Wed, May 8, 2024
Whatsapp

ਜਬਰ ਵਿਰੋਧੀ ਲਹਿਰ ਪ੍ਰੋਗਰਾਮ ਵਿਚ ਤਬਦੀਲੀ

Written by  Joshi -- July 24th 2017 06:07 PM
ਜਬਰ ਵਿਰੋਧੀ ਲਹਿਰ ਪ੍ਰੋਗਰਾਮ ਵਿਚ ਤਬਦੀਲੀ

ਜਬਰ ਵਿਰੋਧੀ ਲਹਿਰ ਪ੍ਰੋਗਰਾਮ ਵਿਚ ਤਬਦੀਲੀ

Jabar Virodhi Lehar program revised ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ 'ਜਬਰ ਵਿਰੋਧੀ ਲਹਿਰ' ਦੇ ਪਹਿਲੇ ਪੜਾਅ ਦੇ ਪ੍ਰੋਗਰਾਮ ਵਿਚ ਕੁੱਝ ਤਬਦੀਲੀਆਂ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਪਾਰਟੀ ਲੀਡਰਸ਼ਿਪ ਵੱਲੋਂ ਸੂਬੇ ਭਰ ਵਿਚ ਰਵਾਇਤੀ ਸਿਆਸੀ ਕਾਨਫਰੰਸਾਂ ਦੇ ਨਾਲ-ਨਾਲ ਕਾਂਗਰਸ ਸਰਕਾਰ ਦੀਆਂ ਵਧੀਕੀਆਂ ਨੂੰ ਵੀ ਉਜਾਗਰ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਜਬਰ ਵਿਰੋਧੀ ਲਹਿਰ ਦੀ ਸ਼ੁਰੂਆਤ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ 27 ਜੁਲਾਈ ਨੂੰ ਡੇਰਾ ਬਾਬਾ ਨਾਨਕ ਤੋਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਉਸ ਤੋਂ ਬਾਅਦ ਇਸ ਪ੍ਰੋਗਰਾਮ ਤਹਿਤ ਅਸੰਬਲੀ ਹਲਕਿਆਂ ਕਾਦੀਆਂ (28 ਜੁਲਾਈ), ਫਤਿਹਗੜ• ਚੂੜੀਆਂ (31 ਜੁਲਾਈ), ਗੁਰਦਾਸਪੁਰ (1 ਅਗਸਤ) ਅਤੇ ਬਟਾਲਾ (2 ਅਗਸਤ) ਵਿਚ ਜਾਣਗੇ। ਉਹਨਾਂ ਕਿਹਾ ਕਿ ਹਰੇਕ ਹਲਕੇ ਦੀ ਫੇਰੀ ਦੌਰਾਨ ਪਾਰਟੀ ਪ੍ਰਧਾਨ ਵਰਕਰਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਛੋਟੀਆਂ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਪਾਰਟੀ ਵਰਕਰਾਂ ਦੇ ਪਰਿਵਾਰਾਂ ਨੂੰ ਵੀ ਮਿਲਣਗੇ, ਜਿਹਨਾਂ ਨੂੰ ਕਾਂਗਰਸੀਆਂ ਦੇ ਹੱਥੋਂ ਅੱਿਤਆਚਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਅਕਾਲੀ ਆਗੂ ਨੇ ਜਾਣਕਾਰੀ ਦਿੱਤੀ ਕਿ ਅਕਾਲੀ ਦਲ ਦੇ ਪ੍ਰਧਾਨ 7 ਅਗਸਤ ਨੂੰ ਆ ਰਹੇ ਰੱਖੜ ਪੁੰਨਿਆ ਜੋੜ ਮੇਲੇ ਵਿਚ, 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਈਸੜੂ ਕਾਨਫਰੰਸ ਵਿਚ ਅਤੇ 20 ਅਗਸਤ ਨੂੰ ਲੌਂਗੋਵਾਲ ਵਿਖੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਦੀ ਜਨਮ-ਵਰ•ੇ ਗੰਢ ਉੱਤੇ ਹੋਣ ਵਾਲੀ ਕਾਨਫਰੰਸ ਵਿਚ ਵੀ ਭਾਗ ਲੈਣਗੇ। —PTC News


  • Tags

Top News view more...

Latest News view more...