ਦਿੱਲੀ 'ਚ ਮੁਜ਼ਾਹਰਾ ਕਰ ਰਹੇ ਯੂਥ ਅਕਾਲੀ ਦਲ ਦੇ ਆਗੂ ਤੇ ਵਰਕਰ ਹਿਰਾਸਤ 'ਚ ਲਏ ਗਏ
ਦਿੱਲੀ 'ਚ ਮੁਜ਼ਾਹਰਾ ਕਰ ਰਹੇਯੂਥ ਅਕਾਲੀ ਦਲ ਦੇ ਆਗੂ ਤੇ ਵਰਕਰ ਹਿਰਾਸਤ 'ਚ ਲਏ ਗਏ:ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ਼ ਯੂਥ ਅਕਾਲੀ ਦਲ ਵੱਲੋਂ ਦਿੱਲੀ 'ਚ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਦਿੱਲੀ ਪੁਲਿਸ ਨੇ ਯੂਥ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਇਸ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਹੈ ਕਿ ਅਸੀਂ ਨਰਮਾ ਅਤੇ ਮੱਕੀ ਲੈ ਕੇ ਦਿੱਲੀ ਆਏ ਹਾਂ। ਐੱਮ.ਐੱਸ.ਪੀ. 'ਤੇ ਖਰੀਦ ਨਾ ਹੋਣ ਕਰਕੇ ਕਿਸਾਨ ਪਰੇਸ਼ਾਨ ਹਨ। [caption id="attachment_440340" align="aligncenter" width="300"] ਦਿੱਲੀ 'ਚ ਮੁਜ਼ਾਹਰਾ ਕਰ ਰਹੇਯੂਥ ਅਕਾਲੀ ਦਲ ਦੇ ਆਗੂ ਤੇ ਵਰਕਰ ਹਿਰਾਸਤ 'ਚ ਲਏ ਗਏ[/caption] ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਨਰਮੇ ਤੇ ਮੱਕੀ ਦੀ ਫਸਲ ਸੜਕ 'ਤੇ ਖਿਲਾਰ ਕੇ ਰੋਸ ਜਤਾਇਆ ਹੈ। -PTCNews