Mon, Apr 27, 2026
Whatsapp

UPTET 2021: ਪੇਪਰ ਲੀਕ ਹੋਣ ਤੋਂ ਬਾਅਦ UP TET ਪ੍ਰੀਖਿਆ ਰੱਦ, ਜਾਣੋ ਕਦੋਂ ਹੋਵੇਗੀ ਮੁੜ ਪ੍ਰੀਖਿਆ

Reported by:  PTC News Desk  Edited by:  Shanker Badra -- November 28th 2021 01:13 PM
UPTET 2021: ਪੇਪਰ ਲੀਕ ਹੋਣ ਤੋਂ ਬਾਅਦ UP TET ਪ੍ਰੀਖਿਆ ਰੱਦ, ਜਾਣੋ ਕਦੋਂ ਹੋਵੇਗੀ ਮੁੜ ਪ੍ਰੀਖਿਆ

UPTET 2021: ਪੇਪਰ ਲੀਕ ਹੋਣ ਤੋਂ ਬਾਅਦ UP TET ਪ੍ਰੀਖਿਆ ਰੱਦ, ਜਾਣੋ ਕਦੋਂ ਹੋਵੇਗੀ ਮੁੜ ਪ੍ਰੀਖਿਆ

ਯੂਪੀ : ਉੱਤਰ ਪ੍ਰਦੇਸ਼ ਵਿੱਚ ਅੱਜ ਯਾਨੀ 28 ਨਵੰਬਰ ਨੂੰ ਹੋਣ ਵਾਲੀ UPTET ਪ੍ਰੀਖਿਆ ਪੇਪਰ ਲੀਕ ਹੋਣ ਕਾਰਨ ਰੱਦ ਕਰ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਅਧਿਆਪਕ ਯੋਗਤਾ ਪ੍ਰੀਖਿਆ (UPTET) ਦਾ ਪ੍ਰਸ਼ਨ ਪੱਤਰ WhatsApp 'ਤੇ ਲੀਕ ਹੋ ਗਿਆ ਹੈ। ਪਹਿਲਾ ਪੇਪਰ ਸਵੇਰੇ 10 ਵਜੇ ਤੋਂ ਦੁਪਹਿਰ 12:30 ਵਜੇ ਤੱਕ ਜਦਕਿ ਦੂਜਾ ਪੇਪਰ ਦੁਪਹਿਰ 2:30 ਤੋਂ ਸ਼ਾਮ 5 ਵਜੇ ਤੱਕ ਹੋਣਾ ਸੀ। [caption id="attachment_553072" align="aligncenter" width="300"] UPTET 2021: ਪੇਪਰ ਲੀਕ ਹੋਣ ਤੋਂ ਬਾਅਦ UP TET ਪ੍ਰੀਖਿਆ ਰੱਦ, ਜਾਣੋ ਕਦੋਂ ਹੋਵੇਗੀ ਮੁੜ ਪ੍ਰੀਖਿਆ[/caption] ਪੇਪਰ ਲੀਕ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ STF ਨੇ ਸੂਬੇ ਭਰ 'ਚ ਛਾਪੇਮਾਰੀ ਕੀਤੀ। ਜਿਸ ਤੋਂ ਬਾਅਦ ਪ੍ਰਯਾਗਰਾਜ, ਮੇਰਠ ਅਤੇ ਗਾਜ਼ੀਆਬਾਦ ਵਿੱਚ ਕਈ ਲੋਕ ਫੜੇ ਗਏ। ਇਸ ਮਾਮਲੇ ਵਿੱਚ ਯੂਪੀ ਮੇਰਠ ਐਸਟੀਐਫ ਨੇ ਸ਼ਾਮਲੀ ਤੋਂ 3 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮਨੀਸ਼ ਉਰਫ ਮੋਨੂੰ ਪੁੱਤਰ ਦੇਵੇਂਦਰ ਮਲਿਕ, ਰਵੀ ਪੁੱਤਰ ਵਿਨੋਦ ਕੰਧਲਾ ਅਤੇ ਧਰਮਿੰਦਰ ਪੁੱਤਰ ਕੁੰਵਰ ਪਾਲ ਤੋਂ ਪੁੱਛਗਿੱਛ ਜਾਰੀ ਹੈ। [caption id="attachment_553073" align="aligncenter" width="300"] UPTET 2021: ਪੇਪਰ ਲੀਕ ਹੋਣ ਤੋਂ ਬਾਅਦ UP TET ਪ੍ਰੀਖਿਆ ਰੱਦ, ਜਾਣੋ ਕਦੋਂ ਹੋਵੇਗੀ ਮੁੜ ਪ੍ਰੀਖਿਆ[/caption] ਲਖਨਊ ਤੋਂ 4, ਸ਼ਾਮਲੀ ਤੋਂ 3, ਅਯੁੱਧਿਆ ਤੋਂ 2, ਕੌਸ਼ਾਂਬੀ ਤੋਂ 1 ਅਤੇ ਪ੍ਰਯਾਗਰਾਜ ਤੋਂ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 1 ਤੋਂ 5ਵੀਂ ਜਮਾਤ ਲਈ ਪੇਪਰ ਸਵੇਰੇ 10:30 ਵਜੇ ਤੋਂ ਦੁਪਹਿਰ 12 ਵਜੇ ਤੱਕ ਲਿਆ ਜਾਣਾ ਸੀ। ਇਸੇ ਤਰ੍ਹਾਂ 6-8ਵੀਂ ਜਮਾਤ ਲਈ ਪੇਪਰ-2 ਦੁਪਹਿਰ 2:30 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾਣਾ ਸੀ। ਰਾਜ ਦੇ 13,52,086 ਉਮੀਦਵਾਰ ਪ੍ਰੀਖਿਆ ਵਿੱਚ ਬੈਠਣ ਜਾ ਰਹੇ ਸਨ। [caption id="attachment_553075" align="aligncenter" width="300"] UPTET 2021: ਪੇਪਰ ਲੀਕ ਹੋਣ ਤੋਂ ਬਾਅਦ UP TET ਪ੍ਰੀਖਿਆ ਰੱਦ, ਜਾਣੋ ਕਦੋਂ ਹੋਵੇਗੀ ਮੁੜ ਪ੍ਰੀਖਿਆ[/caption] ਜਾਣਕਾਰੀ ਮੁਤਾਬਕ ਹੁਣ ਇਕ ਮਹੀਨੇ ਦੇ ਸਮੇਂ ਬਾਅਦ ਪ੍ਰੀਖਿਆ ਲਈ ਜਾ ਸਕਦੀ ਹੈ। ਹਾਲਾਂਕਿ, ਉਮੀਦਵਾਰਾਂ ਨੂੰ ਮੁੜ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ। ਇਸਦੇ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ updeled.gov.in 'ਤੇ ਨਵੀਂ ਨੋਟੀਫਿਕੇਸ਼ਨ ਦੇਖਣੀ ਪਵੇਗੀ। -PTCNews


Top News view more...

Latest News view more...

PTC NETWORK
PTC NETWORK