adv-img
ਮੁੱਖ ਖਬਰਾਂ

ਸ਼ਰਾਬ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

By Pardeep Singh -- October 27th 2022 03:50 PM -- Updated: October 27th 2022 08:22 PM

ਚੰਡੀਗੜ੍ਹ : ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ ਵਨ ਵਿੱਚ ਸਥਿਤ ਫੈਕਟਰੀ ਨੰਬਰ 91 ਵਿੱਚ ਅਚਾਨਕ ਅੱਗ ਲੱਗ ਗਈ। ਪਹਿਲੀ ਮੰਜ਼ਿਲ 'ਤੇ ਮੌਜੂਦ ਕਰਮਚਾਰੀਆਂ ਨੇ ਤੁਰੰਤ ਫਾਇਰ ਸਟੇਸ਼ਨ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਫੇਜ਼ 1 ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

ਜਾਣਕਾਰੀ ਅਨੁਸਾਰ ਇੰਡਸਟਰੀਅਲ ਏਰੀਆ ਫੇਜ਼ ਵਨ ਸਥਿਤ ਪਲਾਟ ਨੰਬਰ 91 ਵਿੱਚ ਸ਼ਰਾਬ ਦੀ ਫੈਕਟਰੀ ਹੈ। ਇਹ ਬੱਤਰਾ ਬਰੂਅਰੀਜ਼ ਅਤੇ ਡਿਸਟਿਲਰੀਆਂ ਦੇ ਨਾਂ ਹੇਠ ਕੰਮ ਕਰਦਾ ਹੈ। ਬਾਅਦ ਦੁਪਹਿਰ ਕਰੀਬ 2.37 ਵਜੇ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਉਕਤ ਸੂਚਨਾ ਮਿਲਣ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਪੌੜੀਆਂ ਦੀ ਮਦਦ ਨਾਲ ਪਹਿਲੀ ਮੰਜ਼ਿਲ 'ਤੇ ਲੱਗੀ ਖਿੜਕੀ ਨੂੰ ਤੋੜ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

ਅੱਗ ਇੰਨੀ ਭਿਆਨਕ ਸੀ ਕਿ ਤਿੰਨ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਵੀ ਇਸ ਤਿੰਨ ਮੰਜ਼ਿਲਾ ਇਮਾਰਤ 'ਚ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਸ਼ਰਾਬ ਦੀ ਬੋਟਲਿੰਗ ਪਲਾਂਟ ਵਿੱਚ ਸਪਿਰਿਟ ਹੋਣ ਕਾਰਨ ਇਸ ਇਮਾਰਤ ਵਿੱਚ ਅੱਗ ਲਗ ਗਈ।ਆਸ-ਪਾਸ ਦੀਆਂ ਇਮਾਰਤਾਂ ਦੇ ਫਾਇਰ ਫਾਈਟਰਾਂ ਨੇ ਪਾਣੀ ਅਤੇ ਸਕਾਈ ਲਿਫ਼ਟ ਰਾਹੀਂ ਇਸ ਇਮਾਰਤ ਦੇ ਅੰਦਰ ਫੋਮ ਸੁੱਟ ਕੇ ਅੱਗ 'ਤੇ ਕਾਬੂ ਪਾਇਆ।

ਕਰੀਬ ਢਾਈ-ਤਿੰਨ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਸਮੇਂ ਲਗਾ ਕੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਪਰ ਉਪਰਲੀ ਮੰਜ਼ਿਲ 'ਚ ਅਚਾਨਕ ਇਕ ਵਾਰ ਫਿਰ ਤੋਂ ਭਿਆਨਕ ਅੱਗ ਭੜਕ ਗਈ ਜਿਸ 'ਤੇ ਪਾਣੀ ਅਤੇ ਫੋਮ ਸੁੱਟ ਕੇ ਇਕ ਵਾਰ ਫਿਰ ਕਾਬੂ ਪਾ ਲਿਆ ਗਿਆ।

ਅਪਡੇਟ ਜਾਰੀ ....

ਇਹ ਵੀ ਪੜ੍ਹੋ:ਦੇਸ 'ਚ ਕੋਰੋਨਾ ਦਾ ਕਹਿਰ, 1112 ਕੇਸ ਆਏ ਸਾਹਮਣੇ

-PTC News

  • Share