Sunil Jakhar: 2024 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਇੱਕ ਸਾਲ ਪਹਿਲਾਂ ਪੰਜਾਬ ਭਾਜਪਾ ਵਿੱਚ ਵੱਡਾ ਬਦਲਾਅ ਹੋਇਆ। ਦੱਸ ਦਈਏ ਕਿ ਬੀਜੇਪੀ ਨੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਐਲਾਨਿਆ ਹੈ। ਬੀਤੇ ਦਿਨ ਅਸ਼ਵਨੀ ਸ਼ਰਮਾ ਦੇ ਅਸਤੀਫ਼ੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਦੇਰ ਸ਼ਾਮ ਅਸ਼ਵਨੀ ਸ਼ਰਮਾ ਨੇ ਬਿਆਨ ਦਿੱਤਾ ਸੀ ਕਿ ਭਾਜਪਾ 'ਚ ਅਸਤੀਫ਼ੇ ਦੀ ਰਿਵਾਇਤ ਨਹੀਂ ਹੈ। ਸ਼ੁਰੂਆਤੀ ਜੀਵਨ ਅਤੇ ਸਿੱਖਿਆਸੁਨੀਲ ਜਾਖੜ ਦਾ ਜਨਮ 4 ਦਸੰਬਰ 1954 ਨੂੰ ਅਬੋਹਰ, ਪੰਜਾਬ, ਭਾਰਤ ਵਿੱਚ ਹੋਇਆ ਸੀ। ਉਹ ਇੱਕ ਰਾਜਨੀਤਿਕ ਪਰਿਵਾਰ ਤੋਂ ਆਉਂਦੇ ਹਨ, ਉਨ੍ਹਾਂ ਦੇ ਪਿਤਾ, ਬਲਰਾਮ ਜਾਖੜ, ਇੱਕ ਪ੍ਰਮੁੱਖ ਸਿਆਸਤਦਾਨ ਅਤੇ ਲੋਕ ਸਭਾ (ਭਾਰਤੀ ਸੰਸਦ ਦੇ ਹੇਠਲੇ ਸਦਨ) ਦੇ ਸਾਬਕਾ ਸਪੀਕਰ ਰਹੇ ਸਨ। ਜਾਖੜ ਨੇ ਅਰਥ ਸ਼ਾਸਤਰ ਵਿੱਚ ਬੈਚਲਰ ਡਿਗਰੀ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੈ।ਸੁਨੀਲ ਜਾਖੜ ਦਾ ਪਿਛੋਕੜ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਸਿਆਸੀ ਖ਼ਾਨਦਾਨ ਤੋਂ ਆਉਣ ਵਾਲੇ ਸੁਨੀਲ ਜਾਖੜ ਪੰਜਾਬ ਵਿੱਚ ਕਾਂਗਰਸ ਦਾ ਇੱਕ ਮੰਨਿਆ-ਪ੍ਰਮੰਨਿਆ ਚਿਹਰਾ ਰਹੇ ਹਨ। ਜੀ ਹਾਂ ਸੁਨੀਲ ਜਾਖੜ ਲੋਕ ਸਭਾ ਸਪੀਕਰ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਰਹੇ ਬਲਰਾਮ ਜਾਖੜ ਦੇ ਪੁੱਤਰ ਹਨ। ਲੋਕ ਸਭਾ ਸਾਂਸਦ ਰਹਿੰਦੇ ਹੋਏ ਉਨ੍ਹਾਂ ਨੇ ਰਾਫੇਲ ਮੁੱਦੇ 'ਤੇ ਕਾਂਗਰਸ ਦਾ ਪੱਖ ਰੱਖਿਆ ਸੀ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਗੁਰਦਾਸਪੁਰ ਵਿੱਚ ਹੋਈਆਂ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਉਹ ਇੱਕ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਸਨ। ਸੁਨੀਲ ਜਾਖੜ ਅਬੋਹਰ ਤੋਂ ਲਗਾਤਾਰ ਤਿੰਨ ਵਾਰ ਪੰਜਾਬ ਕਾਂਗਰਸ ਦੇ ਵਿਧਾਇਕ ਰਹੇ ਹਨ। 2012-2017 ਦੌਰਾਨ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਸੀ ਤਾਂ ਉਹ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਨਿਭਾਈ ਸੀ। ਇਸ ਤੋਂ ਇਲਾਵਾ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਹ ਭਾਜਪਾ ਦੇ ਅਰੁਣ ਨਾਰੰਗ ਹੱਥੋਂ ਹਾਰ ਗਏ ਸੀ। ਕੈਪਟਨ ਦੇ ਬੇਹੱਦ ਕਰੀਬ ਹਨ ਜਾਖੜਦੱਸ ਦਈਏ ਕਿ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਕਰੀਬੀ ਰਹੇ ਹਨ ਅਤੇ ਇੱਕ ਵਾਰ ਚੋਣ ਪ੍ਰਚਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਅਹੁਦੇ ਦਾ ਵੱਡਾ ਦਾਅਵੇਦਾਰ ਵੀ ਕਰਾਰ ਦਿੱਤਾ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਸੁਨੀਲ ਜਾਖੜ ਉਮੀਦਵਾਰ ਸਨ ਪਰ ਭਾਜਪਾ ਦੇ ਸਨੀ ਦਿਓਲ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ। ਸੁਨੀਲ ਜਾਖੜ ਦਾ ਸਿਆਸੀ ਸਫ਼ਰਸੁਨੀਲ ਜਾਖੜ 2017 ਤੋਂ 2021 ਤੱਕ ਕਾਂਗਰਸ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਰਹੇ ਹਨ। 2002-2017 ਤੱਕ ਜਾਖੜ ਅਬੋਹਰ ਵਿਧਾਨ ਸਭਾ ਸੀਟ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਵੀ ਰਹੇ ਹਨ। ਉਹ 2012-2017 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ। ਫਿਲਮ ਅਦਾਕਾਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸੁਨੀਲ ਜਾਖੜ ਨੇ ਜਿੱਤ ਹਾਸਲ ਕੀਤੀ ਹੈ। ਸੁਨੀਲ ਜਾਖੜ ਦੇ ਪਿਤਾ ਡਾਕਟਰ ਬਲਰਾਮ ਜਾਖੜ ਸੀਨੀਅਰ ਕਾਂਗਰਸੀ ਆਗੂ ਸਨ। ਉਹ 10 ਸਾਲ ਲੋਕ ਸਭਾ ਦੇ ਸਪੀਕਰ ਵੀ ਰਹੇ। ਬਲਰਾਮ ਜਾਖੜ ਨੂੰ ਮੱਧ ਪ੍ਰਦੇਸ਼ ਦਾ ਰਾਜਪਾਲ ਵੀ ਬਣਾਇਆ ਗਿਆ ਸੀ। ਜਾਖੜ ਪਰਿਵਾਰ ਦਾ ਪੰਜਾਬ ਦੇ ਅਬੋਹਰ ਜ਼ਿਲੇ 'ਚ ਭਾਰੀ ਸਿਆਸੀ ਦਬਦਬਾ ਹੈ ਅਤੇ ਗੁਆਂਢੀ ਜ਼ਿਲਿਆਂ 'ਚ ਵੀ ਇਸ ਦੀ ਮਜ਼ਬੂਤ ਪਕੜ ਹੈ।ਸਿਆਸੀ ਖ਼ਾਨਦਾਨ ਨਾਲ ਜੁੜੇ ਹਨ ਸੁਨੀਲ ਜਾਖੜ ਸਾਲ 1972 ਵਿੱਚ ਮਰਹੂਮ ਬਲਰਾਮ ਜਾਖੜ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਕਾਂਗਰਸ ਦੀ ਟਿਕਟ 'ਤੇ ਅਬੋਹਰ ਤੋਂ ਚੋਣ ਲੜੀ ਅਤੇ ਜਿੱਤੇ। ਬਲਰਾਮ ਜਾਖੜ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੱਜਣ ਜਾਖੜ, ਫਿਰ ਸੁਨੀਲ ਜਾਖੜ ਅਤੇ ਹੁਣ ਪੋਤੇ ਸੰਦੀਪ ਜਾਖੜ ਨੇ ਅਬੋਹਰ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਹੈ। ਸੱਜਣ ਜਾਖੜ ਅਬੋਹਰ ਤੋਂ ਵਿਧਾਇਕ ਰਹਿ ਚੁੱਕੇ ਹਨ। ਸੰਦੀਪ ਜਾਖੜ ਇਸ ਸਮੇਂ ਕਾਂਗਰਸ ਦੇ ਵਿਧਾਇਕ ਹਨ। ਜਾਖੜ ਪਰਿਵਾਰ ਨੇ 'ਆਪ' ਦੀ ਭਾਰੀ ਲਹਿਰ ਦੇ ਬਾਵਜੂਦ ਅਬੋਹਰ ਸੀਟ 'ਤੇ ਆਪਣੀ ਪਕੜ ਬਣਾਈ ਰੱਖੀ ਹੈ। ਸੁਨੀਲ ਜਾਖੜ ਪੰਜਾਬ ਦਾ ਇੱਕ ਵੱਡਾ ਗੈਰ-ਸਿੱਖ ਚਿਹਰਾ ਹੈ। ਹਰ ਚੀਜ਼ ਵਿਚ ਉਸ ਦੀ ਚੰਗੀ ਪਕੜ ਮੰਨੀ ਜਾਂਦੀ ਹੈ। ਪੰਜਾਬ 'ਚ ਕਾਂਗਰਸ ਦੇ ਸਮਕਾਲੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੁਨੀਲ ਜਾਖੜ ਦੇ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ 'ਚ ਪਾਰਟੀ ਦਾ ਕਿਲਾ ਢਹਿ-ਢੇਰੀ ਹੋ ਗਿਆ ਹੈ।ਕਾਂਗਰਸ ਤੋਂ ਸੁਨੀਲ ਜਾਖੜ ਦੀ ਦੂਰੀਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਖਿੱਚੋਤਾਣ ਨਾਲ ਸਮੀਕਰਨ ਬਦਲਣੇ ਸ਼ੁਰੂ ਹੋ ਗਏ ਸੀ। ਪਾਰਟੀ ਹਾਈਕਮਾਂਡ ਨੇ ਪ੍ਰਧਾਨ ਦਾ ਅਹੁਦਾ ਸੌਂਪ ਕੇ ਸਿੱਧੂ ਦੀ ਨਾਰਾਜ਼ਗੀ ਖ਼ਤਮ ਕਰ ਦਿੱਤੀ। ਇਸ ਦੌਰਾਨ ਕੈਪਟਨ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ। ਕੈਪਟਨ ਦੀ ਥਾਂ ਸੀਐਮ ਅਹੁਦੇ ਦੀ ਦੌੜ ਵਿੱਚ ਸੁਨੀਲ ਜਾਖੜ, ਅੰਬਿਕਾ ਸੋਨੀ, ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਸਾਹਮਣੇ ਆਏ। ਪਰ ਪਾਰਟੀ ਨੇ ਆਖਰੀ ਸਮੇਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ। ਇਸ ਤੋਂ ਬਾਅਦ ਜਾਖੜ ਤਤਕਾਲੀ ਚੰਨੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਰਹੇ। ਹਾਲਾਂਕਿ ਰਾਹੁਲ ਗਾਂਧੀ ਨੇ ਜਾਖੜ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਪਰ ਉਸਨੇ ਇਨਕਾਰ ਕਰ ਦਿੱਤਾ।ਜਾਖੜ ਨੇ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਕਹਾਣੀ ਜਨ ਸਭਾ ਵਿੱਚ ਸੁਣਾਈ ਇਨ੍ਹਾਂ ਹੀ ਨਹੀਂ ਸੁਨੀਲ ਜਾਖੜ ਨੇ ਵੀ ਇੱਕ ਪਬਲਿਕ ਮੀਟਿੰਗ ਵਿੱਚ ਚੰਨੀ ਦੇ ਸੀਐਮ ਬਣਨ ਦੀ ਕਹਾਣੀ ਸੁਣਾਈ ਸੀ। ਉਨ੍ਹਾਂ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਨਵੇਂ ਸੀਐਮ ਲਈ ਕਾਂਗਰਸ ਵਿੱਚ ਵੋਟਿੰਗ ਹੋਈ ਸੀ। 79 ਵਿਧਾਇਕਾਂ ਵਿੱਚੋਂ 42 ਨੇ ਮੇਰੇ ਹੱਕ ਵਿੱਚ ਵੋਟ ਪਾਈ। ਚਰਨਜੀਤ ਸਿੰਘ ਚੰਨੀ ਨਾਲ ਸਿਰਫ਼ ਦੋ ਵਿਧਾਇਕ ਸਨ। ਇਸ ਦੇ ਬਾਵਜੂਦ ਉਹ ਮੁੱਖ ਮੰਤਰੀ ਬਣ ਗਏ। ਜਾਖੜ ਨੇ ਕਿਹਾ ਕਿ ਮੇਰੇ ਤੋਂ ਬਾਅਦ ਸਭ ਤੋਂ ਵੱਧ 16 ਵਿਧਾਇਕਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਲਿਆ, 12 ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦਾ ਨਾਂ ਲਿਆ। ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ 6 ਵਿਧਾਇਕਾਂ ਨੇ ਵੋਟ ਪਾਈ।ਚੋਣਾਂ ‘ਚ ਹਾਰ ਤੋਂ ਬਾਅਦ ਕਾਂਗਰਸ ‘ਤੇ ਜਾਖੜ ਨੇ ਕੱਸਿਆ ਤੰਜ਼ ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਚੰਨੀ 'ਤੇ ਨਿਸ਼ਾਨਾ ਸਾਧਿਆ ਹੈ। ਉਹ ਲਗਾਤਾਰ ਹਾਈਕਮਾਂਡ ਨੂੰ ਵੀ ਸਵਾਲ ਕਰ ਰਹੇ ਸਨ। ਪਾਰਟੀ ਦੀ ਹਾਰ ਹੋਣ 'ਤੇ ਉਹ ਲੀਡਰਸ਼ਿਪ 'ਤੇ ਹਮਲਾਵਰ ਸੀ। ਆਖਰਕਾਰ ਪਾਰਟੀ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਪਰ ਸੁਨੀਲ ਜਾਖੜ ਨੇ ਇਸ ਦਾ ਜਵਾਬ ਵੀ ਨਹੀਂ ਦਿੱਤਾ। ਉਨ੍ਹਾਂ ਨੇ 14 ਮਈ ਨੂੰ ਪਾਰਟੀ ਨੂੰ ਅਲਵਿਦਾ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।ਇਹ ਵੀ ਪੜ੍ਹੋ: 2024 ਤੋਂ ਪਹਿਲਾਂ ਭਾਜਪਾ ਨੇ ਕਈ ਸੂਬਾ ਪ੍ਰਧਾਨ ਬਦਲੇ, ਪੰਜਾਬ ਨੂੰ ਸੁਨੀਲ ਜਾਖੜ ਅਤੇ ਝਾਰਖੰਡ ਤੋਂ ਬਾਬੂਲਾਲ ਮਰਾਂਡੀ