PTC NEWS DESK: ਚੰਡੀਗੜ੍ਹ ਵਿੱਚ ਦੋ ਨੌਜਵਾਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਉਹ ਸੜਕ ਦੇ ਵਿਚਕਾਰ ਲਾਲ ਬੱਤੀ ਦੌਰਾਨ ਜ਼ੈਬਰਾ ਕਰਾਸਿੰਗ 'ਤੇ ਖੜ੍ਹੇ ਹੋ ਕੇ ਰੀਲ ਬਣਾ ਰਹੇ ਸਨ। ਰੀਲ 'ਚ ਪਰਮੀਸ਼ ਵਰਮਾ ਦਾ 'ਸਬ ਫੜੇ ਜਾਣਗੇ' ਗੀਤ ਦੀ ਧੁਨ ਸੁਣਾਈ ਦੇ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਵੀਡੀਓ 24 ਸਕਿੰਟਾਂ ਦਾ ਹੈ। ਇਹ ਨੌਜਵਾਨ ਉਸ ਵੇਲੇ ਵੀ ਨੱਚਦੇ ਰਹੇ ਜਦੋਂ ਹਰੀ ਬੱਤੀ ਹੋਣ ਨੂੰ ਮਹਿਜ਼ 15 ਸਕਿੰਟ ਬਾਕੀ ਰਹਿ ਗਏ ਸਨ। ਅਜਿਹੇ 'ਚ ਇਸ ਦੌਰਾਨ ਕੋਈ ਹਾਦਸਾ ਵਾਪਰ ਸਕਦਾ ਸੀ।ਸੈਕਟਰ 22 ਅਤੇ 35 ਚੌਕ ਦੀ ਹੈ ਵੀਡੀਓਦੋਵਾਂ ਨੌਜਵਾਨਾਂ ਦੀ ਜੋ ਵੀਡੀਓ ਸਾਹਮਣੇ ਆਈ ਹੈ ਉਹ ਸੈਕਟਰ-22 ਅਤੇ ਸੈਕਟਰ-35 ਦੇ ਚੌਕ ਦੀ ਦੱਸੀ ਜਾ ਰਹੀ ਹੈ। ਇਹ JW ਮੈਰੀਅਟ ਹੋਟਲ ਦੇ ਨਾਲ ਦਾ ਚੌਂਕ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਨੌਜਵਾਨਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। <iframe width=560 height=315 src=https://www.youtube.com/embed/2cCtoQyi23Q?si=92jckbOVScNH3Xkh title=YouTube video player frameborder=0 allow=accelerometer; autoplay; clipboard-write; encrypted-media; gyroscope; picture-in-picture; web-share allowfullscreen></iframe><amp-youtube data-videoid=2cCtoQyi23Q layout=responsive width=480 height=270></amp-youtube>ਚੰਡੀਗੜ੍ਹ 'ਚ ਹਰ ਪਾਸੇ ਲੱਗੇ ਹੋਏ CCTV ਕੈਮਰਾਚੰਡੀਗੜ੍ਹ ਵਿੱਚ ਹਰ ਥਾਂ 'ਤੇ ਸਮਾਰਟ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪਰ ਸੜਕ ਦੇ ਵਿਚਕਾਰ ਅਜਿਹੀ ਰੀਲ ਬਣਾਉਣ ਦੇ ਇਸ ਮਾਮਲੇ ਦਾ ਪੁਲਿਸ ਕਿਵੇਂ ਪਤਾ ਲਗਾਵੇਗੀ ਇਹ ਵੇਖਣਾ ਦਿਲਚਸਪ ਹੋਣ ਵਾਲਾ ਹੈ। ਸੜਕ ਵਿਚਕਾਰ ਅਜਿਹੀ ਵੀਡੀਓ ਬਣਾਉਣਾ ਨਿੰਦਣਯੋਗ ਹੈ ਕਿਉਂਕਿ ਸ਼ਾਮ ਦੇ ਜਿਸ ਵੇਲੇ ਇਹ ਵੀਡੀਓ ਬਣਾਈ ਗਈ ਹੈ ਉਸ ਵੇਲੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਖਚਾ-ਖੱਚ ਟਰੈਫਿਕ ਹੁੰਦਾ , ਜਿਸ ਨਾਲ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਵੀ ਵਾਪਰ ਸਕਦਾ ਹੈ।