ਪ੍ਰਸਿੱਧ ਪੰਜਾਬ ਗਾਇਕ ਬੱਬੂ ਮਾਨ ਦੇ ਉਸਤਾਦ ਤਰਲੋਚਨ ਸਿੰਘ ਦੀ ਬੀਤੇ ਦਿਨ ਇੱਕ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ।ਜਿਸ ਦੌਰਾਨ ਅੱਜ ਉਨ੍ਹਾਂ ਦੇ ਅੰਤਿਮ ਸਸਕਾਰ ‘ਤੇ ਬੱਬੂ ਮਾਨ ਸਮੇਤ ਕਈ ਹੋਰ ਉੱਘੀਆਂ ਸ਼ਖਸ਼ੀਅਤਾਂ ਪਹੁੰਚੀਆਂ। ਅੰਤਿਮ ਸਸਕਾਰ ‘ਤੇ ਪਹੁੰਚੇ ਬੱਬੂ ਮਾਨ ਬੇਹੱਦ ਭਾਵੁਕ ਨਜ਼ਰ ਆਏ ।