Police ਨੇ E-Rickshaw ਚਾਲਕ 'ਤੇ ਕੀਤਾ ਨਜਾਇਜ਼ ਪਰਚਾ, High Court ਨੇ SI ਨੂੰ ਲਗਾਇਆ 10,000 ਰੁਪਏ ਜ਼ੁਰਮਾਨਾ
Written by Amritpal Singh
--
August 03rd 2023 03:37 PM
- ਹੁਸ਼ਿਆਰਪੁਰ ਦੇ ਥਾਣਾ ਸਿਟੀ 'ਚ ਨਸ਼ੇ ਦੇ ਖਿਲਾਫ ਮਈ ਮਹੀਨੇ 'ਚ 10 ਵਿਅਕਤੀਆਂ ਖਿਲਾਫ ਨਸ਼ਾ ਤਸਕਰੀ ਦੀ 160 ਨੰਬਰ ਇਕ ਜਰਨਲ FIR ਦਰਜ ਕੀਤੀ ਗਈ, ਇਸ FIR 'ਚ ਹੁਸ਼ਿਆਰਪੁਰ ਦੇ ਮੋਹੱਲਾ ਬਹਾਦਰ ਪੁਰ ਦੇ ਰਹਿਣ ਵਾਲੇ ਈ-ਰਿਕਸ਼ਾ ਚਲਾਕ ਪੁਸ਼ਪਿੰਦਰ ਦਾ ਨਾਮ ਵੀ ਲਿਖਿਆ ਗਿਆ ਜਦੋਂ ਇਸ ਬਾਰੇ ਪੁਸ਼ਪਿੰਦਰ ਨੂੰ ਪਤਾ ਲਗਾ ਤਾਂ ਉਸ ਨੇ ਹੁਸ਼ਿਆਰਪੁਰ ਦੀ ਕੋਰਟ 'ਚ ਆਪਣੀ ਜਮਾਨਤ ਅਰਜੀ ਦਿੱਤੀ, ਜੋ ਕੀ ਖਰੀਜ ਕਰ ਦਿਤੀ ਗਈ ਇਸ ਤੋਂ ਬਾਦ ਪੁਲਿਸ ਦੀ ਗਿਰਫ ਤੋਂ ਬਾਹਰ ਪੁਸ਼ਪਿੰਦਰ ਨੇ ਹਾਈ ਕੋਰਟ ਦਾ ਰੁੱਖ ਕੀਤਾ ਤੇ ਕੇਸ 'ਚ ਮਾਨਯੋਗ ਹਾਈ ਕੋਰਟ ਉਸਨੂੰ ਰਾਹਤ ਦਿੰਦਿਆਂ ਥਾਣਾ ਸਿਟੀ ਦੀ ਇਸ ਕਾਰਗੁਜਾਰੀ ਖਿਲਾਫ ਫ਼ੈਸਲਾ ਸੁਣਾਉਂਦੇ ਹੋਏ ਇਸ FIR ਨੂੰ ਨਿਰਾਧਾਰ ਦੱਸਿਆ ਗਿਆ ਤੇ ਮਾਮਲਾ ਦਰਜ ਕਰਨ ਵਾਲੇ SI ਸੁਰਿੰਦਰ ਨੂੰ 10000 ਰੁਪਏ ਦਾ ਜੁਰਮਾਨਾ ਪੁਸ਼ਪਿੰਦਰ ਨੂੰ ਪ੍ਰੇਸ਼ਾਨ ਕਰਨ 'ਤੇ ਸੁਣਾ ਦਿੱਤਾ।