Diljit Dosanjh ਦੀ ਆ ਰਹੀ ਹੈ Punjab ’95 Movie | ਜਾਣੋ Jaswant Singh Khalra ਕੌਣ ਸੀ
Written by Jasmeet Singh
--
July 25th 2023 07:10 PM
- ਗੁਆਚਿਆਂ ਨੂੰ ਲੱਭਣ ਨਿਕਲੇ ਜਸਵੰਤ ਸਿੰਘ ਖਾਲੜਾ ਦੀ ਕਹਾਣੀ ਜਿਨ੍ਹਾਂ ਨੂੰ ਗਾਇਬ ਕਰ ਦਿੱਤਾ ਗਿਆ। ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਇੱਕ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਇਹ ਪੋਸਟਰ ਹੈ Punjab ’95 ਨਾਮ ਦੀ ਫਿਲਮ ਦਾ। ਫਿਲਮ ਦੇ ਪੋਸਟਰ ਮੁਤਾਬਕ ਦਿਲਜੀਤ ਦੋਸਾਂਝ, ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅਤੇ ਮਸ਼ਹੂਰ ਅਦਾਕਾਰ ਸੁਵਿੰਦਰ ਵਿੱਕੀ ਮੁੱਖ ਭੁਮਿਕਾ ਵਿੱਚ ਨਜ਼ਰ ਆ ਰਹੇ ਹਨ। ਇਸ ਸਭ ਦੇ ਵਿਚਾਲੇ ਇੱਕ ਅਹਿਮ ਸਵਾਲ ਇਹ ਹੈ ਕਿ ਇਹ ਫਿਲਮ ਜਿਹੜੇ ਸ਼ਖਸ ਦੀ ਜਿੰਦਗੀ ਤੇ ਬਣੀ ਹੈ ਉਹ ਕੌਣ ਸੀ। ਅਸੀਂ ਗੱਲ ਕਰ ਰਹੇ ਹਾਂ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਜਿਨ੍ਹਾਂ ਉੱਤੇ ਇਹ ਫਿਲਮ ਬਣੀ ਹੈ।