Tue, Dec 23, 2025
Whatsapp

Bus Crash In Saudi Arabia: ਮੱਕਾ ਜਾ ਰਹੀ ਬੱਸ ਨੂੰ ਲੱਗੀ ਭਿਆਨਕ ਅੱਗ, 20 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਸਾਊਦੀ ਅਰਬ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ। ਇਹ ਹਾਦਸਾ ਇਨ੍ਹਾਂ ਜ਼ਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ 20 ਲੋਕਾਂ ਦੀ ਮੌਤ ਹੋ ਗਈ,. ਜਦਕਿ ਇਸ ਹਾਦਸੇ ’ਚ ਕਈ ਲੋਕ ਜ਼ਖਮੀ ਹੋ ਗਏ।

Reported by:  PTC News Desk  Edited by:  Aarti -- March 28th 2023 03:17 PM
Bus Crash In Saudi Arabia: ਮੱਕਾ ਜਾ ਰਹੀ ਬੱਸ ਨੂੰ ਲੱਗੀ ਭਿਆਨਕ ਅੱਗ, 20 ਲੋਕਾਂ ਦੀ ਮੌਤ ਤੇ ਕਈ ਜ਼ਖਮੀ

Bus Crash In Saudi Arabia: ਮੱਕਾ ਜਾ ਰਹੀ ਬੱਸ ਨੂੰ ਲੱਗੀ ਭਿਆਨਕ ਅੱਗ, 20 ਲੋਕਾਂ ਦੀ ਮੌਤ ਤੇ ਕਈ ਜ਼ਖਮੀ

Bus Crash In Saudi Arabia: ਸਾਊਦੀ ਅਰਬ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ। ਇਹ ਹਾਦਸਾ ਇਨ੍ਹਾਂ ਜ਼ਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ 20 ਲੋਕਾਂ ਦੀ ਮੌਤ ਹੋ ਗਈ,. ਜਦਕਿ ਇਸ ਹਾਦਸੇ ’ਚ ਕਈ ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਪਵਿੱਤਰ ਸ਼ਹਿਰ ਮੱਕਾ ਨੂੰ ਲੈ ਕੇ ਜਾ ਰਹੀ ਇਕ ਬੱਸ ਪੁਲ ਨਾਲ ਟਕਰਾ ਗਈ ਤੇ ਟਕਰਾਉਣ ਤੋਂ ਬਾਅਦ ਅੱਗ ਦੀ ਲਪੇਟ ਵਿਚ ਆ ਗਈ, ਜਿਸ ਵਿਚ 20 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਤੋਂ ਵੱਧ ਜ਼ਖਮੀ ਹੋ ਗਏ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਘਟਨਾ ਸਾਊਦੀ ਅਰਬ ਦੇ ਦੱਖਣੀ ਸੂਬੇ ਅਸੀਰ 'ਚ ਵਾਪਰੀ। ਬੱਸ ਹੱਜ ਯਾਤਰੀਆਂ ਨੂੰ ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰ ਮੱਕਾ ਅਤੇ ਮਦੀਨਾ ਲੈ ਕੇ ਜਾ ਰਹੀ ਸੀ। ਦੱਸ ਦਈਏ ਕਿ ਇਹ ਘਟਨਾ ਰਮਜ਼ਾਨ ਦੌਰਾਨ ਵਾਪਰੀ ਸੀ। ਇਸ ਸਮੇਂ ਦੌਰਾਨ ਲੱਖਾਂ ਸ਼ਰਧਾਲੂ ਉਮਰਾਹ ਕਰਨ ਲਈ ਇਸਲਾਮ ਦੇ ਇਸ ਪਵਿੱਤਰ ਸ਼ਹਿਰਾਂ 'ਤੇ ਜਾਂਦੇ ਹਨ।


ਮੀਡੀਆ ਰਿਪੋਰਟਾਂ ਮੁਤਾਬਕ ਬੱਸ 'ਚ ਕੁਝ ਖਰਾਬੀ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬੱਸ ਦਾ ਬ੍ਰੇਕ ਫੇਲ ਹੋਣਾ ਹਾਦਸੇ ਦਾ ਕਾਰਨ ਹੈ। ਬਰੇਕ ਫੇਲ ਹੋਣ ਕਾਰਨ ਬੱਸ ਬੇਕਾਬੂ ਹੋ ਕੇ ਪੁਲ ਨਾਲ ਜਾ ਟਕਰਾਈ ਅਤੇ ਪਲਟ ਗਈ, ਜਿਸ ਕਾਰਨ ਬੱਸ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ: Rahul Gandhi: ਲੋਕ ਸਭਾ ਦੀ ਮੈਂਬਰਸ਼ਿਪ ਜਾਣ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੂੰ ਖਾਲੀ ਕਰਨਾ ਪਵੇਗਾ ਸਰਕਾਰੀ ਬੰਗਲਾ

- PTC NEWS

Top News view more...

Latest News view more...

PTC NETWORK
PTC NETWORK