ਮੁੱਖ ਖਬਰਾਂ

ਸੈਰ ਕਰਨ ਗਏ ਨੌਜਵਾਨ ਉਤੇ ਚੱਲੀ ਗੋਲ਼ੀ, ਵਾਲ-ਵਾਲ ਹੋਇਆ ਬਚਾਅ

By Ravinder Singh -- May 24, 2022 10:07 am -- Updated:May 24, 2022 10:23 am

ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਸੈਰ ਕਰਨ ਗਏ ਇਕ ਵਿਅਕਤੀ ਉਤੇ ਅਣਪਛਾਤੇ ਬਦਮਾਸ਼ਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਹਰੀ ਪੁਰਾ ਇਲਾਕੇ ਦਾ ਰਹਿਣ ਵਾਲਾ ਪਵਨ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਰਾਤ ਸੈਰ ਕਰਨ ਲਈ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦੇ ਨਜ਼ਦੀਕ ਜਵਾਲਾ ਫਲੋਰ ਵਿੱਚ ਸੈਰ ਕਰਨ ਲਈ ਗਿਆ ਸੀ। ਸੈਰ ਕਰਨ ਦੌਰਾਨ ਅਚਾਨਕ ਇਕ ਗੋਲ਼ੀ ਦੀ ਆਵਾਜ਼ ਨਾਲ ਆਲੇ ਦੁਆਲੇ ਦੇ ਲੋਕ ਭੱਜਣ ਲੱਗੇ ਤਾਂ ਉਸਨੂੰ ਪਤਾ ਲੱਗਾ ਕੇ ਗੋਲ਼ੀ ਚੱਲੀ ਹੈ।

ਸੈਰ ਕਰਨ ਗਏ ਨੌਜਵਾਨ ਉਤੇ ਚੱਲੀ ਗੋਲ਼ੀ, ਵਾਲ-ਵਾਲ ਹੋਇਆ ਬਚਾਅਇਸ ਮੌਕੇ ਪਵਨ ਕੁਮਾਰ ਨੇ ਦੱਸਿਆ ਕਿ ਗੋਲੀ ਦੀ ਆਵਾਜ ਸੁਣਨ ਤੋਂ ਬਾਅਦ ਜਦੋਂ ਉਸ ਨੇ ਗੋਲ਼ੀ ਚਲਾਉਣ ਵਾਲੇ ਵੱਲ ਦੇਖਿਆ ਤੇ ਉਹ ਦੁਬਾਰਾ ਗੋਲੀ ਚਲਾਉਣ ਲਈ ਅੱਗੇ ਵਧਿਆ ਪਰ ਗਨੀਮਤ ਰਹੀ ਕਿ ਗੋਲ਼ੀ ਨਹੀਂ ਚੱਲੀ ਅਤੇ ਗੋਲੀ ਚਲਾਉਣ ਵਾਲਾ ਅਣਪਛਾਤਾ ਵਿਅਕਤੀ ਆਪਣੇ ਸਾਥੀ ਨਾਲ ਜੋ ਕਿ ਮੋਟਰਸਾਈਕਲ ਉਤੇ ਸਵਾਰ ਫਰਾਰ ਹੋ ਗਿਆ।

ਸੈਰ ਕਰਨ ਗਏ ਨੌਜਵਾਨ ਉਤੇ ਚੱਲੀ ਗੋਲ਼ੀ, ਵਾਲ-ਵਾਲ ਹੋਇਆ ਬਚਾਅਇਸ ਸਬੰਧੀ ਪਵਨ ਕੁਮਾਰ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦਿਆ ਇਨ੍ਹਾਂ ਨੇ ਗੋਲ਼ੀ ਚਲਾਉਣ ਵਾਲਿਆਂ ਨੂੰ ਫੜ੍ਹਨ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ ਉਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੌਕੇ ਤੋਂ ਉਨ੍ਹਾਂ ਨੂੰ ਇਕ ਖੋਲ ਵੀ ਬਰਾਮਦ ਹੋਇਆ ਹੈ ਜਿਸ ਤੋਂ ਪਤਾ ਲੱਗਿਆ ਹੈ ਕਿ ਇਕ ਗੋਲ਼ੀ ਚੱਲੀ ਹੈ।

ਸੈਰ ਕਰਨ ਗਏ ਨੌਜਵਾਨ ਉਤੇ ਚੱਲੀ ਗੋਲ਼ੀ, ਵਾਲ-ਵਾਲ ਹੋਇਆ ਬਚਾਅਪੁਲਿਸ ਮੌਕੇ ਉਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਵਾਰਦਾਤਾਂ ਵਾਪਰ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਸ਼ਹਿਰ ਵਿਚ ਆਏ ਦਿਨ ਲੁੱਟ-ਖੋਹ, ਕਤਲ, ਝਪਟਮਾਰੀ ਤੇ ਗੋਲੀ ਚਲਾਉਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਲੁਟੇਰੇ ਬੇਖੌਫ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਪੁਲਿਸ ਦੀਆਂ ਕੋਸ਼ਿਸ਼ਾਂ ਨਾਕਾਫੀ ਸਾਬਿਤ ਹੁੰਦੀਆਂ ਹਨ।

ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਦੇ ਮਾਮਲਿਆਂ 'ਚ 17 ਫ਼ੀਸਦੀ ਦੀ ਕਮੀ, ਪਿਛਲੇ 24 ਘੰਟਿਆਂ 'ਚ 1,675 ਮਾਮਲੇ

  • Share