Smartphone Battery Tips: ਜਿਵੇ ਤੁਸੀਂ ਜਾਣਦੇ ਹੋ ਕਿ ਅੱਜ-ਕੱਲ੍ਹ ਹਰ ਕਿਸੇ ਕੋਲ ਕੋਈ ਨਾਂ ਕੋਈ ਸਮਾਰਟਫੋਨ ਹੁੰਦਾ ਹੈ ਪਰ ਅਜਿਹੇ 'ਚ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਸਮਾਰਟਫੋਨ ਦੀ ਬੈਟਰੀ ਕਿਵੇਂ ਖਰਾਬ ਹੁੰਦੀ ਹੈ ਜੇਕਰ ਤੁਸੀਂ ਵੀ ਇਸ ਬਾਰੇ ਸੋਚ ਰਹੇ ਹੋ ਤਾਂ ਇਹ ਲੇਖ ਤੁਹਾਡੇ ਲਈ ਹੈ। ਕਿਉਂਕਿ ਅਸੀਂ ਅੱਜ ਤੁਹਾਨੂੰ ਇਸ ਲੇਖ 'ਚ ਉਹ ਦਸਣ ਜਾਂ ਰਹੇ ਹਾਂ ਕਿ ਸਮਾਰਟਫੋਨ ਦੀ ਬੈਟਰੀ ਸਮਰੱਥਾ ਜ਼ਿਆਦਾ ਹੋਣ ਦੇ ਬਾਵਜੂਦ ਤੁਹਾਡੀਆਂ ਕੁਝ ਬੁਰੀਆਂ ਆਦਤਾਂ ਬੈਟਰੀ ਨੂੰ ਜਲਦੀ ਖਰਾਬ ਕਰ ਸਕਦੀਆਂ ਹਨ। ਇੱਥੋਂ ਤੱਕ ਕਿ ਸਮਾਰਟਫੋਨ ਦੀ ਬੈਟਰੀ ਵੀ ਫਟ ਸਕਦੀ ਹੈ। ਵੱਧ ਚਾਰਜਿੰਗ : ਜੇਕਰ ਤੁਸੀਂ ਵੀ ਆਪਣੇ ਸਮਾਰਟਫੋਨ ਨੂੰ ਲੰਬੇ ਸਮੇਂ ਤੱਕ ਚਾਰਜ ਕਰਦੇ ਹੋ ਤਾਂ ਇਹ ਨੁਕਸਾਨਦੇਹ ਹੋ ਸਕਦਾ ਕਿਉਂਕਿ ਇਸ ਨਾਲ ਬੈਟਰੀ 'ਤੇ ਦਬਾਅ ਪੈਂਦਾ ਹੈ। ਇਸ ਲਈ ਬੈਟਰੀ ਚਾਰਜ ਹੋਣ ਤੋਂ ਬਾਅਦ ਚਾਰਜਰ ਨੂੰ ਹਟਾਉਣਾ ਬਿਹਤਰ ਹੈ। ਮਾਹਿਰ ਵੀ ਬੈਟਰੀ ਨੂੰ 100 ਫੀਸਦੀ ਚਾਰਜ ਕਰਨ ਦੀ ਬਜਾਏ 95 ਫੀਸਦੀ ਤੱਕ ਚਾਰਜ ਕਰਨ ਦੀ ਸਲਾਹ ਦਿੰਦੇ ਹਨ। ਅਤੇ ਇਹ ਵੀ ਸਲਾਹ ਦਿੰਦੇ ਹੁਣ ਕਿ ਬੈਟਰੀ ਨੂੰ ਵਾਰ-ਵਾਰ ਚਾਰਜ ਨਾਂ ਕਰੋ। ਸਮਾਰਟਫੋਨ ਨੂੰ ਬਰਫ਼ 'ਚ ਰੱਖਣਾ : ਜਦੋਂ ਸਾਡਾ ਫ਼ੋਨ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ, ਤਾਂ ਕਈ ਵਾਰ ਅਸੀਂ ਇਸ ਨੂੰ ਬਰਫ਼ ਜਾਂ ਫਰਿੱਜ 'ਚ ਰੱਖਣ ਬਾਰੇ ਸੋਚਣ ਲੱਗਦੇ ਹੈ ਪਰ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਫੋਨ ਦੀ ਬੈਟਰੀ ਨੂੰ ਨੁਕਸਾਨ ਹੋ ਸਕਦਾ ਹੈ। ਬੈਟਰੀ ਓਵਰਹੀਟਿੰਗ 'ਚ ਰੱਖਣਾ : ਜੇਕਰ ਤੁਸੀਂ ਵੀ ਆਪਣੇ ਸਮਾਰਟਫੋਨ ਦੀ ਬੈਟਰੀ ਨੂੰ ਸਹੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਫੋਨ ਨੂੰ ਬਹੁਤ ਜ਼ਿਆਦਾ ਗਰਮੀ ਥਾਂ ਤੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਨਾਲ ਬੈਟਰੀ ਤੇ ਦਬਾਅ ਵੱਧ ਸਕਦਾ ਹੈ ਅਤੇ ਉਸਦੀ ਉਮਰ ਵੀ ਘਟਾ ਸਕਦੀ ਹੈ। ਇਹ ਇੰਨਾ ਖਤਰਨਾਕ ਹੈ ਕਿ ਇਸ ਨਾਲ ਬੈਟਰੀ ਨੂੰ ਅੱਗ ਵੀ ਲੱਗ ਸਕਦੀ ਹੈ। ਇਸ ਦੇ ਨਾਲ ਹੀ, ਫਾਸਟ ਚਾਰਜਿੰਗ ਦੇ ਦੌਰਾਨ, ਬੈਟਰੀ ਓਵਰਹੀਟ ਹੋ ਜਾਂਦੀ ਹੈ, ਜਿਸ ਨਾਲ ਇਸਦੀ ਉਮਰ ਘੱਟ ਸਕਦੀ ਹੈ। ਬੈਟਰੀ ਸੇਵਰ ਐਪ : ਸਾਨੂੰ ਬੈਟਰੀ ਸੇਵਰ ਐਪਸ ਦੀ ਵਰਤੋਂ ਵੀ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਬੈਟਰੀ ਦੀ ਖਪਤ ਵੱਧ ਜਾਂਦੀ ਹੈ ਅਤੇ ਇਹ ਐਪਸ ਲਗਾਤਾਰ ਬੈਕਗ੍ਰਾਊਂਡ 'ਚ ਚੱਲਦੀਆਂ ਹਨ ਜੋ ਲੋੜ ਨਾ ਹੋਣ 'ਤੇ ਵੀ ਬੈਟਰੀ ਦੀ ਖਪਤ ਕਰਦੀਆਂ ਹਨ। ਨਾਲ ਹੀ, ਇਸ ਨੂੰ ਵਾਰ-ਵਾਰ ਚਲਾਉਣ ਨਾਲ ਫੋਨ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਬੈਟਰੀ ਦੀ ਖਪਤ ਵਧ ਸਕਦੀ ਹੈ। ਉੱਚ ਵਾਟ ਚਾਰਜਰ ਦੀ ਵਰਤੋਂ ਕਰਨਾ : ਕਈ ਵਾਰ ਅਸੀਂ ਫੋਨ ਨੂੰ ਤੇਜ਼ੀ ਨਾਲ ਚਾਰਜ ਕਰਨ ਲਈ ਉੱਚ ਵੋਲਟ ਵਾਲੇ ਚਾਰਜਰ ਦੀ ਵਰਤੋਂ ਕਰਨ ਬਾਰੇ ਸੋਚਦੇ ਹਾਂ। ਪਰ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬੈਟਰੀ 'ਤੇ ਦਬਾਅ ਪਾਉਂਦਾ ਹੈ ਅਤੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਇਸ ਲਈ ਸਾਨੂੰ ਸਿਰਫ਼ ਖਾਸ ਫ਼ੋਨ ਲਈ ਡਿਜ਼ਾਈਨ ਕੀਤੇ ਚਾਰਜਰਾਂ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ। ਬੈਟਰੀ ਦੇ ਪੂਰੀ ਤਰ੍ਹਾਂ ਖਤਮ ਹੋਣ ਤੱਕ ਚਲਾਉਣਾ : ਬੈਟਰੀ ਨੂੰ ਉਦੋਂ ਤੱਕ ਚਲਾਉਣਾ ਜਦੋਂ ਤੱਕ ਇਹ ਪੂਰੀ ਤਰ੍ਹਾਂ ਨਿਕਾਸ ਨਹੀਂ ਹੋ ਜਾਂਦੀ, ਇਸ ਨਾਲ ਬੈਟਰੀ ਉਮਰ ਘਟ ਸਕਦੀ ਹੈ। ਇਹ ਬਿਹਤਰ ਹੋਵੇਗਾ ਕਿ ਤੁਸੀਂ ਬੈਟਰੀ ਨੂੰ 20-80% ਦੇ ਵਿਚਕਾਰ ਰੱਖੋ।