Sun, Apr 28, 2024
Whatsapp

ਲੈਵੇਂਡਰ ਮੈਰਿਜ' ਕੀ ਹੈ? ਜਾਣੋ ਇਸ ਅਨੋਖਾ ਵਿਆਹ ਬਾਰੇ

Written by  Tanya Chaudhary -- February 21st 2022 01:54 PM -- Updated: February 21st 2022 01:55 PM
ਲੈਵੇਂਡਰ ਮੈਰਿਜ' ਕੀ ਹੈ? ਜਾਣੋ ਇਸ ਅਨੋਖਾ ਵਿਆਹ ਬਾਰੇ

ਲੈਵੇਂਡਰ ਮੈਰਿਜ' ਕੀ ਹੈ? ਜਾਣੋ ਇਸ ਅਨੋਖਾ ਵਿਆਹ ਬਾਰੇ

Lavender Marriage: ਤੁਸੀਂ ਕਈ ਤਰ੍ਹਾਂ ਦੇ ਵਿਆਹਾਂ ਬਾਰੇ ਸੁਣਿਆ ਹੋਵੇਗਾ ਪਰ ਅੱਜ ਦੇ ਸਮੇਂ ਵਿੱਚ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ 'ਲੈਵੇਂਡਰ ਮੈਰਿਜ' ਬਾਰੇ ਨਹੀਂ ਜਾਣਦੇ ਹਨ। ਸ਼ਾਇਦ ਤੁਸੀਂ ਵੀ ਇਸ ਤਰ੍ਹਾਂ ਦੇ ਵਿਆਹ ਨਾਂ ਪਹਿਲੀ ਵਾਰ ਹੀ ਸੁਣ ਰਹੇ ਹੋਵੋ।ਲਵੈਂਡਰ ਮੈਰਿਜ ਕੀ ਹੈ? ਜਾਣੋ ਇਸ ਅਨੋਖੇ ਵਿਆਹ ਬਾਰੇ ਜਿਕਰਯੋਗ ਇਹ ਹੈ ਕਿ ਜੇਕਰ ਕਿਸੇ ਮਰਦ ਦਾ ਜਿਨਸੀ ਝੁਕਾਅ ਔਰਤ ਨਾਲੋਂ ਮਰਦ ਵੱਲ ਜ਼ਿਆਦਾ ਹੈ, ਤਾਂ ਉਸ ਨੂੰ ਗੇਅ ਕਿਹਾ ਜਾਂਦਾ ਹੈ। ਦੂਜੇ ਪਾਸੇ ਜੇਕਰ ਕਿਸੇ ਲੜਕੀ ਦਾ ਆਕਰਸ਼ਣ ਮਰਦ ਦੀ ਬਜਾਏ ਕਿਸੇ ਲੜਕੀ ਵੱਲ ਹੋਵੇ ਤਾਂ ਉਸ ਨੂੰ ਲੈਸਬੀਅਨ ਕਿਹਾ ਜਾਂਦਾ ਹੈ। ਜਦੋਂ ਇੱਕ ਗੇਅ ਲੜਕਾ ਅਤੇ ਇੱਕ ਲੈਸਬੀਅਨ ਕੁੜੀ ਸਮਾਜ ਵਿੱਚ ਆਪਣੇ ਆਪ ਨੂੰ ਇੱਕ ਆਮ ਜੋੜੇ ਦੇ ਰੂਪ ਵਿੱਚ ਦਿਖਾਉਣ ਲਈ ਵਿਆਹ ਕਰਦੇ ਹਨ, ਤਾਂ ਇਸ ਨੂੰ ਲੈਵੇਂਡਰ ਮੈਰਿਜ ਕਿਹਾ ਜਾਂਦਾ ਹੈ। ਭਾਰਤ ਵਿੱਚ ਅਜਿਹੇ ਵਿਆਹਾਂ ਅਤੇ ਮਸਲਿਆਂ ਨੂੰ ਸਮਾਜ ਦੇ ਡਰੋਂ ਸਦੀਆਂ ਤੋਂ ਲੁਕੋ ਕੇ ਰੱਖਿਆ ਜਾਂਦਾ ਹੈ। ਇਹ ਵੀ ਪੜ੍ਹੋ: 30 ਸਾਲ ਤੋਂ ਉਮਰ ਵੱਧ ਹੈ ਤਾਂ ਕਰਵਾਓ ਰੁਟੀਨ ਚੈੱਕਅਪ ਆਓ ਜਾਣਦੇ ਹਨ ਇਸ ਪਿੱਛੇ ਦੇ ਕਾਰਨ ਦੱਸਣਯੋਗ ਇਹ ਹੈ ਕਿ 6 ਸਤੰਬਰ 2018 ਨੂੰ ਅਦਾਲਤ ਨੇ ਇਤਿਹਾਸਕ ਫੈਸਲੇ ਵਿੱਚ ਸਮਲਿੰਗੀ ਸਬੰਧਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਸੀ। ਅਦਾਲਤ ਨੇ ਧਾਰਾ 377 ਦੇ ਉਸ ਪ੍ਰਾਵਧਾਨ ਨੂੰ ਹਟਾ ਦਿੱਤਾ ਸੀ, ਜਿਸ ਵਿੱਚ ਇੱਕੋ ਲਿੰਗ ਦੇ ਦੋ ਵਿਅਕਤੀਆਂ ਨੂੰ ਸਬੰਧ ਬਣਾਉਣ ਦੀ ਇਜਾਜ਼ਤ ਨਹੀਂ ਸੀ। ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਆਪਣੇ ਪਰਿਵਾਰ ਅਤੇ ਸਮਾਜ ਦੇ ਡਰੋਂ ਲੋਕਾਂ ਦੇ ਸਾਹਮਣੇ ਆਪਣੀ ਜਿਨਸੀ ਤਰਜੀਹਾਂ ਨੂੰ ਪ੍ਰਗਟ ਕਰਨਾ ਮੁਸ਼ਕਲ ਹੋ ਜਾਂਦਾ ਹੈ। ਭਾਰਤ ਦੇਸ਼ ਵਿੱਚ ਅਕਸਰ ਇਹ ਉਮੀਦ ਕੀਤੀ ਜਾਂਦੀ ਹੈ ਕਿ ਲੜਕਾ ਜਾਂ ਲੜਕੀ ਹਮੇਸ਼ਾ ਵਿਰੋਧੀ ਲਿੰਗ ਨਾਲ ਵਿਆਹ ਕਰੇ, ਸੈਟਲ ਹੋ ਜਾਵੇ ਅਤੇ ਬੱਚੇ ਪੈਦਾ ਕਰੇ। ਲਵੈਂਡਰ ਮੈਰਿਜ ਕੀ ਹੈ? ਜਾਣੋ ਇਸ ਅਨੋਖੇ ਵਿਆਹ ਬਾਰੇ ਇਸ ਤਰ੍ਹਾਂ ਦੇ ਵਿਆਹ ਸਮਾਜ ਵਿੱਚ ਇੱਜ਼ਤ ਨੂੰ ਬਚਾਉਣ, ਲੋਕਾਂ ਦੇ ਤਾਅਨੇ-ਮਿਹਣਿਆਂ ਤੋਂ ਬਚਣ ਅਤੇ ਆਪਣੀਆਂ ਕਾਮੁਕ ਤਰਜੀਹਾਂ ਨੂੰ ਛੁਪਾਉਣ ਲਈ ਕੀਤੇ ਜਾਂਦੇ ਹਨ।ਲੈਵੇਂਡਰ ਮੈਰਿਜ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਲੋਕ ਇਸ ਵਿਚ ਆਪਣੀ ਮਜਬੂਰੀ ਕਾਰਨ ਵਿਆਹ ਕਰਵਾਉਂਦੇ ਨੇ ਜੋ ਕਿ ਕੀਤੇ ਨਾ ਕੀਤੇ ਦੂਜੇ ਇਨਸਾਨ ਨਾਲ ਧੋਖਾ ਹੈ ਤੇ ਇਹੋ ਜਿਹੇ ਰਿਸ਼ਤਿਆਂ 'ਚ ਆਪਣਾ 100% ਨਹੀਂ ਦੇ ਪਾਉਂਦੇ। ਜਿਸ ਕਰ ਕੇ ਉਹ ਇੱਕ ਆਮ ਜੀਵਨ ਕੱਟ ਪਾਉਂਦੇ। ਸਮਾਜ ਦਾ ਇਨ੍ਹਾਂ ਵਿਆਹਵਾਂ 'ਚ ਵੱਡਾ ਯੋਗਦਾਨ ਹੈ ਕਿਉਂਕਿ ਇਹ ਵਿਆਹ ਅਕਸਰ ਕਿਸੇ ਨਾ ਕਿਸੇ ਦਬਾਅ ਵਿਚ ਆ ਕੇ ਕੀਤੇ ਜਾਂਦੇ ਹਨ। ਇਹ ਵੀ ਪੜ੍ਹੋ: ਬਿਕਰਮ ਸਿੰਘ ਮਜੀਠੀਆ ਦਾ ਵੱਡਾ ਬਿਆਨ, ਭਾਜਪਾ ਨੂੰ ਲੈ ਕੇ ਕਹੀ ਇਹ ਵੱਡੀ ਗੱਲ  ਲਵੈਂਡਰ ਮੈਰਿਜ ਕੀ ਹੈ? ਜਾਣੋ ਇਸ ਅਨੋਖੇ ਵਿਆਹ ਬਾਰੇ ਅੱਜ ਵੀ ਇਸ ਸਮਾਜ ਵਿੱਚ ਸਮਲਿੰਗੀ ਲੋਕ ਵਿਆਹ ਕਰਵਾਉਣ ਜਾਂ ਇਕੱਠੇ ਰਹਿਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ। ਜੇਕਰ ਕੋਈ ਅਜਿਹਾ ਕਰਨ ਬਾਰੇ ਸੋਚਦਾ ਵੀ ਹੈ ਤਾਂ ਉਸ ਨੂੰ ਸਮਾਜ ਅਤੇ ਪਰਿਵਾਰ ਵੱਲੋਂ ਨਕਾਰੇ ਜਾਣ ਦਾ ਡਰ ਬਣਿਆ ਰਹਿੰਦਾ ਹੈ, ਜਿਸ ਕਾਰਨ ਉਹ ਆਪਣੀਆਂ ਜਿਨਸੀ ਪਸੰਦਾਂ ਨੂੰ ਛੁਪਾ ਕੇ ਰੱਖਦਾ ਹੈ। ਭਾਰਤ ਵਿੱਚ ਵੀ ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਸਮਲਿੰਗੀ ਜੋੜਿਆਂ ਦੇ ਵਿਆਹ ਹੋਏ ਹਨ, ਜੋ ਸਮਾਜ ਵਿੱਚ ਸੋਚ ਨੂੰ ਬਦਲ ਰਹੇ ਹਨ। ਜ਼ਿਕਰਯੋਗ ਹੈ ਕਿ ਰਾਜਕੁਮਾਰ ਰਾਓ ਅਤੇ ਭੂਮੀ ਪੇਡਨੇਕਰ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਬਧਾਈ ਦੋ' ਨੇ ਕਾਫੀ ਸੁਰਖੀਆਂ ਬਟੋਰੀਆਂ ਹਨ। ਇਹ ਫ਼ਿਲਮ 'ਲੈਵੇਂਡਰ ਮੈਰਿਜ' ਦੇ ਮੁੱਦੇ ਉੱਤੇ ਹੀ ਅਧਾਰਿਤ ਹੈ। ਫਿਲਮ ਵਿੱਚ ਦਰਸਾਇਆ ਗਿਆ ਹੈ ਕਿ ਭਾਰਤੀ ਸਮਾਜ ਇਸ ਮੁੱਦੇ ਨਾਲ ਕਿਵੇਂ ਨਿਪਟਦਾ ਹੈ। -PTC News


Top News view more...

Latest News view more...