Viral Video: Jalandhar ‘ਚ ਸੜਕ ‘ਤੇ Thar ਖੜ੍ਹੇ ਕਰਨ ਨੂੰ ਲੈ ਕੇ ਭਿੜੇ ਨੌਜਵਾਨ, CCTV ‘ਚ ਕੈਦ ਹੋਈਆ ਤਸਵੀਰਾਂ
Written by Amritpal Singh
--
September 07th 2023 02:27 PM
- ਜਲੰਧਰ ਬਸਤੀ ਸ਼ੇਖ ਇਲਾਕੇ 'ਚ ਥਾਰ ਡਰਾਈਵਰ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ,ਦਰਅਸਲ ਥਾਰ ਨੂੰ ਸੜਕ ਦੇ ਵਿਚਕਾਰ ਖੜਾਉਣ ਨੂੰ ਲੈ ਕੇ ਨੌਜਵਾਨ ਦੀ ਥਾਰ ਡਰਾਈਵਰ ਨਾਲ ਬਹਿਸ ਹੋ ਗਈ, ਥਾਰ ਡਰਾਈਵਰ ਤੇ ਨੌਜਵਾਨ ਦੀ ਗੁੰਡਾਗਰਦੀ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ,ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਸ ਦੌਰਾਨ ਨੌਜਵਾਨ ਨਾਲ ਪਹਿਲਾਂ ਥਾਰ ਦੇ ਡਰਾਈਵਰ ਨੇ ਕੁੱਟਮਾਰ ਕੀਤੀ, ਜਿਸ ਦੌਰਾਨ ਡਰਾਈਵਰ ਨੇ ਗੁੱਸੇ 'ਚ ਆ ਕੇ ਥਾਰ 'ਚੋਂ ਤੇਜ਼ਧਾਰ ਹਥਿਆਰ ਕੱਢ ਲਿਆ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।