ਦੇਸ਼- ਵਿਦੇਸ਼

ਵਿਸ਼ਵ ਪੱਧਰ 'ਤੇ 5.5 ਕਰੋੜ ਟੀਕੇ ਵੰਡੇਗਾ ਅਮਰੀਕਾ, ਬਾਈਡੇਨ ਨੇ ਕੀਤਾ ਐਲਾਨ

By Baljit Singh -- June 22, 2021 8:06 am -- Updated:Feb 15, 2021

ਵਾਸ਼ਿੰਗਟਨ - ਅਮਰੀਕਾ ਨੇ ਸੋਮਵਾਰ ਨੂੰ ਵਿਸ਼ਵ ਪੱਧਰ 'ਤੇ 5.5 ਕਰੋੜ ਕੋਵਿਡ-19 ਟੀਕੇ ਵੰਡਣ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ 1.6 ਕਰੋੜ ਟੀਕੇ ਭਾਰਤ ਅਤੇ ਬੰਗਲਾਦੇਸ਼ ਵਰਗੇ ਏਸ਼ੀਆਈ ਦੇਸ਼ਾਂ ਨੂੰ ਦਿੱਤੇ ਜਾਣਗੇ। ਪਹਿਲਾਂ ਦਿੱਤੇ ਕੋਵਿਡ-19 ਦੇ 2.5 ਕਰੋੜ ਟੀਕਿਆਂ ਨੂੰ ਮਿਲਾ ਕੇ ਬਾਈਡੇਨ ਪ੍ਰਸ਼ਾਸਨ ਹੁਣ ਤੱਕ ਅੱਠ ਕਰੋੜ ਟੀਕੇ ਵੰਡਣ ਦੀ ਘੋਸ਼ਣਾ ਕਰ ਚੁੱਕਾ ਹੈ।

ਅਮਰੀਕੀ ਰਾਸ਼ਟਰਪਤੀ ਨੇ ਕੋਵਿਡ ਮਹਾਮਾਰੀ ਨੂੰ ਵਿਸ਼ਵ ਪੱਧਰ 'ਤੇ ਖ਼ਤਮ ਕਰਣ ਦੇ ਮੱਦੇਨਜਰ ਇਨ੍ਹਾਂ ਟੀਕਿਆਂ ਨੂੰ ਜੂਨ ਦੇ ਅੰਤ ਤੱਕ ਵੰਡਣ ਦਾ ਸੰਕਲਪ ਲਿਆ ਸੀ। ਵ੍ਹਾਈਟ ਹਾਉਸ ਨੇ ਕਿਹਾ, ਦੁਨੀਆਭਰ ਵਿੱਚ ਕੋਵਿਡ ਮਹਾਮਾਰੀ ਨੂੰ ਖ਼ਤਮ ਕਰਨ ਦੀ ਆਪਣੀ ਲੜਾਈ ਨੂੰ ਜਾਰੀ ਰੱਖਦੇ ਹੋਏ ਰਾਸ਼ਟਰਪਤੀ ਬਾਈਡੇਨ ਨੇ ਪੂਰੀ ਦੁਨੀਆ ਨੂੰ ਟੀਕੇ ਉਪਲੱਬਧ ਕਰਾਉਣ ਵਿੱਚ ਸਹਾਇਤਾ ਦਾ ਬਚਨ ਕੀਤਾ ਹੈ।

ਇਸ ਦੇ ਤਹਿਤ, ਸਾਡੀ ਘਰੇਲੂ ਸਪਲਾਈ ਵਿੱਚੋਂ ਟੀਕੇ ਦਾਨ ਕਰਨ ਦੀ ਯੋਜਨਾ ਹੈ ਅਤੇ ਰਾਸ਼ਟਰਪਤੀ ਨੇ ਜੂਨ ਦੇ ਅੰਤ ਤੱਕ ਅੱਠ ਕਰੋੜ ਟੀਕੇ ਵੰਡਣ ਦਾ ਸੰਕਲਪ ਜਤਾਇਆ ਹੈ। ਉਨ੍ਹਾਂ ਕਿਹਾ ਕਿ ਅੱਠ ਕਰੋੜ ਟੀਕਿਆਂ ਵਿੱਚੋਂ 75 ਫੀਸਦੀ ਕੋਵੈਕਸ ਮੁਹਿੰਮ ਦੇ ਜ਼ਰੀਏ ਵੰਡੇ ਜਾਣਗੇ ਜਦੋਂ ਕਿ 25 ਫੀਸਦੀ ਟੀਕੇ ਉਨ੍ਹਾਂ ਦੇਸ਼ਾਂ ਨੂੰ ਉਪਲੱਬਧ ਕਰਾਏ ਜਾਣਗੇ ਜੋਕਿ ਇਨਫੈਕਸ਼ਨ ਦੇ ਵੱਧ ਮਾਮਲਿਆਂ ਤੋਂ ਜੂਝ ਰਹੇ ਹਨ।

-PTC News