Mon, Sep 21, 2026
Whatsapp

ਕੈਨੇਡਾ 'ਚ ਵਧੀਆਂ ਘਰਾਂ ਦੇ ਕਿਰਾਏ ਦੀਆਂ ਕੀਮਤਾਂ,ਕੈਨੇਡਾ ਵਾਸੀ ਜ਼ਿਆਦਾ ਕਰਾਇਆ ਦੇਣ ਲਈ ਹੋਏ ਮਜਬੂਰ

Reported by:  PTC News Desk  Edited by:  Shanker Badra -- May 09th 2018 09:41 PM
ਕੈਨੇਡਾ 'ਚ ਵਧੀਆਂ ਘਰਾਂ ਦੇ ਕਿਰਾਏ ਦੀਆਂ ਕੀਮਤਾਂ,ਕੈਨੇਡਾ ਵਾਸੀ ਜ਼ਿਆਦਾ ਕਰਾਇਆ ਦੇਣ ਲਈ ਹੋਏ ਮਜਬੂਰ

ਕੈਨੇਡਾ 'ਚ ਵਧੀਆਂ ਘਰਾਂ ਦੇ ਕਿਰਾਏ ਦੀਆਂ ਕੀਮਤਾਂ,ਕੈਨੇਡਾ ਵਾਸੀ ਜ਼ਿਆਦਾ ਕਰਾਇਆ ਦੇਣ ਲਈ ਹੋਏ ਮਜਬੂਰ

ਕੈਨੇਡਾ 'ਚ ਵਧੀਆਂ ਘਰਾਂ ਦੇ ਕਿਰਾਏ ਦੀਆਂ ਕੀਮਤਾਂ,ਕੈਨੇਡਾ ਵਾਸੀ ਜ਼ਿਆਦਾ ਕਰਾਇਆ ਦੇਣ ਲਈ ਹੋਏ ਮਜਬੂਰ:ਇੱਕ ਸਰਵੇਖਣ ਦੁਆਰਾ ਇਹ ਤੱਥ ਸਾਹਮਣੇ ਆਇਆ ਹੈ ਕਿ ਕੈਨੇਡਾ 'ਚ ਘਰਾਂ ਦੇ ਕਿਰਾਏ ਦੀਆਂ ਕੀਮਤਾਂ ਵੱਧ ਗਈਆਂ ਹਨ। Increased rental prices in Canada, Canadians forced to pay moreਜੇਕਰ ਤੁਸੀ ਕੈਨੇਡਾ ਵਿਚ ਅਪਣੀ ਅੱਧੀ ਤੋਂ ਜ਼ਿਆਦਾ ਕਮਾਈ ਕਿਰਾਏ ਵਜੋਂ ਦਿੰਦੇ ਹੋ ਤਾਂ ਅਜਿਹਾ ਕਰਨ ਵਾਲੇ ਤੁਸੀ ਇਕੱਲੇ ਨਹੀਂ ਹੋ।ਕੈਨੇਡੀਅਨ ਰੈਂਟਲ ਹਾਊਸਿੰਗ ਇੰਡੈਕਸ ਦਾ ਕਹਿਣਾ ਹੈ ਕਿ ਤਕਰੀਬਨ ਅੱਧੇ ਤੋਂ ਜ਼ਿਆਦਾ ਕੈਨੇਡੀਅਨਜ਼ ਆਪਣੀ ਕਮਾਈ ਦਾ 30 ਫ਼ੀਸਦ ਕਿਰਾਏ ਵਿਚ ਦਿੰਦੇ ਹਨ ਅਤੇ ਹਰੇਕ ਪੰਜਾਂ ਵਿਚੋਂ ਇਕ ਕੈਨੇਡੀਅਨ ਆਪਣੀ ਕਮਾਈ ਦਾ 50 ਫ਼ੀਸਦ ਹਾਊਸਿੰਗ ਵਿਚ ਦਿੰਦੇ ਹਨ।Increased rental prices in Canada, Canadians forced to pay moreਹਾਊਸਿੰਗ ਐਸੋਸੀਏਸ਼ਨ ਨੇ ਇਸ ਗੱਲ ਤੇ ਚਿੰਤਾ ਪ੍ਰਗਟਾਈ ਹੈ।ਹਾਊਸਿੰਗ ਐਸੋਸੀਏਸ਼ਨ ਦੇ ਇੰਡੈਕਸ ਵਿਚ ਸਾਹਮਣੇ ਆਇਆ ਕਿ 1.7 ਮਿਲੀਅਨ ਤੋਂ ਵਧੇਰੇ ਲੋਕ ਆਪਣੀ ਕੁਲ ਕਮਾਈ ਦਾ 30 ਫ਼ੀਸਦੀ ਕਿਰਾਏ ਵਿਚ ਦਿੰਦੇ ਹਨ,ਜਦੋਂ ਕਿ ਲਗਭਗ 795,000 ਲੋਕ ਅਪਣੀ ਕਮਾਈ ਦਾ 50 ਫ਼ੀਸਦ ਕਿਰਾਏ 'ਤੇ ਖਰਚ ਕਰਦੇ ਹਨ।Increased rental prices in Canada, Canadians forced to pay moreਇਹ ਮਹਿੰਗਾਈ ਇਕੱਲੀ ਸ਼ਹਿਰੀ ਖੇਤਰਾਂ ਤਕ ਹੀ ਸੀਮਿਤ ਨਹੀਂ ਬਲਕਿ ਪੇਂਡੂ ਖੇਤਰਾਂ ਤਕ ਵੀ ਪਹੁੰਚ ਚੁਕੀ ਹੈ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK