Fri, Oct 2, 2026
Whatsapp

ਨਾਨਕੇ ਪਿੰਡ ਆਏ ਨੌਜਵਾਨ ਦੀ ਨਹਿਰ 'ਚ ਡੁੱਬਣ ਕਾਰਨ ਮੌਤ

Reported by:  PTC News Desk  Edited by:  Ravinder Singh -- September 19th 2022 01:15 PM
ਨਾਨਕੇ ਪਿੰਡ ਆਏ ਨੌਜਵਾਨ ਦੀ ਨਹਿਰ 'ਚ ਡੁੱਬਣ ਕਾਰਨ ਮੌਤ

ਨਾਨਕੇ ਪਿੰਡ ਆਏ ਨੌਜਵਾਨ ਦੀ ਨਹਿਰ 'ਚ ਡੁੱਬਣ ਕਾਰਨ ਮੌਤ

ਡੱਬਵਾਲੀ : ਇਥੇ ਅੱਜ ਮੌਜਗੜ੍ਹ ਹੈੱਡ ਉਪਰ ਮਾਮੇ ਦੇ ਬੇਟਿਆਂ ਨਾਲ ਨਹਾਉਂਦੇ ਵੇਲੇ ਸਿਰਸਾ ਵਾਸੀ 18 ਸਾਲਾ ਨੌਜਵਾਨ ਗੌਰਵ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ। ਗੌਰਵ ਪੁੱਤਰ ਮੁਨਸ਼ੀ ਰਾਮ ਵਾਸੀ ਸੰਜੈ ਕਾਲੋਨੀ (ਸਿਰਸਾ) ਇਨ੍ਹਾਂ ਦਿਨੀਂ ਡੱਬਵਾਲੀ ਦੇ ਵਾਰਡ ਨੰਬਰ-6 'ਚ ਕਬੀਰ ਬਸਤੀ ਵਿਚ ਰਹਿੰਦੇ ਆਪਣੇ ਨਾਨਕੇ ਪਰਿਵਾਰ ਕੋਲ ਆਇਆ ਹੋਇਆ ਸੀ। ਗੌਰਵ ਆਪਣੇ ਮਾਮੇ ਦੇ ਲੜਕੇ ਰਾਕੇਸ਼ ਤੇ ਰਿਤਿਕ ਨਾਲ ਮੌਜਗੜ੍ਹ ਹੈੱਡ ਉਪਰ ਨਹਾਉਣ ਚਲਾ ਗਿਆ। ਗੌਰਵ ਨੂੰ ਤੈਰਨਾ ਨਹੀਂ ਆਉਂਦਾ ਸੀ ਤੇ ਨਹਿਰ ਵਿੱਚ ਨਹਾਉਂਦੇ ਹੋਏ ਉਹ ਡੁੱਬ ਗਿਆ। ਨਾਨਕੇ ਪਿੰਡ ਆਏ ਨੌਜਵਾਨ ਦੀ ਨਹਿਰ 'ਚ ਡੁੱਬਣ ਕਾਰਨ ਮੌਤਜਾਣਕਾਰੀ ਮੁਤਾਬਕ ਪਿੰਡ ਡੱਬਵਾਲੀ ਦਾ ਰਿਤਿਕ, ਰਾਕੇਸ਼ ਸਿਰਸਾ ਦੀ ਕਬੀਰ ਬਸਤੀ ਤੋਂ ਆਪਣੇ ਰਿਸ਼ਤੇਦਾਰ ਲੜਕੇ ਗੌਰਵ ਨਾਲ ਮੌਜਗੜ੍ਹ ਹੈੱਡ 'ਤੇ ਨਹਾਉਣ ਗਿਆ ਸੀ। ਇਸ ਦੌਰਾਨ ਜਦੋਂ ਤਿੰਨੋਂ ਨਹਿਰ 'ਚ ਨਹਾਉਣ ਲਈ ਉਤਰੇ ਤਾਂ ਗੌਰਵ ਡੁੱਬ ਗਿਆ। ਇਸ ਮਗਰੋਂ ਰਿਤਿਕ ਤੇ ਰਾਕੇਸ਼ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਹ ਵੀ ਪੜ੍ਹੋ : ਪਰਾਲੀ ਸਾੜਨ ਨੂੰ ਲੈਕੇ ਸਰਕਾਰ ਸਖ਼ਤ, ਕਿਸਾਨੀ ਕਰਨ ਵਾਲੇ ਵੀਰ ਜ਼ਰੂਰ ਪੜ੍ਹਨ ਇਸ ਤੋਂ ਬਾਅਦ ਲੋਕਾਂ ਨੇ ਨਹਿਰ 'ਚ ਉਤਰ ਕੇ ਗੌਰਵ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਡੱਬਵਾਲੀ ਪਹੁੰਚਾਇਆ। ਪੁਲਿਸ ਵੱਲੋਂ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। -PTC News  
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK