ਹੋਰ ਖਬਰਾਂ

ਓਲੰਪਿਕ ਖੇਡ ਹਾਰਦਿਕ ਸਿੰਘ ਨੇ ਦਾਦੇ ਦਾ ਸੁਫਨਾ ਕੀਤਾ ਪੂਰਾ, ਪਰਿਵਾਰ ਨੂੰ ਵੱਡੀਆਂ ਉਮੀਦਾਂ

By Jashan A -- August 02, 2021 3:31 pm

ਚੰਡੀਗੜ੍ਹ: ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਕਰੀਬ 41 ਸਾਲ ਬਾਅਦ ਪਹਿਲੀ ਵਾਰ ਟੀਮ ਇੰਡੀਆ ਉਲੰਪਿਕ ਵਿੱਚ ਸੈਮੀ ਫਾਈਨਲ ਵਿੱਚ ਪਹੁੰਚੀ ਹੈ। ਕੁਆਟਰ ਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ 3-1 ਨਾਲ ਹਰਾਇਆ। ਟੀਮ ਇੰਡਿਆ ਲਈ ਹਾਰਦਿਕ ਸਿੰਘ ਨੇ 57ਵੇਂ ਮਿੰਟ ਤੇ ਗੋਲ ਦਾਗਿਆ। ਜਲੰਧਰ ਦੇ ਰਹਿਣ ਵਾਲੇ ਹਾਰਦਿਕ ਸਿੰਘ ਨੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਹੁਣ ਸੈਮੀ ਫਾਈਨਲ ਵਿੱਚ ਟੀਮ ਇੰਡਿਆ ਦਾ ਸਾਹਮਣਾ 3 ਅਗਸਤ ਨੂੰ ਬੈਲਜੀਅਮ ਨਾਲ ਹੋਵੇਗਾ ਤੇ 5 ਅਗਸਤ ਨੂੰ ਟੌਪ ਦੋਵਾਂ ਟੀਮਾਂ ਫਾਈਨਲ ਵਿੱਚ ਭਿੜਨਗੀਆਂ।

ਮੈਚ ਜਿੱਤਣ ਬਾਅਦ ਹਾਕੀ ਟੀਮ ਦੇ ਪਲੇਅਰ ਹਾਰਦਿਕ ਸਿੰਘ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ, ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਹਾਰਦਿਕ ਸਿੰਘ ਦੇ ਪਿਤਾ ਵਰਿੰਦਰ ਪ੍ਰੀਤ ਸਿੰਘ ਖ਼ੁਦ ਹਾਕੀ ਦੇ ਨੈਸ਼ਨਲ ਪਲੇਅਰ ਰਹਿ ਚੁੱਕੇ ਹਨ, ਤੇ ਹੁਣ ਉਹ ਬਟਾਲਾ ਵਿੱਚ ਪੁਲਿਸ ਵਿਭਾਗ ਦੇ ਐਸਪੀ ਵਜੋਂ ਤਾਇਨਾਤ ਹਨ।

ਹੋਰ ਪੜ੍ਹੋ: ਕੈਪਟਨ ਦੇ ‘ਸਾਧੂ’ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ, ਜੰਮ ਕੇ ਕੀਤੀ ਨਾਅਰੇਬਾਜ਼ੀ

ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਤੇ ਬੇਟੇ ਉੱਤੇ ਤੇ ਆਸ ਹੈ ਕਿ ਸਾਡੀ ਭਾਰਤੀ ਟੀਮ ਗੋਲਡ ਮੈਡਲ ਜਿੱਤ ਕੇ ਭਾਰਤ ਵਾਪਸ ਆਵੇਗੀ। ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਜੀ ਦਾ ਸੁਪਨਾ ਸੀ ਕਿ ਮੇਰੇ ਘਰ ਦਾ ਕੋਈ ਓਲੰਪਿਕ ਜ਼ਰੂਰ ਖੇਡੇ। ਅੱਜ ਉਨ੍ਹਾਂ ਦਾ ਸੁਪਨਾ ਮੇਰੇ ਬੇਟੇ ਹਾਰਦਿਕ ਨੇ ਪੂਰਾ ਕੀਤਾ ਹੈ। ਹੁਣ ਉਹ ਮੇਰਾ ਸੁਪਨਾ ਪੂਰਾ ਕਰੇਗਾ ਗੋਲਡ ਮੈਡਲ ਜਿੱਤ ਕੇ।

ਹਾਰਦਿਕ ਦੀ ਮਾਂ ਕਮਲਜੀਤ ਕੌਰ ਨੇ ਕਿਹਾ ਕਿ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ। ਮੇਰੀ ਮਿਹਨਤ ਨੂੰ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਨਾਨਾ ਵੀ ਹਾਕੀ ਖੇਡਦੇ ਰਹੇ ਹਨ। ਸਾਨੂੰ ਬਹੁਤ ਆਸ ਹੈ ਕਿ ਭਾਰਤ ਦੀ ਹਾਕੀ ਟੀਮ ਗੋਲਡ ਮੈਡਲ ਲੈ ਕੇ ਵਾਪਸ ਆਵੇਗੀ।

-PTC News

  • Share