Thu, May 9, 2024
Whatsapp

ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਅੰਮ੍ਰਿਤਸਰ ਵਿੱਚੋਂ ਦੀ ਹੋ ਕੇ ਲੰਘੇਗਾ: ਹਰਸਿਮਰਤ ਕੌਰ ਬਾਦਲ

Written by  Shanker Badra -- April 29th 2020 06:05 PM
ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਅੰਮ੍ਰਿਤਸਰ ਵਿੱਚੋਂ ਦੀ ਹੋ ਕੇ ਲੰਘੇਗਾ: ਹਰਸਿਮਰਤ ਕੌਰ ਬਾਦਲ

ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਅੰਮ੍ਰਿਤਸਰ ਵਿੱਚੋਂ ਦੀ ਹੋ ਕੇ ਲੰਘੇਗਾ: ਹਰਸਿਮਰਤ ਕੌਰ ਬਾਦਲ

ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਅੰਮ੍ਰਿਤਸਰ ਵਿੱਚੋਂ ਦੀ ਹੋ ਕੇ ਲੰਘੇਗਾ: ਹਰਸਿਮਰਤ ਕੌਰ ਬਾਦਲ:ਚੰਡੀਗੜ੍ਹ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਖੁਲਾਸਾ ਕੀਤਾ ਕਿ ਦਿੱਲੀ-ਅੰਮ੍ਰਿਤਸਰ- ਕੱਟੜਾ ਐਕਸਪ੍ਰੈਸਵੇਅ ਕਰਤਾਰਪੁਰ ਵਿਖੇ ਦੋ ਹਿੱਸਿਆਂ ਵਿਚ ਵੰਡੇ ਜਾਣ ਮਗਰੋਂ ਇਸ ਦਾ ਇੱਕ ਹਿੱਸਾ ਅੰਮ੍ਰਿਤਸਰ ਵਿਚ ਦੀ ਹੋ ਕੇ ਲੰਘੇਗਾ ਜਦਕਿ ਦੂਜਾ ਹਿੱਸਾ ਗੁਰਦਾਸਪੁਰ ਵਿਚੋਂ ਦੀ ਹੋ ਕੇ ਕੱਟੜਾ ਜਾਵੇਗਾ। ਇਸ ਬਾਰੇ ਖੁਲਾਸਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਵਿਕਾਸ ਮੰਚ ਅਤੇ ਕੁੱਝ ਹੋਰ ਸਮਾਜ ਸੇਵੀ ਸੰਗਠਨਾਂ ਵੱਲੋਂ ਹਾਲ ਹੀ ਵਿਚ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਇਹ ਐਕਸਪ੍ਰੈਸਵੇਅ ਅੰਮ੍ਰਿਤਸਰ ਵਿਚੋਂ ਦੀ ਹੋ ਕੇ ਨਹੀਂ ਲੰਘ ਰਿਹਾ ਹੈ ਅਤੇ ਉਹ ਕਾਫੀ ਚੁਕੰਨੇ ਹੋ ਗਏ ਸਨ। ਉਹਨਾਂ ਕਿਹਾ ਕਿ ਮੈਂ ਇਹ ਮਾਮਲਾ ਕੇਂਦਰੀ ਆਵਾਜਾਈ ਮੰਤਰੀ ਸ੍ਰੀ ਨਿਤਿਨ ਗਡਕਰੀ ਕੋਲ ਉਠਾਇਆ ਸੀ ਅਤੇ ਉਹਨਾਂ ਮੈਨੂੰ ਦੱਸਿਆ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ ਐਕਸਪ੍ਰੈਸਵੇਅ ਸਿਰਫ ਇਸ ਪਵਿੱਤਰ ਸ਼ਹਿਰ ਵਿਚੋਂ ਦੀ ਹੀ ਹੋ ਕੇ ਨਹੀਂ ਲੰਘੇਗਾ, ਸਗੋਂ ਇਸ ਨੂੰ ਰਾਜਾਸਾਂਸੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਵੀ ਜੋੜਿਆ ਜਾਵੇਗਾ। ਹੋਰ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਦੱਸਿਆ ਕਿ ਐਕਸਪ੍ਰੈਸਵੇਅ ਦੇ ਕਰਤਾਰਪੁਰ ਵਿਖੇ ਦੋ ਹਿੱਸੇ ਹੋ ਜਾਣਗੇ। ਅੰਮ੍ਰਿਤਸਰ ਜਾਣ ਵਾਲਾ ਸੈਕਸ਼ਨ 50 ਕਿਲੋਮੀਟਰ ਤਕ ਮੌਜੂਦਾ ਹਾਈਵੇਅ ਦਾ ਇਸਤੇਮਾਲ ਕਰੇਗਾ, ਜਿਸ ਦੇ ਦੋਵੇਂ ਪਾਸੇ ਸੜਕਾਂ ਬਣਾ ਕੇ ਇਸ ਨੂੰ ਐਕਸਪ੍ਰੈਸ ਵੇਅ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਐਕਸਪ੍ਰੈਸਵੇਅ ਨੂੰ ਰਾਜਾਸਾਂਸੀ ਹਵਾਈ ਅੱਡੇ ਨਾਲ ਜੋੜਣ ਲਈ ਇੱਕ ਨਵੀਂ 30 ਕਿਲੋਮੀਟਰ ਲੰਬੀ ਸੜਕ ਬਣਾਈ ਜਾਵੇਗੀ। ਉਹਨਾਂ ਦੱਸਿਆ ਕਿ ਦੂਜਾ ਸੈਕਸ਼ਨ 65 ਕਿਲੋਮੀਟਰ ਲੰਬਾ ਹੋਵੇਗਾ, ਜੋ ਕਿ ਐਕਸਪ੍ਰੈਸਵੇਅ ਨੂੰ ਕਰਤਾਰਪੁਰ ਤੋਂ ਗੁਰਦਾਸਪੁਰ ਲੈ ਕੇ ਜਾਵੇਗਾ ਅਤੇ ਇੱਥੋਂ ਇਸ ਨੂੰ ਕਟੜਾ ਜਾਣ ਵਾਲੇ 180 ਕਿਲੋਮੀਟਰ ਲੰਬੇ ਨੈਸ਼ਨਲ ਹਾਈਵੇਅ 44 ਨਾਲ ਜੋੜ ਦਿੱਤਾ ਜਾਵੇਗਾ। ਬੀਬਾ ਬਾਦਲ ਨੇ ਦੱਸਿਆ ਕਿ ਇਹ ਐਕਸਪ੍ਰੈਸਵੇਅ ਹਰਿਆਣਾ ਦੇ ਜੱਸਰ ਖੇੜੀ ਤੋਂ ਸ਼ੁਰੂ ਹੋ ਕੇ ਘਨਾ-ਕਾਲਾਇਤ ਵਿਚੋਂ ਦੀ ਗੁਜ਼ਰਦਾ ਹੋਇਆ ਪਾਤੜਾਂ ਨੇੜੇ ਪੰਜਾਬ ਵਿਚ ਦਾਖ਼ਲ ਹੁੰਦਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਇਹ ਭਵਾਨੀਗੜ ਅਤੇ ਨਕੋਦਰ ਵਿਚ ਦੀ ਨਿਕਲਦਾ ਹੋਇਆ ਕਰਤਾਰਪੁਰ ਜਾਵੇਗਾ ਅਤੇ ਫਿਰ ਇਸ ਦੇ ਦੋ ਹਿੱਸੇ ਹੋ ਜਾਣਗੇ, ਜਿਹਨਾਂ ਵਿਚੋਂ ਇੱਕ ਅੰਮ੍ਰਿਤਸਰ ਵਿਚ ਦੀ ਅਤੇ ਦੂਜਾ ਗੁਰਦਾਸਪੁਰ ਵਿਚ ਦੀ ਲੰਘੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਐਕਸਪ੍ਰੈਸਵੇਅ ਦੀ ਕੁੱਲ ਲੰਬਾਈ 658 ਕਿਲੋਮੀਟਰ ਹੋਵੇਗੀ ਅਤੇ ਇਸ ਦੇ ਨਿਰਮਾਣ ਉੱਤੇ 30 ਹਜ਼ਾਰ ਕਰੋੜ ਰੁਪਏ ਦਾ ਖਰਚਾ ਆਵੇਗਾ। ਉਹਨਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਪਹਿਲਾ ਪੜਾਅ ਮੌਜੂਦਾ ਵਿੱਤੀ ਸਾਲ ਦੌਰਾਨ ਤਿਆਰ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ। -PTCNews


Top News view more...

Latest News view more...