ਖੇਡ ਸੰਸਾਰ

ਜਨਮਦਿਨ ਮੁਬਾਰਕ: ਜਾਣੋ ਗੁੱਸੇ ਤੋਂ ਸਿਖਰ ਤੱਕ ਪਹੁੰਚਣ ਦਾ ਕੋਹਲੀ ਦਾ ਸਫਰ!

By Joshi -- November 05, 2017 2:50 pm -- Updated:November 05, 2017 2:51 pm

Virat Kohli Birthday Special: ਸੰਨ 1988 'ਚ ਅੱਜ ਦੇ ਦਿਨ ਭਾਵ 5 ਨਵੰਬਰ ਨੂੰ ਜਨਮੇ ਵਿਰਾਟ ਕੋਹਲੀ ਨੂੰ ਰਨ ਮਸ਼ੀਨ ਵੀ ਕਿਹਾ ਜਾਂਦਾ ਹੈ, ਅੱਜ 29 ਸਾਲ ਦੇ ਹੋ ਗਏ ਹਨ।

ਕਈ ਪ੍ਰਸ਼ੰਸਕ ਤਾਂ ਉਹਨਾਂ ਦੀ ਤੁਲਨਾ ਕ੍ਰਿਕਟ ਦਾ ਰੱਬ ਮੰਨੇ ਜਾਂਦੇ ਸਚਿਨ ਤੇਂਦੁਲਕਰ ਦੇ ਨਾਲ ਵੀ ਕਰਦੇ ਹਨ। ਕ੍ਰਿਕਟ 'ਚ ਆਉਣ ਦੇ ਸ਼ੁਰੂਆਤੀ ਦੌਰ ਤੋਂ ਆਪਣੇ ਗੁੱਸੇ ਅਤੇ ਐਨਗਰੀ ਯੰਗ ਮੈਨ ਦੇ ਐਟੀਟਿਊਡ ਕਾਰਨ ਜਾਣੇ ਜਾਂਦੇ ਕੋਹਲੀ ਨੇ ਮੈਦਾਨ 'ਚ ਰਨਾਂ ਦੀ ਝੜੀ ਲਗਾ ਕੇ ਇਹ ਸਾਬਿਤ ਕਰ ਦਿੱਤਾ ਕਿ ਉਹਨਾਂ ਨੂੰ ਵਿਰੋਧੀਆਂ ਦਾ ਮੂੰਹ ਬਾਖੂਬੀ ਬੰਦ ਕਰਨਾ ਆਉਂਦਾ ਹੈ।

ਸਿਰਫ ਰਨ ਹੀ ਕਿਉਂ, ਉਹਨਾਂ ਨੇ ਟੀਮ ਦੀ ਕਪਤਾਨੀ ਦੀ ਕਮਾਨ ਵੀ ਬਹੁਤ ਸਮਝਦਾਰੀ ਨਾਲ ਸੰਭਾਲੀ। ਜਿੱਥੇ ਤੱਕ ਗੱਲ ਹੈ ਨਿੱਜੀ ਜ਼ਿੰਦਗੀ ਦੀ, ਆਪਣੀ ਮਾਂ ਦੇ ਬੇਹੱਦ ਕਰੀਬ ਮੰਨੇ ਜਾਂਦੇ ਕੋਹਲੀ ਦਾ ਨਾਮ ਅਨੁਸ਼ਕਾ ਸ਼ਰਮਾ ਦੇ ਨਾਲ ਜੋੜ੍ਹਿਆ ਜਾਂਦਾ ਰਿਹਾ ਅਤੇ ਉਹਨਾਂ ਨੇ ਬੇਬਾਕੀ ਨਾਲ ਜ਼ਿੰਦਗੀ ਦੇ ਇਸ ਪੱਖ ਨੂੰ ਵੀ ਸੰਭਾਲਿਆ।

Virat Kohli Birthday Special: ਗੁੱਸੇ ਤੋਂ ਸਿਖਰ ਤੱਕ ਪਹੁੰਚਣ ਦਾ ਕੋਹਲੀ ਦਾ ਸਫਰ:

ਸਰੋਜ ਕੋਹਲੀ ਅਤੇ ਪ੍ਰੇਮ ਕੋਹਲੀ ਦੇ ਘਰ ਵਿਰਾਟ ਕੋਹਲੀ ਦਾ ਜਨਮ ਅੱਜ ਦੇ ਦਿਨ ਦਿੱਲੀ 'ਚ ਹੋਇਆ। ਉਹਨਾਂ ਦੇ ਪਿਤਾ ਇਸ ਦੁਨੀਆਂ ਨੂੰ ਸਾਲ 2006 'ਚ ਛੱਡ ਗਏ ਸਨ। "ਚੀਕੂ" ਨਾਮ ਉਹਨਾਂ ਨੂੰ ਉਨ੍ਹਾਂ ਦੇ ਕੋਚ ਅਜੀਤ ਚੌਧਰੀ ਨੇ ਦਿੱਤਾ ਕਿਉਂਕਿ ਕੋਹਲੀ ਅਨੁਸਾਰ ਜਦੋਂ ਉਹਨਾਂ ਨੇ ਆਪਣਾ ਵਾਲਾਂ ਦਾ ਸਟਾਈਲ ਬਦਲਿਆ ਤਾਂ ਉਹਨਾਂ ਦੇ ਅਜੀਬ ਤਰ੍ਹਾਂ ਦੇ ਦਿਸਦੇ ਕੰਨਾਂ ਕਾਰਨ ਉਹਾਂਂ ਦੇ ਕੋਚ ਨੇ ਉਹਨਾਂ ਨੂੰ ਚੀਕੂ ਨਿੱਕ ਨੇਮ ਦਿੱਤਾ ਸੀ।
Virat Kohli Birthday Special: ਜਾਣੋ ਗੁੱਸੇ ਤੋਂ ਸਿਖਰ ਤੱਕ ਪਹੁੰਚਣ ਦਾ ਕੋਹਲੀ ਦਾ ਸਫਰ!2008 ਸਾਲ 'ਚ ਵਿਰਾਟ ਨੇ ਆਪਣਾ ਪਹਿਲਾ ਵਨਡੇ ਇੰਟਰਨੈਸ਼ਨਲ ਮੈਚ ਸ਼੍ਰੀਲੰਕਾ ਦੇ ਖਿਲਾਫ ਖੇਡਿਆ ਅਤੇ ਫਿਰ 2010 'ਚ ਟੀ-20 ਕ੍ਰਿਕਟ 'ਚ ਟੀਮ ਇੰਡੀਆ ਦੇ ਲਈ ਡੈਬਿਊ ਕੀਤਾ। ਕੋਹਲੀ ਨੇ 2011 'ਚ ਟੈਸਟ ਡੈਬਿਊ ਕੀਤਾ।

ਨੌਜਵਾਨਾਂ ਦੇ ਦਿਲਾਂ ਦੀ ਧੜਕਨ ਬਣ ਚੁੱਕੇ ਕੋਹਲੀ ਨੇ ਕਈ ਐਡਸ ਕੀਤੀਆਂ ਹਨ ਅਤੇ ਉਹ ਤਕਰੀਬਨ ਦਰਜਨ ਤੋਂ ਵੀ ਜ਼ਿਆਦਾ ਬ੍ਰਾਂਡਸ ਨਾਲ ਕੰਮ ਕਰ ਰਹੇ ਹਨ।

ਰਨ ਮਸ਼ੀਨ ਦੇ ਨਾਮ ਨਾਲ ਜਾਣੇ ਜਾਂਦੇ ਕੋਹਲੀ ਨੇ ਟੈਸਟ ਕ੍ਰਿਕਟ 'ਚ ਅਜੇ ਤੱਕ 60 ਮੈਚਾਂ 'ਚ ਉਹ 4658 ਦੌੜਾਂ ਬਣਾਈਆਂ ਹਨ ਅਤੇ ਜੇਕਰ ਗੱਲ ਵਨਡੇ ਕ੍ਰਿਕਟ ਦੀ ਕੀਤੀ ਜਾਵੇ ਤਾਂ ਉਹਨਾਂ ਨੇ 202 ਮੈਚਾਂ 'ਚ 9030 ਦੌੜਾਂ ਬਣਾਈਆਂ ਹਨ।

ਟੈਟੂ ਬਣਾਉਣ ਦੇ ਸ਼ੌਕੀਨ ਕੋਹਲੀ ਨੂੰ ਆਪਣੇ ਸਰੀਰ 'ਤੇ ਬਣਾਇਆ ਗਿਆ ਸਮੁਰਾਈ ਯੋਧਾ ਵਾਲਾ ਟੈਟੂ ਸਭ ਤੋਂ ਜ਼ਿਆਦਾ ਪਸੰਦ ਹੈ। ਟੀ-20 'ਚ ਉਹ 54 ਮੈਚਾਂ 'ਚ 1943 ਦੌੜਾਂ ਬਣਾ ਚੁੱਕੇ ਹਨ।

ਟੈਸਟ ਕ੍ਰਿਕਟ 'ਚ 4 ਦੋਹਰੇ ਸੈਂਕੜੇ ਬਣਾਉਣ ਵਾਲੇ ਕੋਹਲੀ ਨੂੰ ਅਜਿਹਾ ਪਹਿਲਾ ਕਪਤਾਨ ਹੋਣ ਦਾ ਮਾਣ ਵੀ ਹਾਸਿਲ ਹੋਇਆ ਹੈ ਜਿਸਨੇ ਸ੍ਰੀਲੰਕਾ ਖਿਲਾਫ ਟੈਸਟ 'ਚ 3-0, ਓਡੀਆਈ 'ਚ 5-0 ਅਤੇ ਟੀ-20 'ਚ 1-0 ਨਾਲ ਮੈਚ ਜਿੱਤੇ ਹਨ। ਕੋਹਲੀ ਨੇ 195 ਇੰਨੀਗਸ 'ਚ ਸਭ ਤੋਂ ਤੇਜ਼ 9000 ਰਨ ਬਣਾਉਣ ਦਾ ਰਿਕਾਰਡ ਦਰਜ ਕੀਤਾ ਹੈ।
Virat Kohli Birthday Special: ਜਾਣੋ ਗੁੱਸੇ ਤੋਂ ਸਿਖਰ ਤੱਕ ਪਹੁੰਚਣ ਦਾ ਕੋਹਲੀ ਦਾ ਸਫਰ!ਇਸ ਤੋਂ ਇਲਾਵਾ ਅਨੁਸ਼ਕਾ ਦੇ ਨਾਲ ਰਿਸ਼ਤੇ ਨੂੰ ਲੈ ਕੇ ਵੀ ਵਿਰਾਟ ਕੋਹਲੀ ਹਮੇਸ਼ਾ ਹੀ ਬੇਬਾਕ ਰਹੇ ਹਨ। ਜਦੋਂ ਵਿਰਾਟ ਕੋਹਲੀ ਦੀ ਬੁਰੀ ਪਰਫਾਰਮੈਂਸ ਨੂੰ ਲੈ ਕੇ ਜਦੋਂ ਲੋਕਾਂ ਵੱਲੋਂ ਅਨੁਸ਼ਕਾ ਨੂੰ ਟ੍ਰਾਲ ਕੀਤਾ ਗਿਆ ਸੀ ਉਦੋਂ ਵੀ ਵਿਰਾਟ ਨੇ ਅਨੁਸ਼ਕਾ ਦਾ ਸਾਥ ਦਿੰਦੇ ਹੋਏ ਲੋਕਾਂ ਨੂੰ ਕਿਹਾ ਸੀ ਕਿ ਕਿਸੇ ਦੀ ਧੀ ਭੈਣ ਬਾਰੇ ਅਜਿਹਾ ਮਜ਼ਾਕ ਕਰਨਾ ਕਦੀ ਵੀ ਠੀਕ ਨਹੀਂ ਹੈ ਅਤੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

ਕੋਹਲੀ ਕਹਿੰਦੇ ਹਨ ਕਿ ਅਨੁਸ਼ਕਾ ਸ਼ਰਮਾ ਨੇ ਉਹਨਾਂ ਨੂੰ ਲੋਕਾਂ ਨਾਲ ਬਿਹਤਰ ਢੰਗ ਨਾਲ ਵਿਚਰਨਾ ਸਿਖਾਇਆ ਹੈ।

Virat Kohli Birthday Special: ਕੋਹਲੀ ਦੇ ਜਨਮਦਿਨ 'ਤੇ ਉਹਨਾਂ ਨੂੰ ਕਈ ਹਸਤੀਆਂ ਨੇ ਵਧਾਈਆਂ ਦਿੱਤੀਆਂ ਹਨ, ਦੇਖੋ ਟਵੀਟ:

 

  • Share