Sanaur MLA Harmeet Singh Pathanmajra ਬਠਿੰਡਾ ਕੇਂਦਰੀ ਜੇਲ ’ਚ ਸ਼ਿਫਟ, ਇਸ ਕਾਰਨ ਲਿਆ ਗਿਆ ਫੈਸਲਾ
Sanaur MLA Harmeet Singh Pathanmajra : ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਤੋਂ ਸਿੱਟਿੰਗ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਦੀ ਕੇਂਦਰੀ ਜੇਲ ਤੋਂ ਬਠਿੰਡਾ ਦੀ ਕੇਂਦਰੀ ਜੇਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਫੈਸਲਾ ਮੁੱਖ ਤੌਰ ‘ਤੇ ਸੁਰੱਖਿਆ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਦੱਸ ਦਈਏ ਕਿ ਪਠਾਣਮਾਜਰਾ ਨੂੰ ਕੁਝ ਦਿਨ ਪਹਿਲਾਂ ਹੀ ਪਟਿਆਲਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ‘ਚ ਭੇਜਿਆ ਗਿਆ ਸੀ। ਉਨ੍ਹਾਂ ‘ਤੇ ਇੱਕ ਮਹਿਲਾ ਵੱਲੋਂ ਧਾਰਾ 376 ਤਹਿਤ ਗੰਭੀਰ ਦੋਸ਼ ਲਗਾਏ ਗਏ ਹਨ, ਜਿਸ ਕਾਰਨ ਇਹ ਮਾਮਲਾ ਕਾਫੀ ਸੰਵੇਦਨਸ਼ੀਲ ਬਣਿਆ ਹੋਇਆ ਹੈ।
ਫਿਲਹਾਲ ਹੁਣ ਇਹ ਜਾਣਕਾਰੀ ਹਾਸਿਲ ਹੋਈ ਹੈ ਕਿ ਉਨ੍ਹਾਂ ਨੂੰ ਬਠਿੰਡਾ ਦੀ ਕੇਂਦਰੀ ਜੇਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ, ਜੋ ਕਿ ਹਾਈ ਸਿਕਿਉਰਟੀ ਜੇਲ ਮੰਨੀ ਜਾਂਦੀ ਹੈ। ਇਸ ਜੇਲ ਵਿੱਚ ਪਹਿਲਾਂ ਤੋਂ ਹੀ ਕਈ ਖ਼ਤਰਨਾਕ ਅਤੇ ਹਾਈ-ਪ੍ਰੋਫਾਈਲ ਅਪਰਾਧੀ ਬੰਦ ਹਨ, ਜਿਸ ਕਾਰਨ ਇੱਥੇ ਸੁਰੱਖਿਆ ਦੇ ਪੱਖੋਂ ਖ਼ਾਸ ਪ੍ਰਬੰਧ ਕੀਤੇ ਗਏ ਹਨ।
ਬਠਿੰਡਾ ਕੇਂਦਰੀ ਜੇਲ ਵਿੱਚ ਸੀਸੀਟੀਵੀ ਨਿਗਰਾਨੀ ਸਮੇਤ ਹੋਰ ਆਧੁਨਿਕ ਸੁਰੱਖਿਆ ਪ੍ਰਬੰਧ ਮੌਜੂਦ ਹਨ, ਤਾਂ ਜੋ ਜੇਲ ਅੰਦਰ ਹੋਣ ਵਾਲੀ ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਸਕੇ।
ਹਾਲਾਂਕਿ ਅਧਿਕਾਰਿਕ ਤੌਰ ‘ਤੇ ਸ਼ਿਫਟਿੰਗ ਦੇ ਖ਼ਾਸ ਕਾਰਨਾਂ ਬਾਰੇ ਕੋਈ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਸੁਰੱਖਿਆ ਪੱਖ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਹੁਣ ਹਰਮੀਤ ਸਿੰਘ ਪਠਾਣਮਾਜਰਾ ਬਠਿੰਡਾ ਜੇਲ ਵਿੱਚ ਹੀ ਰਹਿਣਗੇ ਅਤੇ ਮਾਮਲੇ ਦੀ ਅਗਲੀ ਸੁਣਵਾਈ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ : Faridkot : ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ, ਸਕੂਟਰੀ ਸਵਾਰ ਮੁੰਡਾ-ਕੁੜੀ ਜ਼ਖ਼ਮੀ
- PTC NEWS