Transport Minister Nitin Gadkari: ਦੇਸ਼ ਵਿੱਚ ਟਰੱਕ ਡਰਾਈਵਰਾਂ ਦੇ ਹੱਕ ਵਿੱਚ ਫੈਸਲਾ ਲੈਂਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ N2 ਅਤੇ N3 ਨਾਲ ਸਬੰਧਤ ਟਰੱਕਾਂ ਦੇ ਕੈਬਿਨ ਵਿੱਚ ਏਅਰ ਕੰਡੀਸ਼ਨ ਸਿਸਟਮ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਇਸ ਦੇ ਲਈ ਖਰੜਾ ਨੋਟੀਫਿਕੇਸ਼ਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਇਸ ਡਰਾਫਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਟਰੱਕ ਮਾਲਕਾਂ ਲਈ ਟਰੱਕ ਦੇ ਕੈਬਿਨ ਵਿੱਚ ਏਸੀ ਲਗਾਉਣਾ ਲਾਜ਼ਮੀ ਹੋ ਜਾਵੇਗਾ, ਨਿਤਿਨ ਗਡਕਰੀ ਨੇ ਟਵੀਟ ਕੀਤਾ ਨਿਤਿਨ ਗਡਕਰੀ ਨੇ ਇਸ ਮਾਮਲੇ 'ਚ ਟਵੀਟ ਕੀਤਾ ਕਿ N2 ਅਤੇ N3 ਸ਼੍ਰੇਣੀ ਦੇ ਟਰੱਕਾਂ ਦੇ ਕੈਬਿਨ 'ਚ ਏਅਰ ਕੰਡੀਸ਼ਨਿੰਗ ਸਿਸਟਮ ਲਗਾਉਣਾ ਲਾਜ਼ਮੀ ਕਰਨ ਲਈ ਡਰਾਫਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ।<blockquote class=twitter-tweet><p lang=en dir=ltr>Approved the draft notification to mandate the installation of air-conditioning systems in the cabins of trucks belonging to categories N2 and N3.<br><br>Truck drivers play a crucial role in ensuring road safety. This decision marks a significant milestone in providing comfortable…</p>&mdash; Nitin Gadkari (@nitin_gadkari) <a href=https://twitter.com/nitin_gadkari/status/1676943778823929856?ref_src=twsrc^tfw>July 6, 2023</a></blockquote> <script async src=https://platform.twitter.com/widgets.js charset=utf-8></script>ਟਰੱਕ ਡਰਾਈਵਰ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਇਹ ਫੈਸਲਾ ਟਰੱਕ ਡਰਾਈਵਰਾਂ ਲਈ ਅਰਾਮਦਾਇਕ ਕੰਮ ਕਰਨ ਦੀਆਂ ਸਥਿਤੀਆਂ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜਿਸ ਨਾਲ ਉਨ੍ਹਾਂ ਦੀ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ ਅਤੇ ਡਰਾਈਵਰਾਂ ਦੀ ਥਕਾਵਟ ਦੇ ਮੁੱਦੇ ਨੂੰ ਹੱਲ ਕੀਤਾ ਜਾਵੇਗਾ।