ਮੁੱਖ ਖਬਰਾਂ

ਰਾਸ਼ਨ ਸਮਗੱਰੀ ਦੀ ਟਰਾਲੀ ਨੂੰ ਲੈ ਕੇ 2 ਧਿਰਾਂ 'ਚ ਚੱਲੀਆਂ ਗੋਲੀਆਂ, ਕਈ ਜ਼ਖਮੀ

By Jashan A -- August 26, 2019 9:08 am -- Updated:Feb 15, 2021

ਰਾਸ਼ਨ ਸਮਗੱਰੀ ਦੀ ਟਰਾਲੀ ਨੂੰ ਲੈ ਕੇ 2 ਧਿਰਾਂ 'ਚ ਚੱਲੀਆਂ ਗੋਲੀਆਂ, ਕਈ ਜ਼ਖਮੀ,ਸੁਲਤਾਨਪੁਰ ਲੋਧੀ: ਸੁਲਤਾਨਪੁਰ ਲੋਧੀ ਦੇ ਪਿੰਡ ਸ਼ੇਖਮਾਗਾ 'ਚ ਬੀਤੀ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇਥੇ ਹੜ੍ਹ ਪੀੜਤਾਂ ਲਈ ਆਈ ਰਾਸ਼ਨ ਸਮੱਗਰੀ ਦੀ ਟਰਾਲੀ ਨੂੰ ਲੈ ਕੇ 2 ਧਿਰਾਂ 'ਚ ਝੜਪ ਹੋ ਗਈ।ਜਿਸ ਤੋਂ ਬਾਅਦ ਇਸ ਤਕਰਾਰ ਨੇ ਖੂਨੀ ਰੂਪ ਧਾਰ ਲਿਆ।

Firingਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਗੋਲੀਆਂ ਵੀ ਚੱਲੀਆਂ, ਜਿਸ ਕਾਰਨ 6 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਐਬੂਲੈਂਸ ਤੇ ਟਰੈਕਟਰ ਟਰਾਲੀਆਂ ਰਾਹੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪਹੁੰਚਾਇਆ ਗਿਆ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।

ਹੋਰ ਪੜ੍ਹੋ: Surf Excel ਦੇ ਚੱਕਰ 'ਚ MS Excel ਦਾ ਹੋਣ ਲੱਗਾ ਬਾਈਕਾਟ, ਦੇਖੋ ਤਸਵੀਰਾਂ

Firingਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਡੀ.ਐੱਸ.ਪੀ. ਸਰਵਨ ਸਿੰਘ ਬੱਲ ਅਤੇ ਐੱਸ.ਐੱਚ.ਓ. ਗਿਆਨ ਸਿੰਘ ਮੌਕੇ 'ਤੇ ਪਹੁੰਚੇ। ਜਿਨ੍ਹਾਂ ਨੇ ਪੂਰੇ ਘਟਨਾਕ੍ਰਮ ਦਾ ਜਾਇਜ਼ਾ ਲਿਆ ਤੇ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News