ਖੁਦ ਨੂੰ ਮੁੱਖ ਮੰਤਰੀ ਦਾ ਪੀਏ ਦੱਸਣ ਵਾਲਾ ਕਾਬੂ, ਕਰਵਾਉਂਦਾ ਸੀ ਗੈਰ-ਕਾਨੂੰਨੀ ਰਜਿਸਟਰੀਆਂ
ਇਸ ਬਾਰੇ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਕ ਨਾਇਬ ਤਹਿਸੀਲਦਾਰ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਕੋਈ ਸ਼ਖ਼ਸ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਪੀਏ ਦੱਸ ਕੇ ਉਨ੍ਹਾਂ ਨੂੰ ਧਮਕਾ ਕੇ ਗੈਰ-ਕਾਨੂੰਨੀ ਢੰਗ ਨਾਲ ਰਜਿਸਟਰੀਆਂ ਕਰਵਾਉਂਦਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ ਦੀ ਪਹਿਚਾਣ ਕਰਮਜੀਤ ਸਿੰਘ ਉਰਫ਼ ਸਿਮਰ ਨਿਵਾਸੀ ਲੁਧਿਆਣਾ ਦੇ ਰੂਪ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਜੋ ਵਕੀਲਾਂ ਦੇ ਮੁਨਸ਼ੀ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਅਕਸਰ ਹੀ ਰਜਿਸਟਰੀਆਂ ਵਗੈਰਾ ਕਰਵਾਉਂਦਾ ਸੀ।
ਇਹ ਵੀ ਪੜ੍ਹੋ:ਸਿਮਰਜੀਤ ਸਿੰਘ ਬੈਂਸ ਨੂੰ ਦਿੱਤਾ ਭਗੌੜਾ ਕਰਾਰ, ਪੁਲਿਸ ਨੇ ਘਰ ਦੇ ਬਾਹਰ ਲਗਾਇਆ ਪੋਸਟਰ
-PTC News