Thu, May 9, 2024
Whatsapp

ਹੁਣ 'ਝੂਠੇ' ਅਰੋਪਾਂ ਖ਼ਿਲਾਫ਼ zomato ਬੁਆਏ ਨੇ ਚੁੱਕੀ ਆਵਾਜ਼

Written by  Jagroop Kaur -- March 16th 2021 11:51 AM -- Updated: March 16th 2021 11:58 AM
ਹੁਣ 'ਝੂਠੇ' ਅਰੋਪਾਂ ਖ਼ਿਲਾਫ਼ zomato ਬੁਆਏ ਨੇ ਚੁੱਕੀ ਆਵਾਜ਼

ਹੁਣ 'ਝੂਠੇ' ਅਰੋਪਾਂ ਖ਼ਿਲਾਫ਼ zomato ਬੁਆਏ ਨੇ ਚੁੱਕੀ ਆਵਾਜ਼

ਬੀਤੇ ਕੁਝ ਦਿਨਾਂ ਤੋਂ ਜੋਮਾਟੋ ਦੇ ਡਿਲਵਰੀ ਬੁਆਏ ਅਤੇ ਜੋਮਾਟੋ ਦੀ ਕਸਟਮਰ ਲੜਕੀ ਹਿਤੇਸ਼ਾ ਦੇ ਵਿਵਾਦ ਦਾ ਮਾਮਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਥੇ ਫੂਡ ਡਿਲਿਵਰੀ ਕਰਨ ਵਾਲੀ ਕੰਪਨੀ Zomato ਦੇ ਡਿਲਿਵਰੀ ਵਰਕਰ ਅਤੇ ਮਹਿਲਾ ਗਾਹਕ ਦੇ ਵਿਚਾਲੇ ਹੋਏ ਝਗੜੇ ਵਿਚ ਇਕ ਨਵਾਂ ਮੋੜ ਆ ਗਿਆ ਹੈ। ਹੁਣ ਡਿਲਿਵਰੀ ਬੁਆਏ ਕਾਮਰਾਜ ਦੀ ਸ਼ਿਕਾਇਤ ਉਤੇ ਮਹਿਲਾ ਹਿਤੇਸ਼ਾ ਚੰਦਰਾਨੀ ਦੇ ਖਿਲਾਫ ਬੰਗਲੌਰ ਦੇ ਇਲੈਕਟ੍ਰਾਨਿਕ ਸਿਟੀ ਥਾਣੇ ਵਿਚ ਆਈਪੀਸੀ ਦੀ ਧਾਰਾ 355 (ਹਮਲਾ), 504 (ਅਪਮਾਨ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਔਰਤ ਨੇ ਡਿਲਿਵਰੀ ਵਰਕਰ ਖਿਲਾਫ ਸ਼ਿਕਾਇਤ ਕੀਤੀ ਸੀ।Hitesha Chandrani surrounded, new twist in Zomato case Read More :ਗੰਭੀਰ ਬਿਮਾਰੀ ਦੇ ਚਲਦਿਆਂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ ਦੱਸਣਯੋਗ ਹੈ ਕਿ ਕਰਨਾਟਕ ਦੇ ਬੰਗਲੁਰੂ ਦੀ ਇਕ ਮਾਡਲ ਅਤੇ ਮੇਕਅਪ ਆਰਟਿਸਟ ਹਿਤੇਸ਼ਾ ਚੰਦਰਾਨੀ ਨੇ ਦਾਅਵਾ ਕੀਤਾ ਸੀ ਕਿ ਆਨਲਾਈਨ ਡਿਲਿਵਰੀ ਵਰਕਰ ਨੇ ਉਸ 'ਤੇ ਕਥਿਤ ਤੌਰ' ਤੇ ਹਮਲਾ ਕੀਤਾ ਕਿਉਂਕਿ ਉਸ ਨੇ ਖਾਣੇ ਲਈ ਦੇਰੀ ਨਾਲ ਪਹੁੰਚਣ ਦੀ ਸ਼ਿਕਾਇਤ ਕੀਤੀ ਸੀ। ਹਿਤੇਸ਼ਾ ਚੰਦਰਾਨੀ ਨੇ ਟਵਿੱਟਰ 'ਤੇ ਇਸ ਘਟਨਾ ਬਾਰੇ ਦੱਸਿਆ ਅਤੇ ਟਵੀਟ ਨੂੰ ਸਿਟੀ ਪੁਲਿਸ ਨੂੰ ਟੈਗ ਕੀਤਾ। ਪੁਲਿਸ ਨੇ ਉਸ ਨੂੰ ਖੇਤਰ ਦਾ ਵੇਰਵਾ ਦੇਣ ਲਈ ਕਿਹਾ ਤਾਂ ਜੋ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। Police Book Woman Who Claimed Zomato Delivery Man Attacked Her READ MORE : ਹਲਵਾਰਾ ਵਿਖੇ ਕਿਸਾਨ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ ਵਿੱਚ 14 ਸਿਰਕੱਢ ਕਵੀਆਂ ਨੇ ਲਿਆ ਭਾਗ  ਮਾਡਲ ਨੇ ਕਿਹਾ ਸੀ ਕਿ ਮੰਗਲਵਾਰ ਨੂੰ ਉਸ ਨੇ ਖਾਣੇ ਦਾ ਆਰਡਰ ਦਿੱਤਾ ਸੀ ਜੋ ਦੇਰ ਨਾਲ ਆਇਆ, ਉਸ ਨੇ ਜੋਮੈਟੋ ਦੇ ਗਾਹਕ ਸੇਵਾ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਉਸ ਨੂੰ ਖਾਣਾ ਮੁਫਤ ਦੇਣ ਜਾਂ ਫੂਡ ਆਰਡਰ ਰੱਦ ਕਰਨ ਲਈ ਕਿਹਾ। ਚੰਦਰਾਨੀ ਨੇ ਇੱਕ ਸੈਲਫੀ ਵੀਡੀਓ ਪੋਸਟ ਕੀਤੀ ਸੀ| Police book woman who claimed Zomato delivery man attacked her - The Economic Times

ਜਿਸ ਵਿੱਚ ਉਹ ਰੋ ਰਹੀ ਹੈ ਅਤੇ ਉਸ ਦੀ ਨੱਕ ਵਿੱਚੋਂ ਖੂਨ ਨਿਕਲ ਰਿਹਾ ਹੈ। ਕੁਝ ਟੀਵੀ ਚੈਨਲਾਂ ਨੇ ਵੀ ਇਸ ਵੀਡੀਓ ਨੂੰ ਪ੍ਰਸਾਰਿਤ ਕੀਤਾ ਹੈ। ਜਦੋਂ ਕਿ ਜੋਮੈਟੇ ਵਰਕਰ ਨੇ ਦੋਸ਼ ਲਾਇਆ ਕਿ ਔਰਤ ਨੇ ਉਸ ਨੂੰ ਥੱਪੜ ਮਾਰਿਆ ਅਤੇ ਉਸ ਨਾਲ ਬਦਸਲੂਕੀ ਕੀਤੀ। ਨੌਜਵਾਨ ਨੇ ਦਾਅਵਾ ਕੀਤਾ ਕਿ ਔਰਤ ਦੀ ਆਪਣੀ ਗਲਤੀ ਨਾਲ ਉਸ ਦੀ ਨੱਕ ਉਤੇ ਸੱਟ ਵੱਜੀ ਹੈ।
ਉਥੇ ਹੀ ਆਪਣਾ ਪੱਖ ਰੱਖਦੇ ਹੋਏ ਡਿਲਵਰੀ ਬੁਆਏ ਕਾਮਰਾਜ ਨੇ ਕਿਹਾ ਕਿ - 'ਮੈਂ ਉਨ੍ਹਾਂ ਨੂੰ ਖਾਣਾ ਸੌਂਪਿਆ ਅਤੇ ਮੈਂ ਪੈਸਿਆਂ ਲਈ ਖੜ੍ਹਾ ਹੋ ਗਿਆ। ਮੈਂ ਮੁਆਫੀ ਵੀ ਮੰਗੀ ਕਿਉਂਕਿ ਟਰੈਫਿਕ ਤੇ ਖਰਾਬ ਸੜਕਾਂ ਕਾਰਨ ਦੇਰੀ ਹੋਈ ਸੀ। ਕਾਮਰਾਜ ਨੇ ਕਿਹਾ ਕਿ ਔਰਤ ਨੇ ਖਾਣੇ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਕਾਮਰਾਜ ਦਾ ਦਾਅਵਾ ਹੈ ਕਿ ਉਸ ਨੂੰ ਜ਼ੋਮੈਟੋ ਅਧਿਕਾਰੀਆਂ ਨੇ ਦੱਸਿਆ ਸੀ ਕਿ ਉਸ ਨੇ ਔਰਤ ਦੀ ਬੇਨਤੀ ਦੇ ਅਧਾਰ 'ਤੇ ਖਾਣੇ ਦਾ ਆਰਡਰ ਰੱਦ ਕਰ ਦਿੱਤਾ ਸੀ। ਰਿਪੋਰਟ ਦੇ ਅਨੁਸਾਰ, ਫਿਰ ਕਾਮਰਾਜ ਨੇ ਔਰਤ ਨੂੰ ਖਾਣਾ ਵਾਪਿਸ ਕਰਨ ਲਈ ਕਿਹਾ, ਜਿਸ ਤੋਂ ਬਾਅਦ ਦੋਹਾਂ ਵਿਚਾਲੇ ਵਿਵਾਦ ਹੋਇਆ। ਹੁਣ ਇਸ ਵਿਵਾਦ ਵਿਚ ਸਚਾ ਕੌਣ ਤੇ ਝੂਠਾ ਕੌਣ ਹੈ , ਇਸ ਦਾ ਪਤਾ ਤੇ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ , ਪਰ ਇਥੇ ਜ਼ਿਆਦਾਤਰ ਲੋਕ ਜੋਮਾਟੋ ਬੁਆਏ ਦੇ ਹੱਕ ਵਿਚ ਖੜ੍ਹੇ ਹਨ। ਕਿ ਜੋ ਇਲਜ਼ਾਮ ਉਸ ਤੇ ਲੱਗੇ ਹਨ ਉਹ ਕੀਤੇ ਨਾ ਕੀਤੇ ਖਦਸ਼ਾ ਪੈਦਾ ਕਰਨ ਵਾਲੇ ਹਨ। Click here to follow PTC News on Twitter.

Top News view more...

Latest News view more...