Advertisment

ਸੁਖਪਾਲ ਖਹਿਰਾ ਦਾ ਵੱਡਾ ਬਿਆਨ, ਕਿਹਾ-ਕੇਜਰੀਵਾਲ ਦੇ ਇਸ਼ਾਰਿਆਂ 'ਤੇ ਹੋਇਆ ਮਾਮਲਾ ਦਰਜ

author-image
Pardeep Singh
Updated On
New Update
ਸੁਖਪਾਲ ਖਹਿਰਾ ਦਾ ਵੱਡਾ ਬਿਆਨ, ਕਿਹਾ-ਕੇਜਰੀਵਾਲ ਦੇ ਇਸ਼ਾਰਿਆਂ 'ਤੇ ਹੋਇਆ ਮਾਮਲਾ ਦਰਜ
Advertisment
ਚੰਡੀਗੜ੍ਹ: ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਚੰਡੀਗੜ੍ਹ 'ਚ ਪ੍ਰੈਸ ਵਾਰਤਾ ਕੀਤੀ ਗਈ। ਪ੍ਰੈਸ ਵਾਰਤਾ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਤੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਬਦਲਾਖੋਰੀ ਦੀ ਨੀਤੀ ਬੰਦ ਕਰਨੀ ਚਾਹੀਦੀ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ਉਤੇ ਬਦਲਾਖੋਰੀ ਦੀ ਭਾਵਨਾ ਨਾਲ ਮੇਰੇ ਅਤੇ ਪਾਰਟੀ ਪ੍ਰਧਾਨ ਰਾਜਾ ਵੜਿੰਗ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਖਹਿਰਾ ਨੇ ਕਿਹਾ ਕਿ ਆਪ ਦੇ ਵਰਕਰ ਅੰਕਿਤ ਸਕਸੈਨਾ ਵਲੋਂ ਅਰਵਿੰਦ ਕੇਜਰੀਵਾਲ ਦੇ ਦਸਤਖਤਾਂ ਵਾਲੀ ਚੇਅਰਮੈਨਾਂ ਦੀ ਲਿਸਟ ਸੋਸ਼ਲ ਮੀਡੀਆ 'ਤੇ ਸ਼ਾਂਝੀ ਕੀਤੀ ਗਈ ਸੀ। ਸੁਖਪਾਲ ਖਹਿਰਾ ਨੇ ਅੰਕਿਤ ਸਕਸੈਨਾ ਦੀਆਂ ਫੋਟੋਆਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਦਿਖਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅੰਕਿਤ ਸਕਸੈਨਾ ਵੱਲੋਂ ਸ਼ੇਅਰ ਲਿਸਟ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ, ਜਿਸ ਦੇ ਚੱਲਦਿਆਂ ਉਨ੍ਹਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਕੁਮਾਰ ਵਿਸ਼ਵਾਸ, ਅਲਕਾ ਲਾਂਬਾ ਅਤੇ ਤਹਿੰਦਰ ਬੱਗਾ ਖਿਲਾਫ਼ ਵੀ ਬਦਲਾਖੋਰੀ ਦੀ ਭਾਵਨਾ ਨਾਲ ਮਾਮਲਾ ਦਰਜ ਕੀਤਾ ਗਿਆ ਸੀ ਜਿਸ 'ਚ ਸਰਕਾਰ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਸੁਖਪਾਲ ਖਹਿਰਾ ਦਾ ਕਹਿਣਾ ਕਿ ਸਾਡੇ 'ਤੇ ਜੋ ਪਰਚਾ ਦਰਜ ਹੋਇਆ ਹੈ, ਉਸ ਨੂੰ ਲੈ ਕੇ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕਰਨਗੇ। SYL ਦੇ ਮੁੱਦੇ 'ਤੇ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਲਾਇਕ ਤੱਕ ਕਹਿ ਦਿੱਤਾ। ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ। ਹਰਿਆਣਾ 'ਚ ਅਗਾਮੀ ਵਿਧਾਨਸਭਾ ਚੋਣਾਂ ਦੇ ਚੱਲਦਿਆਂ ਅਰਵਿੰਦ ਕੇਜਰੀਵਾਲ ਵਲੋਂ ਭਗਵੰਤ ਮਾਨ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਇਹ ਕਹੇ ਕਿ ਹਰਿਆਣਾ ਅਤੇ ਪੰਜਾਬ ਨੂੰ ਉਨ੍ਹਾਂ ਦੇ ਹਿੱਸੇ ਦਾ ਪਾਣੀ ਦਿੱਤਾ ਜਾਵੇਗਾ। ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਸਕਿਉਰਿਟੀ ਵਾਪਸ ਲੈਣ ਬਾਰੇ ਸੋਸ਼ਲ ਮੀਡੀਆ ਉੱਤੇ ਕੀਤੇ ਪ੍ਰਚਾਰ ਕਾਰਨ ਸਿੱਧੂ ਮੂਸੇਵਾਲਾ ਦਾ ਨੁਕਸਾਨ ਹੋਇਆ ਹੈ। ਸੁਖਪਾਲ ਖਹਿਰਾ  ਨੇ ਕਿਹਾ ਹੈ ਕਿ ਆਮ ਆਦਮ ਪਾਰਟੀ ਕੰਮ ਘੱਟ ਕਰਦੀ ਹੈ ਅਤੇ ਇਸ਼ਤਿਹਾਰਬਾਜੀ ਜਿਆਦਾ ਕਰਦੀ ਹੈ। ਇਹ ਵੀ ਪੜ੍ਹੋ:ਖ਼ੁਦ ਰੇਹੜੇ 'ਚ ਜੁੜਕੇ ਭਾਰ ਢੋਣ ਦੇ ਲਈ ਮਜਬੂਰ ਹੈ 80 ਸਾਲਾਂ ਬਜ਼ੁਰਗ publive-image -PTC News-
latest-news punjab-news kejriwal sukhpal-khaira case registered sukhpal-khairas-big-statement said-that-the-case-was-registered-on-kejriwals-instructions %e0%a8%b8%e0%a9%81%e0%a8%96%e0%a8%aa%e0%a8%be%e0%a8%b2-%e0%a8%96%e0%a8%b9%e0%a8%bf%e0%a8%b0%e0%a8%be-%e0%a8%a6%e0%a8%be-%e0%a8%b5%e0%a9%b1%e0%a8%a1%e0%a8%be-%e0%a8%ac%e0%a8%bf%e0%a8%86%e0%a8%a8 %e0%a8%95%e0%a8%bf%e0%a8%b9%e0%a8%be-%e0%a8%95%e0%a9%87%e0%a8%9c%e0%a8%b0%e0%a9%80%e0%a8%b5%e0%a8%be%e0%a8%b2-%e0%a8%a6%e0%a9%87-%e0%a8%87%e0%a8%b6%e0%a8%be%e0%a8%b0%e0%a8%bf%e0%a8%86%e0%a8%82
Advertisment

Stay updated with the latest news headlines.

Follow us:
Advertisment