ਪਿਓ ਨੇ 500 ਰੁਪਏ ਕਰਕੇ ਆਪਣੇ ਹੀ 5 ਬੱਚਿਆਂ ਦੇ ਸਿਰ ਤੋਂ ਖੋਹ ਲਿਆ ਮਾਂ ਦਾ ਸਾਇਆ
Written by Amritpal Singh
--
July 19th 2023 06:30 PM
- ਪਠਾਨਕੋਟ ਤੋਂ ਬੇਹੱਦ ਹੀ ਖ਼ੌਫਨਾਕ ਤੇ ਦੁੱਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਪਿਓ ਨੇ ਆਪਣੇ ਹੀ 5 ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਖੋਹ ਲਿਆ। ਦੱਸਿਆ ਜਾ ਰਿਹਾ ਹੈ ਕਿ ਪਤੀ ਨੇ ਆਪਣੀ ਪਤਨੀ ਨੂੰ ਕੁੱਝ ਪੈਸੇ ਰੱਖਣ ਲਈ ਦਿੱਤੇ ਸਨ ਜਿਸ ਵਿੱਚੋਂ ਪਤਨੀ ਨੇ 500 ਰੁਪਏ ਖਰਚ ਕਰ ਦਿੱਤੇ ਸਨ। ਪਤੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਗੁੱਸੇ ਵਿੱਚ ਆਏ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਬਿਨ੍ਹਾਂ ਇਹ ਸੋਚੇ ਕਿ ਉਸਦੇ 5 ਬੱਚਿਆਂ ਦਾ ਕੀ ਬਣੇਗਾ? ਹੁਣ ਮਾਂ ਦੀ ਮੌਤ ਹੋ ਚੁੱਕੀ ਹੈ ਤੇ ਮੁਲਜ਼ਮ ਪੁਲਿਸ ਹਿਰਾਸਤ ਵਿੱਚ ਹੈ।