ਤਰਲੋਕਪੁਰੀ ਦੇ ਦੋਸ਼ੀਆਂ ਖਿਲਾਫ ਮੁੜ ਵਿਚਾਰ ਪਟੀਸ਼ਨ ਦਾਖਲ ਕਰਨ ਲਈ ਮਨਜੀਤ ਜੀਕੇ ਨੇ ਗ੍ਰਹਿ ਮੰਤਰੀ ਨੂੰ ਦਿੱਤਾ ਮੰਗ ਪੱਤਰ
ਤਰਲੋਕਪੁਰੀ ਦੇ ਦੋਸ਼ੀਆਂ ਖਿਲਾਫ ਮੁੜ ਵਿਚਾਰ ਪਟੀਸ਼ਨ ਦਾਖਲ ਕਰਨ ਲਈ ਮਨਜੀਤ ਜੀਕੇ ਨੇ ਗ੍ਰਹਿ ਮੰਤਰੀ ਨੂੰ ਦਿੱਤਾ ਮੰਗ ਪੱਤਰ:ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਲਖਨਊ ਵਿੱਖੇ ਸਮੁੱਚੀ ਕੌਮ ਵੱਲੋਂ ਤਰਲੋਕਪੁਰੀ ਕਤਲੇਆਮ ਦੇ ਦੋਸ਼ੀ ਲੋਕਾਂ ਦੇ ਸੁਪਰੀਮ ਕੋਰਟ ਵਲੋਂ ਬਰੀ ਹੋਣ ਦੇ ਖਿਲਾਫ ਮੰਗ ਪੱਤਰ ਸੌਂਪ ਕੇ ਦਿੱਲੀ ਪੁਲਿਸ ਨੂੰ ਆਰੋਪੀਆਂ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਮੁੜ ਵਿਚਾਰ ਪਟੀਸ਼ਨ ਦਰਜ ਕਰਨ ਦੀ ਅਪੀਲ ਕੀਤੀ ਹੈ।ਲਖਨਊ ਸੰਸਦੀ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਰਾਜਨਾਥ ਨਾਲ ਮੁਲਾਕਾਤ ਦੌਰਾਨ ਜੀਕੇ ਨੇ ਆਰੋਪੀਆਂ ਦੇ ਬਰੀ ਹੋਣ ਕਰਕੇ ਸਿੱਖ ਕੌਮ ਦੀ ਭਾਵਨਾਵਾਂ ਨੂੰ ਸੱਟ ਲੱਗਣ ਦੀ ਜਾਣਕਾਰੀ ਦਿੱਤੀ।ਨਾਲ ਹੀ ਮੌਜੂਦਾ ਫੈਸਲੇ ਦਾ ਫਾਇਦਾ ਹੋਰ ਆਰੋਪੀਆਂ ਨੂੰ ਨਾ ਮਿਲੇ ਇਹ ਤੈਅ ਕਰਨ ਦੀ ਵੀ ਮੰਗ ਕੀਤੀ ਹੈ।
[caption id="attachment_291126" align="aligncenter" width="300"]
ਤਰਲੋਕਪੁਰੀ ਦੇ ਦੋਸ਼ੀਆਂ ਖਿਲਾਫ ਮੁੜ ਵਿਚਾਰ ਪਟੀਸ਼ਨ ਦਾਖਲ ਕਰਨ ਲਈ ਮਨਜੀਤ ਜੀਕੇ ਨੇ ਗ੍ਰਹਿ ਮੰਤਰੀ ਨੂੰ ਦਿੱਤਾ ਮੰਗ ਪੱਤਰ[/caption]
ਜੀਕੇ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਬਚਾਵ ਪੱਖ ਵੱਲੋਂ ਕੇਸ ਦੀ ਪੈਰਵੀ ਦੌਰਾਨ ਕਿਤੇ ਨਾ ਕਿਤੇ ਗਫਲਤ ਹੋਈ ਹੈ।ਜਦੋਂ ਕਿ ਟਰਾਇਲ ਕੋਰਟ ਅਤੇ ਹਾਈਕੋਰਟ ਨੇ ਹਿੰਸਾ ਅਤੇ ਅਗਜ਼ਨੀ ਦੇ ਦੋਸ਼ਾਂ ਵਿੱਚ 88 ਲੋਕਾਂ ਨੂੰ ਦੋਸ਼ੀ ਮੰਨਿਆ ਸੀ।ਇਸ ਲਈ ਪਿਛਲੇ 34 ਸਾਲ ਤੋਂ ਇਨਸਾਫ਼ ਦਾ ਇੰਤਜਾਰ ਕਰ ਰਹੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਝਟਕਾ ਲਗਾ ਹੈ।ਜੀਕੇ ਨੇ ਗ੍ਰਹਿ ਮੰਤਰੀ ਨੂੰ ਇਸ ਮਾਮਲੇ ਵਿੱਚ ਮੁੜਵਿਚਾਰ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਖਲ ਕਰਣ ਲਈ ਭਾਰਤ ਦੇ ਸਾਲਿਸਟਰ ਜਨਰਲ ਨੂੰ ਆਦੇਸ਼ ਦੇਣ ਦੀ ਅਪੀਲ ਵੀ ਕੀਤੀ ਤਾਂਕਿ ਇਸ ਸੁਨਹਰੇ ਮੌਕੇ ਦਾ ਫ਼ਾਇਦਾ ਪੀੜਤਾਂ ਨੂੰ ਮਿਲ ਸਕੇ।
[caption id="attachment_291123" align="aligncenter" width="300"]
ਤਰਲੋਕਪੁਰੀ ਦੇ ਦੋਸ਼ੀਆਂ ਖਿਲਾਫ ਮੁੜ ਵਿਚਾਰ ਪਟੀਸ਼ਨ ਦਾਖਲ ਕਰਨ ਲਈ ਮਨਜੀਤ ਜੀਕੇ ਨੇ ਗ੍ਰਹਿ ਮੰਤਰੀ ਨੂੰ ਦਿੱਤਾ ਮੰਗ ਪੱਤਰ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਲਾਚੌਰ ‘ਚ ਵਿਆਹੁਤਾ ਔਰਤ ਅਤੇ ਨੌਜਵਾਨ ਦਾ ਭੇਦਭਰੇ ਹਾਲਾਤਾਂ ‘ਚ ਹੋਇਆ ਕਤਲ
ਜੀਕੇ ਨੇ ਅਫਸੋਸ ਜਤਾਇਆ ਕਿ ਭਾਰਤੀ ਰਾਜਨੀਤਕ ਵਿਵਸਥਾ ਨੇ ਅਜੇ ਤੱਕ ਦੋਸ਼ੀਆਂ ਨੂੰ ਹਿਫਾਜ਼ਤ ਦੇਣ ਦਾ ਜਿੱਥੇ ਕਾਰਜ ਕੀਤਾ ਹੈ,ਉਥੇ ਹੀ ਇਨਸਾਫ਼ ਦੀ ਲੜਾਈ ਲੜਨ ਵਾਲਿਆਂ ਉੱਤੇ ਰਾਸੁਕਾ/ਟਾਡਾ ਆਦਿਕ ਕਾਲੇ ਕਾਨੂੰਨ ਲਗਾਕੇ ਉਨਾਂ ਨੂੰ ਦੇਸ਼ ਵਿਰੋਧੀ ਸਾਬਤ ਕਰਣ ਦੀ ਕੋਸ਼ਿਸ਼ ਕੀਤੀ ਹੈ।ਜੀਕੇ ਨੇ ਸਾਫ਼ ਕਿਹਾ ਕਿ ਗ੍ਰਹਿ ਮੰਤਰੀ ਨੂੰ ਉਨ੍ਹਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ ਸਾਰੀ ਕੌਮ ਦੇ ਵੱਲੋ ਹੈ।ਜਿਸ ਵਿੱਚ ਸ਼ਾਮਿਲ ਸਾਰੇ ਅਕਾਲੀ ਦਲ, ਦਿੱਲੀ ਅਤੇ ਸ਼੍ਰੋਮਣੀ ਕਮੇਟੀ,1984 ਕਤਲੇਆਮ ਦੇ ਪੀੜਤਾਂ ਅਤੇ ਗਵਾਹਾਂ ਦਾ ਏਕ ਨੁਕਾਤੀ ਨਿਸ਼ਾਨਾ ਸਿਰਫ ਇਨਸਾਫ਼ ਦੀ ਪ੍ਰਾਪਤੀ ਹੈ।ਇਸ ਮੌਕੇ ਉੱਤੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਅਤੇ ਨੌਜਵਾਨ ਆਗੂ ਸਤਬੀਰ ਸਿੰਘ ਗਗਨ ਵੀ ਜੀਕੇ ਦੇ ਨਾਲ ਸਨ।
-PTCNews
ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ