ਜੇ ਮਲਾਹ ‘ਤੇ ਨਹੀਂ ਭਰੋਸਾ ਤਾਂ ਬੇੜੀ ਛੱਡ ਦੇਣ ਸਿੱਧੂ: ਤ੍ਰਿਪਤ ਰਾਜਿੰਦਰ ਬਾਜਵਾ

Tripat Rajinder Singh Bajwa Navjot Sidhu Capt Amarinder about Statement Condemnation

ਜੇ ਮਲਾਹ ‘ਤੇ ਨਹੀਂ ਭਰੋਸਾ ਤਾਂ ਬੇੜੀ ਛੱਡ ਦੇਣ ਸਿੱਧੂ: ਤ੍ਰਿਪਤ ਰਾਜਿੰਦਰ ਬਾਜਵਾ:ਚੰਡੀਗੜ੍ਹ: ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਨਵਜੋਤ ਸਿੱਧੂ ਦੇ ਕੈਪਟਨ ਅਮਰਿੰਦਰ ਬਾਰੇ ਦਿੱਤੇ ਆਪਣੇ ਬਿਆਨ ਦੀ ਸਖਤ ਨਿਖੇਧੀ ਕਰਦਿਆਂ ਉਹਨਾਂ ਨੂੰ ਪਬਲਿਕ ‘ਚ ਘੱਟ ਬੋਲਣ ਅਤੇ ਆਪਣੇ ਜਜ਼ਬਾਤਾਂ ‘ਤੇ ਕਾਬੂ ਰੱਖਣ ਦੀ ਸਲਾਹ ਦਿੱਤੀ ਹੈ।Tripat Rajinder Singh Bajwa Navjot Sidhu Capt Amarinder about Statement Condemnationਬਾਜਵਾ ਨੇ ਕਿਹਾ, ‘ਜੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਨਹੀਂ ਮੰਨਦੇ ਤਾਂ ਉਹ ਕੈਬਿਨੇਟ ਮਿਨਸਟਰੀ ਛੱਡ ਦੇਣ, ਜਿੱਥੇ ਰਾਹੁਲ ਗਾਂਧੀ ਡਿਊਟੀ ਲਾਉਂਦੇ ਉੱਥੇ ਜਾਣ ਤੇ ਡਿਊਟੀ ਛੱਡ ਦੇਣ।Tripat Rajinder Singh Bajwa Navjot Sidhu Capt Amarinder about Statement Condemnationਉਹਨਾਂ ਕਿਹਾ ਕਿ ਭਾਵੇਂ ਕਿ ਰਾਹੁਲ ਗਾਂਧੀ ਸਾਰਿਆਂ ਦੇ ਕੈਪਟਨ ਹਨ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਵੀ ਆਪਣੀ ਅਲੱਗ ਸ਼ਖਸੀਅਤ ਹੈ ਅਤੇ ਉਹ ਵੀ ਪੰਜਾਬ ਦੀ ਵਜ਼ਾਰਤ ਦੇ ਕੈਪਟਨ ਹਨ।Tripat Rajinder Singh Bajwa Navjot Sidhu Capt Amarinder about Statement Condemnationਤ੍ਰਿਪਤ ਬਾਜਵਾ ਨੇ ਸਿੱਧੂ ਦੇ ਤਿੱਖੇ ਬੋਲਾਂ ‘ਤੇ ਟਿੱਪਣੀ ਕਰਦਿਆਂ ਆਖਿਆ ਕਿ ਸਿੱਧੂ ਨੂੰ ਆਪਣੇ ਬੋਲਾਂ ‘ਤੇ ਕਾਬੂ ਰੱਖਣਾ ਚਾਹੀਦਾ ਹੈ।ਉਹਨਾਂ ਇਹ ਵੀ ਕਿਹਾ ਕਿ ਸਿੱਧੂ ਦੇ ਸੁਪਨੇ ਬਹੁਤ ਵੱਡੇ ਹਨ ਪਰ ਇਸ ਲਈ ਕਿਰਪਾ ਕਰਕੇ ਬੋਲਣਾ ਘੱਟ ਕਰੋ ਅਤੇ ਇਹ ਮੰਤਰ ਸਿੱਧੂ ਨੂੰ ਸਿਆਸੀ ਸਿਖਰ ‘ਤੇ ਪਹੁੰਚਾ ਸਕਦਾ ਹੈ।Tripat Rajinder Singh Bajwa Navjot Sidhu Capt Amarinder about Statement Condemnationਦੱਸ ਦਈਏ ਕਿ ਪਿਛਲੇ ਦਿਨੀਂ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਜਿਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੱਧੂ ਨੂੰ ਸੱਦਾ ਦਿੱਤਾ ਸੀ।ਇਸ ਸਮਾਗਮ ਵਿੱਚ ਸਿੱਧੂ ਨੇ ਕੈਪਟਨ ਦੀ ਸਲਾਹ ਤੋਂ ਬਿਨਾਂ ਹੀ ਸ਼ਿਰਕਤ ਕੀਤੀ।ਜਦੋਂ ਸਿੱਧੂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵਿਵਾਦਿਤ ਟਿੱਪਣੀ ਕਰਦਿਆਂ ਕਿਹਾ, ‘ਕਿਹੜਾ ਕੈਪਟਨ, ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ।
-PTCNews