ਚੱਲਦੀ ਬੱਸ 'ਚ ਚਾਲਕ ਨੂੰ ਆਇਆ ਹਾਰਟ ਅਟੈਕ, ਮੌਤ ਤੋਂ ਪਹਿਲਾਂ ਬਚਾਈ 30 ਲੋਕਾਂ ਦੀ ਜਾਨ
ਤਾਮਿਲਨਾਡੂ: ਤਾਮਿਲਨਾਡੂ ਵਿਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਸਟੇਟ ਟਰਾਂਸਪੋਰਟ ਨਿਗਮ ਦੇ ਇਕ ਬੱਸ ਚਾਲਕ ਨੇ ਅੱਜ ਸਵੇਰੇ ਮਦੂਰੇ 'ਚ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ 30 ਲੋਕਾਂ ਦੀ ਜਾਨ ਬਚਾਈ। ਦੱਸ ਦੇਈਏ ਕਿ ਅਰੁਮੁਗਮ 30 ਯਾਤਰੀਆਂ ਨਾਲ ਅਰਾਪਲਾਇਮ ਤੋਂ ਕੋਡਾਈਕਨਾਲ ਲਈ ਟੀਐਨਐਸਟੀਸੀ ਬਸ ਚਲਾ ਰਹੇ ਸੀ ਜਿਵੇਂ ਹੀ ਬੱਸ ਸਵੇਰੇ 6:20 ਵਜੇ ਅਰਪਲਾਇਮ ਤੋਂ ਰਵਾਨਾ ਹੋਈ, ਚਾਲਕ ਨੇ ਕੰਡਕਟਰ ਭਾਗਿਆ ਰਾਜ ਦੀ ਛਾਤੀ 'ਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ ਤੇ ਦੁਰਘਟਨਾਗ੍ਰਸਤ ਹੋਣ ਤੋਂ ਪਹਿਲਾਂ ਕਿਸ ਤਰ੍ਹਾਂ ਵਾਹਨ ਨੂੰ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ।
ਕੰਡਕਟਰ ਨੇ ਤੁਰੰਤ ਇਕ ਐਬੂਲੈਂਸ ਨੂੰ ਫੋਨ ਕੀਤਾ ਪਰ ਜਦੋਂ ਤਕ ਉਹ ਪਹੁੰਚੀ ਉਦੋਂ ਤਕ ਅਰੁਮੁਗਮ ਦੀ ਮੌਤ ਹੋ ਚੁੱਕੀ ਸੀ। ਟੀਐਨਐਸਟੀਸੀ ਦੇ ਉਪ ਵਣਜ ਪ੍ਰਬੰਧਕ, ਮਦੁਰੈ, ਯੁਵਰਾਜ ਨੇ ਦੱਸਿਆ ਡਰਾਈਵਰ ਨੂੰ 12 ਸਾਲ ਦਾ ਤਜ਼ਰਬਾ ਸੀ ਤੇ ਸੜਕ ਕਿਨਾਰੇ ਬੱਸ ਨੂੰ ਪਾਰਕ ਕਰਨ ਦੀ ਉਨ੍ਹਾਂ ਦੀ ਯਾਦਗਾਰ ਕਾਰਵਾਈ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੀ ਦੋ ਲੜਕੀਆਂ ਹਨ।
ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਰਾਜਾਜੀ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਕਰੀਮੇਦੂ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
-PTC News