
ਮੋਹਾਲੀ: ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ ਬੰਬੀਬਾ ਗਰੁੱਪ ਦੇ ਗੈਂਗਸਟਰਾਂ ਨੂੰ ਮੋਹਾਲੀ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਦਿੱਲੀ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਨੂੰ ਅਦਾਲਤ ਨੇ 10 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।ਪੁਲਿਸ ਨੇ ਹੁਣ ਇਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਮੋਹਾਲੀ ਲਿਆਂਦਾ ਹੈ। ਪੁਲਿਸ ਵੱਲੋਂ ਹੁਣ 10 ਦਿਨਾਂ ’ਚ ਇਹੀ ਸਾਰਾ ਕੁੱਝ ਜਾਨਣ ਦਾ ਯਤਨ ਕੀਤਾ ਜਾਣਾ ਹੈ।
ਗੈਂਗਸਟਰ ਸੱਜਣ ਅਤੇ ਅਨਿਲ 30 ਤੋਂ ਵੱਧ ਕਤਲ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਸ਼ਾਮਲ ਹੋਣ ਕਾਰਨ ਦਿੱਲੀ ਅਤੇ ਹਰਿਆਣਾ ਖੇਤਰ ਵਿੱਚ ਸਭ ਤੋਂ ਵੱਧ ਲੋੜੀਂਦੇ ਗੈਂਗਸਟਰਾਂ ਵਿੱਚੋਂ ਇੱਕ ਹਨ।
ਇਹ ਵੀ ਪੜ੍ਹੋ:ਤੂੜੀ ਦੇ ਸੀਜ਼ਨ 'ਚ ਹੀ ਤੂੜੀ ਦੇ ਭਾਅ ਚੜ੍ਹੇ ਅਸਮਾਨੀ, ਪਸ਼ੂ ਪਾਲਕ ਹੋਏ ਪਰੇਸ਼ਾਨ
-PTC News