Tue, Dec 23, 2025
Whatsapp

ਜਦੋਂ ਬਦਲਦੀ ਹੈ ਕਿਸਮਤ ਤਾਂ ਇੰਝ ਹੁੰਦਾ ਹੈ...! (ਤਸਵੀਰਾਂ)

Reported by:  PTC News Desk  Edited by:  Joshi -- May 04th 2018 09:28 AM -- Updated: May 04th 2018 11:11 AM
ਜਦੋਂ ਬਦਲਦੀ ਹੈ ਕਿਸਮਤ ਤਾਂ ਇੰਝ ਹੁੰਦਾ ਹੈ...! (ਤਸਵੀਰਾਂ)

ਜਦੋਂ ਬਦਲਦੀ ਹੈ ਕਿਸਮਤ ਤਾਂ ਇੰਝ ਹੁੰਦਾ ਹੈ...! (ਤਸਵੀਰਾਂ)

ਕਿਸਮਤ ਜਦੋਂ ਚਮਕਦੀ ਹੈ ਤਾਂ ਉਸਦੀ ਚਮਕ ਸਭ ਦੇ ਸਾਹਮਣੇ ਆਉਂਦੀ ਹੀ ਹੈ । ਇਸ ਤਰ੍ਹਾਂ ਦੇ ਕਿਸਮਤ ਦੇ ਧਨੀ ਢਿੱਲਣ ਭਾਰਦਵਾਜ ਦੀ ਗੱਲਾਂ ਦੁਨੀਆ ਭਰ ਦੇ ਲੋਕਾਂ ਵਿਚਾਲੇ ਹੋ ਰਹੀਆਂ ਹਨ । ਪੂਰੇ ਸੰਸਾਰ 'ਤੇ ਢਿੱਲਣ ਦਾ ਨਾਮ ਇਸ ਕਦਰ ਛਾ ਚੁੱਕਾ ਹੈ ਕਿ ਹਰ ਕੋਈ ਉਸ ਦੇ ਬਾਰੇ ਹੀ ਚਰਚਾ ਕਰ ਰਿਹਾ ਦੁਨੀਆ 'ਤੇ ਛਾ ਰਹੇ ਇਸ ਲੜਕੇ ਦੀ ਉਮਰ ਮਹਿਜ਼ 21 ਸਾਲ ਦੀ ਹੈ ਤੇ ਕਰੋੜਾਂ ਦੀ ਜਾਇਦਾਦ ਨੂੰ ਆਪਣੇ ਨਾਮ ਕਰ ਚੁੱਕੇ ਢਿੱਲਣ ਨੇ ਬਹੁਤ ਹੀ ਛੋਟੀ ਉਮਰ ਵਿੱਚ ਉਹ ਮੁਕਾਮ ਹਾਸਲ ਕਰ ਲਿਆ ਜਿਸ ਨੂੰ ਪ੍ਰਾਪਤ ਕਰਨ ਲਈ ਲੋਕ ਆਪਣੀਆਂ ਉਮਰਾਂ ਬਿਤਾ ਦਿੰਦੇ ਹਨ । ਤੁਹਾਨੂੰ ਦੱਸ ਦੇਣਾ ਚਾਹੁਂਂਦੇ ਹਾਂ ਕਿ ਇਹ ਲੜਕਾ ਇੰਗਲੈਂਡ ਦਾ ਨਿਵਾਸੀ ਹੈ ਅਤੇ ਕੱਪੜੇ ਦਾ ਕਾਰੋਬਾਰ ਕਰਦਾ ਹੈ। ਲੀਸੈਸਟਰਸ਼ਾਇਰ ਦੇ ਵਾਸੀ ਦੇ ਪਿਤਾ ਕੱਪੜੇ ਦਾ ਕਾਰੋਬਾਰ ਤੋਂ ਪਹਿਲਾਂ ਆਪਣੇ ਗੈਰਾਜ ਵਿੱਚ ਕੰਮ ਕਰਦੇ ਸਨ ਕਰਦੇ ਸਨ ਜਿਸਨੂੰ ਢਿੱਲਣ ਨੇ ਸੰਭਾਲਿਆ ਅਤੇ ਫ਼ਿਰ ਕੱਪੜੇ ਦੇ ਕਾਰੋਬਾਰ 'ਚ ਪਿਤਾ ਦਾ ਸਾਥ ਦਿੱਤਾ । ਪਹਿਲੇ ਸਾਲ ਵਿੱਚ ਮਹਿਜ਼ ਸੋਲਾਂ ਵਰ੍ਹਿਆਂ ਨੌਂ ਕਰੋੜ ਦੀ ਕਮਾਈ ਕਰਕੇ ਨਾਮਣਾ ਖੱਟਣ ਵਾਲੇ ਢਿੱਲਣ ਦਾ ਚਿਹਰਾ ਹਾਲੀਵੁੱਡ ਦੀਆਂ ਸੂਰਤਾਂ ਵਿੱਚ ਵੀ ਮਕਬੂਲ ਹੋਇਆ ਹੈ । ਹਾਲੀਵੁੱਡ ਦੀਆਂ ਕਈ ਹਸਤੀਆ ਇਸ ਦੇ ਬਣਾਏ ਕੱਪੜੇ ਪਹਿਨਣਾ ਪਸੰਦ ਕਰਦੇ ਹਨ ।ਇੱਕ ਆਲੀਸ਼ਾਨ ਵਸੀਅਤ ਦੇ ਮਾਲਕ ਢਿੱਲਣ ਕਈ ਰਿਐਲਟੀ ਸ਼ੋਅ ਵਿੱਚ ਹਿੱਸਾ ਲੈਣ ਦੇ ਨਾਲ ਆਪਣੀ ਜ਼ਿੰਦਗੀ ਬਦਲਣ ਅਤੇ ਕਈ ਪ੍ਰੇਰਨਾਦਾਇਕ ਭਰੇ ਭਾਸ਼ਣ ਦੇਣ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਜਾਂਦਾ ਹੈ । ਇਸ ਪ੍ਰੇਰਨਾਮਈ ਲੜਕੇ ਨੇ ਇਨ੍ਹੀ ਛੋਟੀ ਉਮਰ ਵਿੱਚ ਜੋ ਉਪਲੱਬਧੀ ਹਾਸਲ ਕੀਤੀ ਹੈ ਬਹੁਤ ਹੀ ਕਾਬਲ-ਏ-ਤਾਰੀਫ਼ ਹੈ


Top News view more...

Latest News view more...

PTC NETWORK
PTC NETWORK