ਮੁੱਖ ਖਬਰਾਂ

ਬਾਈਕ 'ਤੇ ਪਿੱਛੇ ਬੈਠੇ ਬਲਦ ਦੀ ਵੀਡਿਓ ਹੋ ਰਹੀ ਹੈ ਵਾਇਰਲ, ਹੁਣ ਤੱਕ ਮਿਲ ਚੁੱਕੇ ਹਨ ਲੱਖਾਂ Views

By Riya Bawa -- September 12, 2022 4:37 pm -- Updated:September 12, 2022 4:52 pm

Bull Viral Video: ਦੇਸ਼ ਵਿਦੇਸ਼ ਤੋਂ ਅੱਜਕਲ੍ਹ ਸੋਸ਼ਲ ਮੀਡਿਆ 'ਤੇ ਅਜਿਹੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਵੇਖ ਕੇ ਲੋਕ ਹੈਰਾਨ ਹੁੰਦੇ ਹਨ। ਇਕ ਅਜਿਹੀ ਵੀਡੀਓ ਸੋਸ਼ਲ ਮੀਡਿਆ 'ਤੇ TREND ਕਰ ਰਹੀ ਹੈ ਜਿਸ ਵਿਚ ਇੱਕ ਭਾਰੀ ਬਲਦ ਬਾਈਕ 'ਤੇ ਬੈਠਾ ਦਿਖਾਈ ਦੇ ਰਿਹਾ ਹੈ।  ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਵਿਅਕਤੀ ਸੜਕ 'ਤੇ ਬਾਈਕ ਚਲਾ ਰਿਹਾ ਹੈ। ਬਾਈਕ 'ਤੇ ਸਵਾਰ ਵਿਅਕਤੀ ਦੇ ਪਿੱਛੇ ਪਿਛਲੀ ਸੀਟ 'ਤੇ ਇੱਕ ਬਲਦ ਬੈਠਾ ਦਿਖਾਈ ਦੇ ਰਿਹਾ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕਿਸੇ ਚੀਜ਼ ਨਾਲ ਬੰਨ੍ਹਿਆ ਹੋਇਆ ਹੈ।

BullViralVideo

ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਬਾਈਕ ਦੀ ਪਿਛਲੀ ਸੀਟ 'ਤੇ ਬੈਠੇ ਬਲਦ ਨੇ ਸੀਟ ਬੈਲਟ ਬੰਨ੍ਹੀ ਹੋਈ ਹੈ। ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵੀਡੀਓ ਸੜਕ ਦੇ ਪਾਰ ਬਾਈਕ ਦੇ ਅੱਗੇ ਚੱਲ ਰਹੀ ਕਾਰ ਦੀ ਖਿੜਕੀ ਤੋਂ ਰਿਕਾਰਡ ਕੀਤੀ ਗਈ ਹੈ।

ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ animalsinthenaturetoday ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਲੋਕ ਕਾਫੀ ਦੇਖ ਅਤੇ ਸ਼ੇਅਰ ਕਰ ਰਹੇ ਹਨ। ਵਾਇਰਲ ਹੋ ਰਹੇ ਇਸ ਵੀਡੀਓ 'ਤੇ ਯੂਜ਼ਰਸ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਹ ਵੀਡੀਓ ਨੂੰ ਹੁਣ ਤੱਕ 6 ਲੱਖ 40 ਹਜ਼ਾਰ ਤੋਂ ਵੱਧ ਵਿਊਜ਼ ਆ ਚੁੱਕੇ ਹਨ।

ਇਹ ਵੀ ਪੜ੍ਹੋ:ਸੋਸ਼ਲ ਮੀਡੀਆ ਚੈਨਲ ਹੈਂਡਲਰ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ: HC

ਦੱਸਣਯੋਗ ਹੈ ਕਿ ਅਕਸਰ ਹੀ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਸ ਨਾਲ ਲੋਕ ਅੱਖਾਂ 'ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਹਾਲ ਹੀ 'ਚ ਵੀ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਈਆਂ ਹਨ, ਜਿਸ ਨੂੰ ਦੇਖ ਕੇ ਤੁਹਾਡਾ ਦਿਮਾਗ ਵੀ ਹੈਰਾਨ ਰਹਿ ਜਾਵੇਗਾ।

-PTC News

  • Share