20 ਸਾਲ ਤੋਂ ਪੁਰਾਣੇ ਕਾਬਜਕਾਰਾਂ ਨੂੰ ਮਾਲਕੀ ਹੱਕ ਦੇਵਾਂਗੇ-ਸਿੱਧੂ
ਇਸ ਸਬੰਧੀ ਜਲਦ ਹੀ ਇੱਕ ਪਾਲਿਸੀ ਬਣਾ ਦਿੱਤੀ ਜਾਵੇਗੀ ਕਿ ਕਿਹੜੇ ਵਿਅਕਤੀ ਇਸ ਯੋਜਨਾ ਦਾ ਲਾਭ ਲੈ ਸਕਣਗੇ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੰਧੂ ਮਾਛੀਵਾੜੇ ਦੇ ਨੈਸ਼ਨਲ ਕਾਲਜ ਫਾਰ ਵਮੈਨ ਵਿੱਚ 'ਯੁਵਕ ਤੇ ਵਿਰਾਸਤੀ ਮੇਲੇ 'ਚ ਭਾਗ ਲੈਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸ਼ਹਿਰਾਂ ਤੇ ਕਸਬਆਿਂ ਵਿੱਚ ਵਾਰਡਬੰਦੀ ਦਾ ਕੰਮ ਚੱਲ ਰਿਹਾ ਹੈ।
ਅਬਾਦੀ ਵਧਣ ਕਾਰਨ ਹਰ ਸ਼ਹਿਰ 'ਚ ਵਾਰਡ ਵੀ ਵਧ ਗਏ ਹਨ ਅਤੇ ਉਸ ਸਬੰਧੀ ਲੋਕਾਂ ਤੋਂ ਸੁਝਾਅ ਵੀ ਲਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਦਸੰਬਰ ਤੋਂ ਪਹਿਲਾਂ ਵਾਰਡਬੰਦੀ ਤੇ ਵੋਟਾਂ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਸ ਸਾਲ ਦੇ ਅੰਤ ਤੱਕ ਇਹ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਹੈ।
ਕਿਸਾਨਾਂ ਦੀਆਂ ਵੱਧ ਰਹੀਆਂ ਆਤਮ ਹੱਤਿਆਵਾਂ ਅਤੇ ਕਰਜ਼ਾ ਮੁਆਫ਼ ਕਰਨ ਸਬੰਧੀ ਕੈਬਨਟਿ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ੧੦ ਮਹੀਨੇ ਦਾ ਸਮਾਂ ਦਿਓ ਵਿਕਾਸ ਦਾ ਬੀਜ ਬੀਜਿਆ , ਕਰਜ਼ਾ ਮੁਆਫ਼ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ 'ਚ ਸਾਰੇ ਵਾਅਦੇ ਪੂਰੇ ਕਰ ਦਿੱਤੇ ਜਾਣਗੇ।
—PTC News