ਮੁੱਖ ਖਬਰਾਂ

ਕਿਸਾਨਾਂ ਲਈ ਵੱਡੀ ਖਬਰ, ਕੇਂਦਰੀ ਕੈਬਿਨਟ ਨੇ ਸਾਉਣੀ ਦੀਆਂ ਫਸਲਾਂ ਦੀ ਐੱਮ.ਐੱਸ. ਪੀ ਵਧਾਈ

By Jashan A -- July 03, 2019 3:07 pm -- Updated:Feb 15, 2021

ਕਿਸਾਨਾਂ ਲਈ ਵੱਡੀ ਖਬਰ, ਕੇਂਦਰੀ ਕੈਬਿਨਟ ਨੇ ਸਾਉਣੀ ਦੀਆਂ ਫਸਲਾਂ ਦੀ ਐੱਮ.ਐੱਸ. ਪੀ ਵਧਾਈ,ਨਵੀਂ ਦਿੱਲੀ: ਕੇਂਦਰੀ ਕੈਬਿਨਟ ਦੀ ਦਿੱਲੀ ਵਿਖੇ ਅੱਜ ਮੀਂਟਿੰਗ ਹੋਈ।ਜਿਸ 'ਚ ਕਿਸਾਨਾਂ ਦੇ ਹੱਕ 'ਚ ਅਹਿਮ ਫੈਸਲਾ ਲਿਆ ਗਿਆ। ਦਰਅਸਲ, ਕੈਬਿਨਟ ਨੇ ਝੋਨੇ ਦੀ ਐੱਮ.ਐੱਸ. ਪੀ 'ਚ 65 ਰੁਪਏ ਪ੍ਰਤੀ ਕੁਇੰਟਲ ਵਾਧਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕਪਾਹ ਦੀ ਐੱਮ.ਐੱਸ. ਪੀ 'ਚ 105 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।

ਉਥੇ ਹੀ ਇਸ ਬੈਠਕ 'ਚ 13 ਹੋਰ ਅਨਾਜਾਂ ਦੀ ਐੱਮ.ਐੱਸ. ਪੀ ਵਧਾਉਣ ਦਾ ਫੈਸਲਾ ਲਿਆ ਹੈ। ਕੇਂਦਰੀ ਕੈਬਿਨਟ ਦੇ ਫੈਸਲੇ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।

https://twitter.com/HarsimratBadal_/status/1146349921949192192

ਹੋਰ ਪੜ੍ਹੋ:ਚੱਢਾ ਸ਼ੂਗਰ ਮਿੱਲ ਖਿਲਾਫ ਕਿਸਾਨਾਂ ਦਾ ਧਰਨਾ ਖ਼ਤਮ ,ਮਿੱਲ ਮੈਨਜਮੈਂਟ ਵੱਲੋਂ 75 ਕਰੋੜ ਰੁਪਏ ਦੇਣ ਦਾ ਭਰੋਸਾ

ਤੁਹਾਨੂੰ ਦੱਸ ਦੇਈਏ ਕਿ ਨਵੀਂ ਸਰਕਾਰ ਦੇ ਮੰਤਰੀਮੰਡਲ ਗਠਨ ਦੇ ਨਾਲ ਹੀ ਕਿਸਾਨਾਂ ਨੂੰ ਲੈ ਕੇ ਸਰਕਾਰ ਨੇ ਆਪਣੀ ਇੱਛਾ ਸਾਫ਼ ਕਰ ਦਿੱਤੀ ਸੀ। ਸਰਕਾਰ ਆਪਣੀ ਪਹਿਲੀ ਕੈਬਿਨਟ ਬੈਠਕ ਵਿੱਚ ਕਿਸਾਨਾਂ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਲੈ ਕੇ ਕਈ ਵੱਡੇ ਫੈਸਲੇ ਲਈ ਸਨ। ਇਸ ਬੈਠਕ ਵਿੱਚ ਵੀ ਕਿਸਾਨਾਂ ਲਈ ਵੱਡੇ ਫੈਸਲੇ ਲਏ ਗਏ ਹਨ।

-PTC News