੇਟਾ ਪ੍ਰਧਾਨ ਮੰਤਰੀ ਨਾਲ ਸੈਲਫ਼ੀ ਲੈ ਰਹੇ ਸਨ ਤਾਂ ਉਨ੍ਹਾਂ ਦੀਆਂ ਤਸਵੀਰਾਂ ਨੂੰ ਬੀਬੀ ਹਰਸਿਮਰਤ ਬਾਦਲ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਤੁਹਾਡਾ ਬਹੁਤ ਧੰਨਵਾਦ ਨਰੇਂਦਰ ਮੋਦੀ ਜੀ। ਤੁਹਾਡੇ ਨਾਲ ਇਹ ਪਿਆਰੀ ਜਿਹੀ ਸੈਲਫ਼ੀ ਲੈ ਕੇ ਮੇਰੇ ਬੱਚੇ ਫੁੱਲੇ ਨਹੀਂ ਸਮਾ ਰਹੇ ਸੀ ਅਤੇ ਤੁਹਾਡੇ ਨਾਲ ਗੱਲਾਂ ਕਰਕੇ ਮੇਰੇ ਨੰਨ੍ਹੇ ਮੁੰਨੇ ਭਤੀਜਿਆਂ ਨੇ ਵੀ ਬੜਾ ਅਨੰਦ ਮਾਣਿਆ।Sukhbir Badal children With Narendra Modi For selfie Harsimrat Kaur Badal thanked Modiਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਨੇਤਾ ਸ਼ੁਕਰਵਾਰ ਨੂੰ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਘਰ ਕਰਵਾਏ ਗਏ ਸਮਾਗਮ ਵਿੱਚ ਹਾਜਰੀ ਲਗਾਉਣ ਪਹੁੰਚੇ ਸਨ।ਇਸ ਮੌਕੇ ਉਨ੍ਹਾਂ ਗੁਰਬਾਣੀ-ਕੀਰਤਨ ਦਾ ਸਰਵਣ ਕੀਤਾ।

-PTCNews

Top News view more...

Latest News view more...