Tue, Apr 30, 2024
Whatsapp

Truck Operator: ਸਫ਼ਰ ਕਰਨ ਤੋਂ ਪਹਿਲਾਂ ਸਾਵਧਾਨ ! ਅੱਜ ਹੋਵੇਗਾ ਜਾਮ

Written by  Aarti -- March 07th 2024 10:27 AM

ਪੰਜਾਬ ਟਰੱਕ ਅਪ੍ਰੇਟਰ ਯੂਨੀਅਨ ਵੱਲੋਂ ਅੱਜ 7 ਮਾਰਚ ਨੂੰ ਜਲੰਧਰ ਤੋਂ ਦਿੱਲੀ ਜਾਣ ਵਾਲਾ ਮੁੱਖ ਮਾਰਗ ਪੂਰੀ ਤਰ੍ਹਾਂ ਨਾਲ ਬੰਦ ਰੱਖਣ ਦਾ ਐਲਾਨ ਕੀਤਾ ਹੋਇਆ ਹੈ। ਟਰੱਕ ਯੂਨੀਅਨ ਦੇ ਇਸ ਸੱਦੇ ਦਾ 5 ਮਜਦੂਰ ਜਥੇਬੰਦੀਆਂ ਵੱਲੋਂ ਵੀ ਸਮਰਥਨ ਕੀਤਾ ਗਿਆ ਹੈ। ਪੰਜਾਬ ਪ੍ਰਧਾਨ ਹੈਪੀ ਸੰਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟਰੱਕ ਅਪ੍ਰੇਟਰ ਧਰਨੇ ਤਹਿਤ ਫਿਲੌਰ ਵਿੱਚ ਸਤਲੁਜ ਦਰਿਆ ਦੇ ਦੋਵੇਂ ਰਸਤਿਆਂ ਨੂੰ ਪੂਰਨ ਤੌਰ 'ਤੇ ਬੰਦ ਰੱਖਣਗੇ। ਉਨ੍ਹਾਂ ਦੱਸਿਆ ਕਿ ਇਹ ਧਰਨਾ 12 ਵਜੇ ਤੋਂ ਸ਼ੁਰੂ ਹੋਵੇਗਾ, ਜੋ ਕਿ 5 ਘੰਟਿਆਂ ਲਈ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਧਰਨਾ ਟਰੱਕ ਅਪ੍ਰੇਟਰਾਂ ਦੀਆਂ ਮੰਗਾਂ ਨੂੰ ਮਨਵਾਉਣ ਲਈ ਇੱਕ ਸੰਕੇਤਕ ਧਰਨਾ ਹੈ। ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਹੋ ਸਕਦਾ ਹੈ ਕਿ ਇਹ ਧਰਨਾ ਅਨਿਸ਼ਚਤ ਸਮੇਂ ਲਈ ਲਾਇਆ ਜਾਵੇ।

ਪੰਜਾਬ ਟਰੱਕ ਅਪ੍ਰੇਟਰ ਯੂਨੀਅਨ ਵੱਲੋਂ ਅੱਜ 7 ਮਾਰਚ ਨੂੰ ਜਲੰਧਰ ਤੋਂ ਦਿੱਲੀ ਜਾਣ ਵਾਲਾ ਮੁੱਖ ਮਾਰਗ ਪੂਰੀ ਤਰ੍ਹਾਂ ਨਾਲ ਬੰਦ ਰੱਖਣ ਦਾ ਐਲਾਨ ਕੀਤਾ ਹੋਇਆ ਹੈ। ਟਰੱਕ ਯੂਨੀਅਨ ਦੇ ਇਸ ਸੱਦੇ ਦਾ 5 ਮਜਦੂਰ ਜਥੇਬੰਦੀਆਂ ਵੱਲੋਂ ਵੀ ਸਮਰਥਨ ਕੀਤਾ ਗਿਆ ਹੈ।

Also Watch