ਤਾਪਸੀ ਪੰਨੂ ਨੇ ਦਿੱਤੀ ਨਸੀਹਤ ਤਾਂ ਇੰਝ ਭੜਕੀ ਕੰਗਨਾ,ਇੱਕ ਵਾਰ ਫਿਰ ਛਿੜੀ Twitter War

By Jagroop Kaur - February 04, 2021 3:02 pm

ਨਵੀਂ ਦਿੱਲੀ- ਦਿਲੀ ਦੇ ਬਰਡਰਾਂ 'ਤੇ ਬੈਠੇ ਕਿਸਾਨ ਦੇਸ਼ਾਂ ਵਿਦੇਸ਼ਾਂ 'ਚ ਨਜ਼ਰ ਆ ਗਏ , ਪਰ ਜੇਕਰ ਨਜ਼ਰ ਨਹੀਂ ਆਏ ਤਾਂ ਉਹਨਾਂ ਭਗਤਾਂ ਨੂੰ ਜੋ ਉਂਝ ਤਾਂ ਵੱਡੇ ਪੱਧਰ 'ਤੇ ਮਸ਼ਹੂਰ ਹਨ ਤੇ ਕਈ ਲੋਕਾਂ ਲਈ ਰੋਲ ਮਾਡਲ ਵੀ ਰਹੇ ਹਨ , ਜਿੰਨਾ ਵਿਚ ਬਾਲੀਵੁਡ ਦੀਆਂ ਹਸਤੀਆਂ ਤੱਕ ਸ਼ਾਮਿਲ ਹਨ ਇਹਨਾਂ ਹੀ ਨਹੀਂ ਦੇਸ਼ ਦੇ ਵੱਡੇ ਖਿਡਾਰੀ ਵੀ ਸ਼ਾਮਿਲ ਹਨ , ਜੋ ਪਿਛਲੇ ਕੁਝ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਸਾਰ ਨਾ ਲੈਂਦੇ ਹੋਏ ਚੁੱਪ ਬੈਠੇ ਰਹੇ , ਪਰ ਜਦ ਕਿਸਾਨ ਅੰਦੋਲਨ ਨੂੰ ਵਿਦੇਸ਼ੀ ਹਸਤੀਆਂ ਵੱਲੋਂ ਸਮਰਥਨ ਮਿਲਿਆ ਤਾਂ ਇੱਕੋ ਦਮ ਜਿਵੇਂ ਟਵਿੱਟਰ 'ਤੇ ਇਸ ਦਾ ਵਿਰੋਧ ਕਰਦੇ ਹੋਏ ਹੜ ਆ ਗਿਆ ਅਤੇ ਇਹਨਾਂ ਹਸਤੀਆਂ ਵੱਲੋਂ ਇਹ ਕਹਿ ਕੇ ਟਵੀਟ ਕੀਤੇ ਜਾਣ ਲਗੇ ਕਿ ਇਹ ਸਾਡੇ ਦੇਸ਼ ਦਾ ਮਾਮਲਾ ਹੈ ਇਸ ਵਿਚ ਕੋਈ ਦਖ ਅੰਦਾਜ਼ੀ ਨਾ ਕਰੇ ਤੇ ਸਰਕਾਰ ਕਿਸਾਨਾਂ ਦੇ ਹੱਕ 'ਚ ਹੈ |

ਜੀ ਹਾਂ ਕਿਸਾਨੀ ਸੰਘਰਸ਼ ਦੇ ਦੋ ਮਹੀਨੇ ਬਾਅਦ ਅਜਿਹੇ ਟਵੀਟ ਆਉਣ ਲੱਗੇ ਤਾਂ ਅਦਾਕਾਰਾ ਤਾਪਸੀ ਪੰਨੂੰ ਨੇ ਆਪਣੇ ਹੀ ਮਹਿਕਮੇ ਦੇ ਲੋਕਾਂ ਨੂੰ ਘੇਰਦੇ ਹੋਏ ਕੁਝ ਦੇਰ ਪਹਿਲਾਂ ਹੀ ਬਾਲੀਵੁੱਡ ਸਿਤਾਰਿਆਂ ਨੂੰ ਲੈ ਕੇ ਇਕ ਟਵੀਟ ਕੀਤਾ ਸੀ। ਤਾਪਸੀ ਨੇ ਉਨ੍ਹਾਂ ਬਾਲੀਵੁੱਡ ਸਿਤਾਰਿਆਂ 'ਤੇ ਨਿਸ਼ਾਨਾ ਵਿੰਨ੍ਹਿਆ ਸੀ, ਜਿਨ੍ਹਾਂ ਨੇ ਵਿਦੇਸ਼ੀ ਕਲਾਕਾਰਾਂ ਦੇ ਟਵੀਟ ਦਾ ਜਵਾਬ ਦੇਣ ਲਈ ਕਈ ਟਵੀਟ ਕੀਤੇ ਸਨ। ਇਸ ਟਵੀਟ ਵਿਚ ਤਾਪਸੀ ਨੇ ਕਿਹਾ ਸੀ ਕਿ ਪ੍ਰੋਪੈਗੈਂਡਾ ਟੀਚਰ ਬਣਨ ਦੀ ਥਾਂ ਤੁਹਾਨੂੰ ਆਪਣੇ ਵੈਲਿਊ ਸਿਸਟਮ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਹੁਣ ਉਸ ਦੇ ਇਸ ਟਵੀਟ 'ਤੇ ਕੰਗਨਾ ਰਣੌਤ ਨੇ ਜਵਾਬ ਦਿੱਤਾ ਹੈ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਦੀਪ ਸਿੱਧੂ ਸਮੇਤ 8 ਲੋਕਾਂ ‘ਤੇ ਰੱਖਿਆ ਲੱਖਾਂ ਰੁਪਏ ਦਾ ਇਨਾਮ

Image

ਉਥੇ ਹੀ ਤਾਪਸੀ ਦਾ ਇਹ ਟਵੀਟ ਦੇਖ ਕੇ ਹਮੇਸ਼ਾ ਦੀ ਤਰ੍ਹਾਂ ਭੜਕਾਉਣ ਬਿਆਨ ਦੇਣ ਵਾਲੀ ਕੰਗਨਾ ਵੀ ਇਸ ਵਿਚ ਪਿੱਛੇ ਨਾ ਰਹੀ ਤੇ ਉਸ ਨੇ ਤਾਪਸੀ ਨੂੰ ਟਵੀਟ ਕਰਦੇ ਹੋਏ ਜਵਾਬ ਦਿੱਤਾ ਅਤੇ ਕੰਗਨਾ ਨੇ ਤਾਪਸੀ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ,B grade ਲੋਕਾਂ ਦੀ ਬੀ ਗ੍ਰੇਡ ਸੋਚ, ਹਰ ਕਿਸੇ ਨੂੰ ਆਪਣੀ ਆਸਥਾ, ਮਾਤਭੂਮੀ ਅਤੇ ਪਰਿਵਾਰ ਲਈ ਖੜ੍ਹਾ ਹੋਣਾ ਚਾਹੀਦਾ ਹੈ। ਇਹ ਹੀ ਕਰਮ ਹੈ ਤੇ ਇਹ ਹੀ ਧਰਮ ਹੈ...ਫਰੀ ਫੰਡ ਦਾ ਸਿਰਫ ਖਾਣ ਵਾਲੇ ਨਾ ਬਣੋ...ਇਸ ਦੇਸ਼ ਦਾ ਬੋਝ.....ਇਸ ਲਈ ਮੈਂ ਇਨ੍ਹਾਂ ਨੂੰ ਬੀ ਗ੍ਰੇਡ ਕਹਿੰਦੀ ਹਾਂ, ਇਨ੍ਹਾਂ ਨੂੰ ਨਜ਼ਰਅੰਦਾਜ਼ ਕਰੋ।"

Image

ਦੱਸ ਦਈਏ ਕਿ ਤਾਪਸੀ ਨੇ ਬਾਲੀਵੁੱਡ ਤੇ ਹੋਰ ਹਸਤੀਆਂ 'ਤੇ ਤੰਜ ਕਸਦਿਆਂ ਟਵੀਟ ਕੀਤਾ ਸੀ ਤੇ ਲਿਖਿਆ ਸੀ, "ਜੇਕਰ ਇਕ ਟਵੀਟ ਤੁਹਾਡੀ ਏਕਤਾ ਨੂੰ ਹਿਲਾ ਸਕਦਾ ਹੈ, ਇਕ ਮਜ਼ਾਕ ਤੁਹਾਡੇ ਵਿਸ਼ਵਾਸ ਨੂੰ ਛਿੱਲਦਾ ਹੈ ਤੇ ਇਕ ਸ਼ੋਅ ਤੁਹਾਡੇ ਧਾਰਮਿਕ ਵਿਸ਼ਵਾਸ ਨੂੰ ਦੁੱਖ ਪਹੁੰਚਾਉਂਦਾ ਹੈ ਤਾਂ ਇਹ ਸਿਰਫ ਤੁਸੀਂ ਹੋ, ਜਿਨ੍ਹਾਂ ਨੂੰ ਆਪਣੇ ਵੈਲਿਊ ਸਿਸਟਮ 'ਤੇ ਕੰਮ ਕਰਨ ਦੀ ਜ਼ਰੂਰਤ ਹੈ ਨਾ ਕਿ ਦੂਜਿਆਂ ਨੂੰ ਲੈ ਕੇ ਪ੍ਰੋਪੈਗੈਂਡਾ ਟੀਚਰ ਬਣਨ ਦੀ।Jazzy B tells Akshay Kumar Fake King after Rihanna Tweet on Farmers Protest

ਇਸ ਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਫ਼ਿਲਮਾਂ ਵਿਚ ਅਕਸਰ ਹੀ ਪੰਜਾਬੀ ਅਤੇ ਸਰਦਾਰ ਪਰਿਵਾਰ ਨਾਲ ਜੁੜੇ ਕਿਰਦਾਰ ਨਿਭਾਉਣ ਵਾਲੇ ਅਜੇ ਦੇਵਗਨ ਅਤੇ ਅਕਸ਼ੇ ਕੁਮਾਰ ਇੰਨੇ ਸਮੇਂ ਤੋਂ ਕੁਝ ਨਹੀਂ ਬੋਲੇ ਸਨ , ਪਰ ਵਿਦੇਸ਼ੀ ਪਾਪ ਸਟਾਰ ਰਿਹਾਨਾ ਅਤੇ ਹੋਰਨਾਂ ਕਲਾਕਾਰਾਂ ਵੱਲੋਂ ਕਿਸਾਨੀ ਹੱਕ ਚ ਚੁੱਕੀ ਆਵਾਜ਼ ਤੋਂ ਬਾਅਦ ਟਵੀਟ ਕਰਨ ਲਗੇ ਵੀ ਤਾਂ ਉਹ ਵੀ ਕਿਸਾਨੀ ਅੰਦੋਲਨ ਦੇ ਖਿਲਾਫ ਹੀ ਨਜ਼ਰ ਆਏ |

ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਦੀਪ ਸਿੱਧੂ ਸਮੇਤ 8 ਲੋਕਾਂ ‘ਤੇ ਰੱਖਿਆ ਲੱਖਾਂ ਰੁਪਏ ਦਾ ਇਨਾਮ

ਜਿਸ ਤੋਂ ਬਾਅਦ ਹੁਣ ਹਰ ਪਾਸੇ ਇਹਨਾਂ ਕਲਾਕਾਰਾਂ ਦੀ ਨਿਧਿਆ ਹੋ ਰਹੀ ਹੈ , ਇਥੋਂ ਤੱਕ ਕਿ ਪੰਜਾਬੀ ਇੰਡਸਟਰੀ ਦੇ ਲੋਕ ਵੀ ਇਹਨਾਂ ਲੋਕਾਂ ਨੂੰ ਲਾਹਨਤਾਂ ਪਾ ਰਹੇ ਹਨ , ਇਥੋਂ ਤੱਕ ਕਿ ਜੈਜ਼ੀ ਬੀ ਨੇ ਤਾਂ ਅਕਸ਼ੇ ਤੇ ਸੁਨੀਲ ਸ਼ੇੱਟੀ ਨੂੰ ਚਮਚਾ ਤੱਕ ਕਹਿ ਦਿੱਤਾ।

PTC NEWS

adv-img
adv-img