Sat, May 4, 2024
Whatsapp

ਵਿਦੇਸ਼ਾਂ ਤੱਕ ਅੱਜ ਵੀ ਹੈ ਬਿੰਦਰਖੀਏ ਦੇ ਗੀਤਾਂ ਦਾ ਬੋਲਬਾਲਾ, ਵੀਡੀਓ ਗਵਾਹ

Written by  Joshi -- June 10th 2018 01:53 PM -- Updated: June 10th 2018 01:55 PM
ਵਿਦੇਸ਼ਾਂ ਤੱਕ ਅੱਜ ਵੀ ਹੈ ਬਿੰਦਰਖੀਏ ਦੇ ਗੀਤਾਂ ਦਾ ਬੋਲਬਾਲਾ, ਵੀਡੀਓ ਗਵਾਹ

ਵਿਦੇਸ਼ਾਂ ਤੱਕ ਅੱਜ ਵੀ ਹੈ ਬਿੰਦਰਖੀਏ ਦੇ ਗੀਤਾਂ ਦਾ ਬੋਲਬਾਲਾ, ਵੀਡੀਓ ਗਵਾਹ

ਵਿਦੇਸ਼ਾਂ ਤੱਕ ਅੱਜ ਵੀ ਹੈ ਬਿੰਦਰਖੀਏ ਦੇ ਗੀਤਾਂ ਦਾ ਬੋਲਬਾਲਾ, ਵੀਡੀਓ ਗਵਾਹ "ਸਾਨੂੰ ਟੇਢਾ-ਟੇਢਾ ਤੱਕਦੀ ਤੂੰ, ਇਹ ਗਲੀ ਸਰਕਾਰੀ ਐ, ਸਾਨੂੰ ਰੋਕ ਨੀਂ ਸਕਦੀ ਤੂੰ" ਵਰਗੇ ਗੀਤਾਂ ਨੂੰ ਗਾ ਕੇ ਪੰਜਾਬੀ ਦਰਸ਼ਕਾਂ ਨੂੰ ਕੀਲਣ ਵਾਲੇ ਸੁਰਜੀਤ ਬਿੰਦਰਖੀਆ ਚਾਹੇ ਅੱਜ ਦੁਨੀਆਂ 'ਚ ਮੌਜੂਦ ਨਹੀਂ ਹਨ, ਪਰ ਉਹਨਾਂ ਦੇ ਚਾਹੁਣ ਵਾਲਿਆਂ ਨੇ ਗੀਤਾਂ ਰਾਹੀਂ ਅਜੇ ਤੱਕ ਉਹਨਾਂ ਨੂੰ ਆਪਣੇ ਦਿਲ 'ਚ ਵਸਾ ਰੱਖਿਆ ਹੈ। foreigner singing surjit bindrakhia songਕਈ ਮਕਬੂਲ ਗੀਤਾਂ ਜਿਵੇਂ ਕਿ ਮੁਖੜਾ ਦੇਖ ਕੇ, ਤੇਰਾ ਯਾਰ ਬੋਲਦਾ, ਮੇਰੀ ਨੱਥ ਡਿੱਗ ਪਈ, ਦੁਪੱਟਾ ਤੇਰਾ ਸੱਤ ਰੰਗ ਦਾ, ਬਸ ਕਰ ਬਸ ਕਰ, ਵਰਗੇ ਗੀਤ ਅੱਜ ਵੀ ਦਰਸ਼ਕਾਂ 'ਤੇ ਦਿਲਾਂ 'ਤੇ ਰਾਜ ਕਰਦੇ ਹਨ। foreigner singing surjit bindrakhia songਸਿਰਫ ਪੰਜਾਬ ਜਾਂ ਭਾਰਤ ਹੀ ਨਹੀਂ, ਬਿੰਦਰਖੀਏ ਦੇ ਗੀਤਾਂ ਦੀ ਧੁੰਮ ਵਿਦੇਸ਼ਾਂ ਤੱਕ ਪਈ ਹੋਈ ਹੈ, ਜਿਸਦੀ ਗਵਾਹ ਇਹ ਵੀਡੀਓ ਹੈ। ਇਸ ਵੀਡੀਓ 'ਚ ਇੱਕ ਵਿਦੇਸ਼ੀ ਬਿੰਦਰਖੀਏ ਦੇ ਮਸ਼ਹੂਰ ਗੀਤਾਂ 'ਚੋਂ ਇੱਕ 'ਮੁਖੜਾ ਦੇਖ ਕੇ' ਨੂੰ ਗਾ ਰਿਹਾ ਹੈ ਅਤੇ ਪੂਰੀ ਮਸਤੀ 'ਚ ਦਿਖਾਈ ਦਿੰਦਾ ਹੈ। ਇਸਦੇ ਨਾਲ ਹੀ ਉਹ ਪੰਜਾਬੀਆਂ ਦੀ ਸਰਾਹਣਾ ਕਰਦੇ ਕਹਿ ਰਿਹਾ ਹੈ ਕਿ ਕਿ ਪੰਜਾਬੀ ਲੋਕ ਬਹੁਤ ਹੀ ਸ਼ਾਨਦਾਰ ਹੁੰਦੇ ਹਨ। ਜ਼ਿਕਰਯੋਗ ਹੈ ਕਿ ਇਹ ਗੀਤ ਅਤੁਲ ਸ਼ਰਮਾ ਨੇ ੧੫ ਸਾਲ ਪਹਿਲਾ ਬਣਾਇਆ ਸੀ ੧੭ ਨਵੰਬਰ ੨੦੦੩ ਦੇ ਦਿਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਇਹ ਬੁਲੰਦ ਆਵਾਜ਼ ਹਮੇਸ਼ਾ ਲਈ ਚੁੱਪ ਹੋ ਗਈ ਸੀ ਜਿਸ ਨਾਲ ਪੰਜਾਬੀ ਇੰਡਸਟਰੀ ਕਦੀ ਨਾ ਪੂਰਾ ਹੋਣ ਵਾਲਾ ਪਿਆ ਘਾਟਾ ਅੱਜ ਵੀ ਖਲਦਾ ਹੈ। —PTC News


Top News view more...

Latest News view more...