Fri, May 3, 2024
Whatsapp

ਫਿਲਮਾਂ ਤੋਂ ਕਿਸਾਨੀ ਅੰਦੋਲਨ ਤੱਕ ਦਾ ਸਫ਼ਰ, ਜਾਣੋ ਦੀਪ ਸਿੱਧੂ ਬਾਰੇ ਦਿਲਚਸਪ ਗੱਲਾਂ

Written by  Ravinder Singh -- February 16th 2022 10:30 AM -- Updated: February 16th 2022 10:33 AM
ਫਿਲਮਾਂ ਤੋਂ ਕਿਸਾਨੀ ਅੰਦੋਲਨ ਤੱਕ ਦਾ ਸਫ਼ਰ, ਜਾਣੋ ਦੀਪ ਸਿੱਧੂ ਬਾਰੇ ਦਿਲਚਸਪ ਗੱਲਾਂ

ਫਿਲਮਾਂ ਤੋਂ ਕਿਸਾਨੀ ਅੰਦੋਲਨ ਤੱਕ ਦਾ ਸਫ਼ਰ, ਜਾਣੋ ਦੀਪ ਸਿੱਧੂ ਬਾਰੇ ਦਿਲਚਸਪ ਗੱਲਾਂ

ਚੰਡੀਗੜ੍ਹ: ਪੰਜਾਬੀ ਫਿਲਮਾਂ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਦੀਪ ਸਿੱਧੂ ਦਾ ਜੱਦੀ ਪਿੰਡ ਉਦੇਕਰਨ ਪੰਜਾਬ ਦੇ ਸ੍ਰੀ ਮੁਕਤਸਰ ਵਿੱਚ ਸਥਿਤ ਹੈ। ਉਨ੍ਹਾਂ ਨੇ ਆਪਣਾ ਬਚਪਨ ਇਸ ਪਿੰਡ ਵਿਚ ਹੀ ਬਤੀਤ ਕੀਤਾ ਸੀ ਅਤੇ ਸ੍ਰੀ ਮੁਕਤਸਰ ਦੇ ਸਰਕਾਰੀ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ ਸੀ। ਉਨ੍ਹਾਂ ਦਾ ਜਨਮ 2 ਅਪ੍ਰੈਲ 1984 ਨੂੰ ਹੋਇਆ। ਦੀਪ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। Deep Sidhu Passes away ਜਾਣਕਾਰੀ ਅਨੁਸਾਰ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਪ੍ਰੈਲ 1984 ਵਿੱਚ ਪੰਜਾਬ ਦੇ ਸ੍ਰੀ ਮੁਕਤਸਰ ਜ਼ਿਲ੍ਹੇ ਤੋਂ ਕੀਤੀ ਸੀ। ਮੁੱਢਲੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਸੀ। ਉਸ ਦੇ ਪਿਤਾ ਵੀ ਵਕੀਲ ਸਨ ਅਤੇ ਗਿੱਦੜਬਾਹਾ 'ਚ ਤਾਇਨਾਤ ਸਨ। ਜਿਸ ਸਮੇਂ ਦੀਪ ਸਿੱਧੂ 4 ਵਰ੍ਹਿਆ ਦਾ ਸੀ ਤਾਂ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ। ਉਸ ਨੇ ਕਿੰਗਰਫਿਸ਼ਰ ਮਾਡਲ ਹੰਟ ਵੀ ਜਿੱਤਿਆ ਸੀ ਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਮਿਸਟਰ ਇੰਡੀਆ ਮੁਕਾਬਲੇ ਵਿੱਚ ਮਿਸਟਰ ਪਰਸਨੈਲਿਟੀ ਖਿਤਾਬ ਵੀ ਆਪਣੇ ਨਾਮ ਕੀਤਾ ਸੀ। ਦੀਪ ਸਿੱਧੂ ਦੀ ਸਭ ਤੋਂ ਪਹਿਲੀ ਪੰਜਾਬੀ ਫਿਲਮ 2015 ਵਿੱਚ ਰਿਲੀਜ਼ ਹੋਈ ਸੀ। Deep Sidhu Passes away ਦੀਪ ਸਿੱਧੂ ਨੇ ਜੋਰਾ ਦਾਸ ਨੰਬਰੀਆ ਫਿਲਮ 'ਚ ਗੈਂਗਸਟਰ ਦੀ ਭੂਮਿਕਾ ਕੇ ਮਕਬੂਲੀਅਤ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਰੰਗ ਪੰਜਾਬ ਤੇ ਰਮਤਾ ਜੋਗੀ ਵਰਗੀਆਂ ਫਿਲਮਾਂ ਵਿੱਚ ਅਦਾਕਾਰੀ ਦਾ ਲੋਹਾ ਮਨਵਾਇਆ। ਉਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। Actor Deep Sidhu dies in road accident 26 ਜਨਵਰੀ ਵਾਲੇ ਦਿਨ ਕਿਸਾਨੀ ਅੰਦੋਲਨ ਦੌਰਾਨ ਲਾਲ ਕਿਲ੍ਹੇ 'ਤੇ ਹੋਏ ਕਾਂਡ ਮਗਰੋਂ ਦੀਪ ਸਿੱਧੂ ਕਾਫੀ ਚਰਚਾ ਵਿੱਚ ਆ ਗਏ ਸਨ। ਲਾਲ ਕਿਲ੍ਹਾ ਮਾਮਲੇ 'ਚ ਦੀਪ ਸਿੱਧੂ ਨੂੰ ਨਾਮਜ਼ਦ ਵੀ ਕੀਤਾ ਗਿਆ ਸੀ। ਫਿਲਮਾਂ ਤੋਂ ਕਿਸਾਨੀ ਅੰਦੋਲਨ ਤੱਕ ਦਾ ਸਫ਼ਰ, ਜਾਣੋ ਦੀਪ ਸਿੱਧੂ ਬਾਰੇ ਦਿਲਚਸਪ ਗੱਲਾਂ ਇਸ ਮਾਮਲੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ 27 ਅਪ੍ਰੈਲ 2021 ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਕਿਸਾਨੀ ਅੰਦੋਲਨ ਦੌਰਾਨ ਉਸ ਦੇ ਭਾਸ਼ਣਾਂ ਕਾਰਨ ਲੋਕ ਕਾਫੀ ਪ੍ਰਭਾਵਿਤ ਹੋਏ ਸਨ। ਇਸ ਕਾਰਨ ਨੌਜਵਾਨ ਪੀੜ੍ਹੀ ਉਸ ਤੋਂ ਕਾਫੀ ਪ੍ਰਭਾਵਿਤ ਹੋਈ ਸੀ ਕੁਝ ਵਰਗ ਨੇ ਉਸ ਦੀ ਅਲੋਚਨਾ ਵੀ ਕੀਤੀ ਸੀ। ਫਿਲਮਾਂ ਤੋਂ ਕਿਸਾਨੀ ਅੰਦੋਲਨ ਤੱਕ ਦਾ ਸਫ਼ਰ, ਜਾਣੋ ਦੀਪ ਸਿੱਧੂ ਬਾਰੇ ਦਿਲਚਸਪ ਗੱਲਾਂਜ਼ਿਕਰਯੋਗ ਹੈ ਕਿ ਬੀਤੇ ਦਿਨ ਅਦਾਕਾਰ ਦੀਪ ਸਿੱਧੂ ਦਾ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ। ਇਸ ਕਾਰਨ ਫਿਲਮ ਜਗਤ ਵਿੱਚ ਸਦਮੇ ਦੀ ਲਹਿਰ ਅਤੇ ਪੰਜਾਬ ਦੀਆਂ ਮੁੱਖ ਸ਼ਖ਼ਸੀਅਤਾਂ ਨੇ ਇਸ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।   ਇਹ ਵੀ ਪੜ੍ਹੋ :ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ  


Top News view more...

Latest News view more...