Sun, Jun 22, 2025
Whatsapp

ਕਾਨਸ ਫਿਲਮ ਫੈਸਟੀਵਲ: 'ਟਾਈਟਨ' ਨੇ ਮਾਰੀ ਬਾਜ਼ੀ, ਵੇਖੋ ਸੂਚੀ

Reported by:  PTC News Desk  Edited by:  Baljit Singh -- July 18th 2021 11:14 AM
ਕਾਨਸ ਫਿਲਮ ਫੈਸਟੀਵਲ: 'ਟਾਈਟਨ' ਨੇ ਮਾਰੀ ਬਾਜ਼ੀ, ਵੇਖੋ ਸੂਚੀ

ਕਾਨਸ ਫਿਲਮ ਫੈਸਟੀਵਲ: 'ਟਾਈਟਨ' ਨੇ ਮਾਰੀ ਬਾਜ਼ੀ, ਵੇਖੋ ਸੂਚੀ

ਨਵੀਂ ਦਿੱਲੀ: 74ਵੇਂ ਕਾਨਸ ਫਿਲਮ ਫੈਸਟੀਵਲ ਵਿਚ ਅਵਾਰਡਾਂ ਦਾ ਐਲਾਨ ਕੀਤਾ ਗਿਆ ਹੈ। ਜੂਲੀਆ ਡਕੋਰਨੌ ਨੇ ਆਪਣੀ ਫਿਲਮ "ਟਾਈਟਨ" ਲਈ ਪਾਲੇ ਡੀ ਓਰ ਜਿੱਤਿਆ ਹੈ। ਇਸ ਦੇ ਨਾਲ ਹੀ ਅਮਰੀਕਾ ਦੇ ਕਾਲੇਬ ਲੈਂਡਰੀ ਜੋਨਸ ਨੇ ਸਰਬੋਤਮ ਅਭਿਨੇਤਾ ਦਾ ਪੁਰਸਕਾਰ ਜਿੱਤਿਆ ਹੈ। ਨਾਰਵੇ ਦੀ ਰੇਨੇਟ ਰੀਨਸਵੇ ਨੇ ਸਰਬੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ ਹੈ। ਪੜੋ ਹੋਰ ਖਬਰਾਂ: 10ਵੀਂ ਪਾਸ ਨੌਜਵਾਨਾਂ ਲਈ ਬੰਪਰ ਭਰਤੀ, ਮਿਲੇਗੀ ਮੋਟੀ ਤਨਖਾਹ ਫ੍ਰੈਂਚ ਨਿਰਦੇਸ਼ਕ ਜੂਲੀ ਡਕੋਰਨੌ ਫੈਸਟੀਵਲ ਦੇ 74 ਸਾਲਾ ਇਤਿਹਾਸ ਵਿਚ ਚੋਟੀ ਦਾ ਸਨਮਾਨ ਜਿੱਤਣ ਵਾਲੀ ਦੂਜੀ ਮਹਿਲਾ ਫਿਲਮ ਨਿਰਮਾਤਾ ਬਣ ਗਈ ਹੈ। ਅਮਰੀਕੀ ਨਿਰਦੇਸ਼ਕ ਅਤੇ 74ਵੇਂ ਕਾਨਸ ਫਿਲਮ ਫੈਸਟੀਵਲ ਦੇ ਜਿਊਰੀ ਚੇਅਰਮੈਨ ਸਪਾਈਕ ਲੀ ਨੇ ਕਾਨਸ ਫਿਲਮ ਫੈਸਟੀਵਲ ਪੁਰਸਕਾਰ ਸਮਾਰੋਹ ਦੀ ਸ਼ੁਰੂਆਤ ਵਿਚ ਕਿਹਾ ਕਿ ਫ੍ਰੈਂਚ ਸ਼ਾਕ-ਫੈਸਟ “ਟਾਈਟਨ” ਨੂੰ ਪਾਲਮੇ ਡੀ ਓਰ ਨਾਲ ਸਨਮਾਨਤ ਕੀਤਾ ਗਿਆ ਹੈ। ਦੇਖੋ ਪੂਰੀ ਸੂਚੀ ਪਾਲਮੇ ਡੀ ਓਰ: "ਟਾਈਟਨ" ਗ੍ਰੈਂਡ ਪ੍ਰਿਕਸ: (ਟਾਈ) "ਏ ਹੀਰੋ" ਤੇ "ਕੰਪਾਰਟਮੈਂਟ ਨੰਬਰ 6" ਜਿਊਰੀ ਪੁਰਸਕਾਰ: (ਟਾਈ): "ਅਹੇਡ ਨੀ" ਅਤੇ "ਮੈਮੋਰੀਆ" ਸਰਬੋਤਮ ਅਭਿਨੇਤਰੀ: ਰੀਨੇਟ ਰੀਨਸਵੇ ਸਰਬੋਤਮ ਅਦਾਕਾਰ: ਕਾਲੇਬ ਲੈਂਡਰੀ ਜੋਨਸ ਸਰਬੋਤਮ ਨਿਰਦੇਸ਼ਕ: ਲਿਓਸ ਕੈਰੇਕਸ ਸਰਬੋਤਮ ਸਕ੍ਰੀਨਪਲੇਅ: ਰਯੁਸੁਕ ਹੇਮਾਗੁਚੀ ਸ਼ਾਰਟ ਫਿਲਮ ਪਾਲੇ ਡੀ ਓਰ: ਤਾਂਗ ਯੀ ਵਲੋਂ ਤਿਆਨ ਜੀਆ ਵੂ ਫਿਲਮ ਲਈ ਵਿਸ਼ੇਸ਼ ਜਿਊਰੀ ਦਾ ਜ਼ਿਕਰ: ਜੈਸਮੀਨ ਟੈਨੂਚੀ ਦੁਆਰਾ "ਸੀਯੂ ਡੀ ਐਗੋਸਟੋ" -PTC News


Top News view more...

Latest News view more...

PTC NETWORK
PTC NETWORK