ਦੁਸਰਿਆਂ ਦੇ ਲਈ ਜਿਓਂਣਾ ਵੀ ਇੱਕ ਧਰਮ ਹੈ
Written by Amritpal Singh
--
August 03rd 2023 03:05 PM
- ਰੇਲਵੇ ਵਿਭਾਗ ਦਾ ਰਿਟਾਇਰਡ ਕਰਮਚਾਰੀ ਰਵਿੰਦਰ ਸ਼ਾਰਧਾ ਨੇ ਇਨਸਾਨੀਅਤ ਦੀ ਇੱਕ ਨਵੀਂ ਮਿਸਾਲ ਨੂੰ ਜਨਮ ਦਿੱਤਾ। ਜੋ ਜ਼ਹਿਰ ਉਗ਼ਲਣ ਵਾਲ਼ੇ ਸੱਪਾਂ ਦਾ ਰਖਵਾਲਾ ਬਣਿਆ ਹੋਇਆ ਹੈ। ਪੰਜਾਬ 'ਚ ਹੜ੍ਹ ਦੇ ਕਹਿਰ ਦੇ ਦਰਮਿਆਨ ਅਨੇਕਾਂ ਹੀ ਜੀਵ ਲੋਕਾਂ ਦੇ ਘਰਾਂ ਅੰਦਰ ਆ ਗਏ, ਤੇ ਪਟਿਆਲਾ ਵਾਸੀ ਰਵਿੰਦਰ ਸ਼ਾਰਧਾ ਆਪਣਾ ਫ਼ਰਜ਼ ਨਿਭਾਉਂਦਿਆਂ ਇਨ੍ਹਾਂ ਬੇਜ਼ੁਬਾਨਾ ਨੂੰ ਮਹਿਫ਼ੂਜ਼ ਰੱਖਣ ਦਾ ਜ਼ਰੀਆ ਲਭਿਆ ਤੇ ਜ਼ਹਿਰੀਲੇ ਜੀਵਨ ਨਾਲ ਮਿੱਠੇ ਜਹੇ ਰਿਸ਼ਤੇ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ।