ਮੁੱਖ ਖਬਰਾਂ

ਵਿਜੇ ਸਾਂਪਲਾ ਦੂਜੀ ਵਾਰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ

By Pardeep Singh -- April 27, 2022 6:48 pm

ਚੰਡੀਗੜ੍ਹ: ਵਿਜੇ ਸਾਂਪਲਾ ਨੂੰ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੁਆਰਾ ਜਾਤੀਆਂ ਲਈ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸਾਂਪਲਾ ਪੰਜਾਬ ਦੇ ਉੱਘੇ ਦਲਿਤ ਚਿਹਰਾ ਹਨ ਜਿਨ੍ਹਾਂ ਨੂੰ ਦੂਜੀ ਵਾਰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

1998 ਵਿੱਚ ਜਲੰਧਰ ਛਾਉਣੀ ਵਿੱਚ ਪੈਂਦੇ ਪਿੰਡ ਸੋਫੀ ਪਿੰਡ ਦੇ ਸਰਪੰਚ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਸਾਂਪਲਾ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਹੋਣ ਦੇ ਨਾਲ-ਨਾਲ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ।

1998 ਵਿੱਚ ਭਾਜਪਾ ਦੇ ਜਲੰਧਰ ਛਾਉਣੀ ਮੰਡਲ ਦੇ ਜਨਰਲ ਸਕੱਤਰ ਤੋਂ ਭਾਜਪਾ ਦਾ ਸਫ਼ਰ ਸ਼ੁਰੂ ਕਰਨ ਤੋਂ ਬਾਅਦ ਸਾਂਪਲਾ 1999 ਵਿੱਚ ਜਲੰਧਰ ਛਾਉਣੀ ਵਿੱਚ ਭਾਜਪਾ ਮੰਡਲ ਦੇ ਪ੍ਰਧਾਨ ਰਹੇ। 2001 ਵਿੱਚ ਪੰਜਾਬ ਭਾਜਪਾ ਵੱਲੋਂ ਵਿਜੇ ਸਾਂਪਲਾ ਨੂੰ ਅਨੁਸੂਚਿਤ ਜਾਤੀ ਮੋਰਚਾ ਦਾ ਪ੍ਰਧਾਨ ਬਣਾਇਆ ਗਿਆ। ਉਹ 2002 ਵਿੱਚ ਸੂਬਾ ਭਾਜਪਾ ਦੇ ਮੀਤ ਪ੍ਰਧਾਨ, 2003 ਤੋਂ 2007 ਤੱਕ ਸੂਬਾ ਜਨਰਲ ਸਕੱਤਰ, 2007 ਤੋਂ 2011 ਅਤੇ 2013 ਤੋਂ 2014 ਤੱਕ ਸੂਬਾ ਮੀਤ ਪ੍ਰਧਾਨ ਅਤੇ 2016 ਵਿੱਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਰਹੇ।

ਪੰਜਾਬ ਸਰਕਾਰ ਵਿੱਚ ਸਾਂਪਲਾ 2008 ਤੋਂ 2012 ਤੱਕ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਅਤੇ 2014 ਵਿੱਚ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦੇ ਚੇਅਰਮੈਨ ਰਹੇ।

ਸਾਂਪਲਾ ਨੇ ਮਹਾਮਹਿਮ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਜੀ ਦਾ ਨਿਯੁਕਤੀ ਪੱਤਰ ਦੇਣ ਤੇ ਤਹਿ ਦਿਲੋਂ ਧੰਨਵਾਦ ਕੀਤਾ।ਸਾਂਪਲਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਧੰਨਵਾਦ ਕਰਦੇ ਹੋਏ ਰਾਸ਼ਟਰੀ ਲੀਡਰਸ਼ਿਪ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਣਗੇ ਅਤੇ ਪਹਿਲੀ ਵਾਰ ਨਾਲੋਂ ਵੀ ਵੱਧ ਮਿਹਨਤ ਕਰਾਂਗਾ।

ਇਹ ਵੀ ਪੜ੍ਹੋ:ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਮਿਲਿਆ ਧਮਕੀ ਭਰਿਆ ਪੱਤਰ, ਭਗਵੰਤ ਮਾਨ ਸਮੇਤ ਕਈ ਵੱਡੇ ਲੀਡਰਾਂ ਨੂੰ ਉਡਾਉਣ ਦੀ ਧਮਕੀ

-PTC News

  • Share