Fri, May 17, 2024
Whatsapp

ਫ੍ਰੀ 'ਚ ਸਾੜ੍ਹੀਆਂ ਲਈ ਇਕੱਠੀ ਹੋਈ ਭੀੜ ’ਚ ਮਚੀ ਭਾਜੜ, 4 ਦੀ ਮੌਤ ਤੇ 11 ਜ਼ਖਮੀ

ਤਮਿਲਨਾਡੂ ਦੇ ਤਿਰੁਪੱਤੂਰ ਜ਼ਿਲ੍ਹੇ ’ਚ ਉਸ ਸਮੇਂ ਭਿਆਨਕ ਘਟਨਾ ਹਾਦਸਾ ਵਾਪਰਿਆ ਜਦੋਂ ਫ੍ਰੀ ਦੀ ਸਾੜ੍ਹੀਆਂ ਨੂੰ ਲੈ ਕੇ ਮਚੀ ਭਾਜੜ ’ਚ 4 ਔਰਤਾਂ ਦੀ ਮੌਤ ਹੋ ਗਈ।

Written by  Aarti -- February 05th 2023 06:27 PM -- Updated: February 05th 2023 06:30 PM
ਫ੍ਰੀ 'ਚ ਸਾੜ੍ਹੀਆਂ ਲਈ ਇਕੱਠੀ ਹੋਈ ਭੀੜ ’ਚ ਮਚੀ ਭਾਜੜ, 4 ਦੀ ਮੌਤ ਤੇ 11 ਜ਼ਖਮੀ

ਫ੍ਰੀ 'ਚ ਸਾੜ੍ਹੀਆਂ ਲਈ ਇਕੱਠੀ ਹੋਈ ਭੀੜ ’ਚ ਮਚੀ ਭਾਜੜ, 4 ਦੀ ਮੌਤ ਤੇ 11 ਜ਼ਖਮੀ

four women died in Tamil Nadu: ਤਮਿਲਨਾਡੂ ਦੇ ਤਿਰੁਪੱਤੂਰ ਜ਼ਿਲ੍ਹੇ ’ਚ ਉਸ ਸਮੇਂ ਭਿਆਨਕ ਘਟਨਾ ਹਾਦਸਾ ਵਾਪਰਿਆ ਜਦੋਂ ਫ੍ਰੀ ਦੀ ਸਾੜ੍ਹੀਆਂ ਨੂੰ ਲੈ ਕੇ ਮਚੀ ਭਾਜੜ ’ਚ 4 ਔਰਤਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਤਿਰੁਪੱਤੂਰ ਜ਼ਿਲ੍ਹੇ ’ਚ ਸਾੜ੍ਹੀ ਵੰਡ ਪ੍ਰੋਗਰਾਮ ਹੋਇਆ। ਇਸ ਦੌਰਾਨ ਭਾਜੜ ਮਚ ਗਈ ਜਿਸ ਕਾਰਨ 4 ਔਰਤਾਂ ਦੀ ਮੌਤ ਹੋ ਗਈ ਜਦਕਿ 11 ਲੋਕ ਗੰਭੀਰ ਜ਼ਖਮੀ ਹੋ ਗਏ। 

ਦੱਸ ਦਈਏ ਕਿ ਥਾਈਪੁਸਮ ਤਿਉਹਾਰ ਦੇ ਮੌਕੇ ਇੱਕ ਵਿਅਕਤੀ ਵੱਲੋਂ ਮੁਫ਼ਤ ਸਾੜੀਆਂ ਅਤੇ ਸਫੇਦ ਧੋਤੀ ਦੇ ਲਈ ਟੋਕਨ ਵੰਡ ਰਿਹਾ ਸੀ। ਜਿਸ ਨੂੰ ਲੈਣ ਦੇ ਲਈ ਲੋਕਾਂ ਚ ਭਾਜੜ ਮਚ ਗਈ। ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਤਿਉਹਾਰ ਦੇ ਚੱਲਦੇ ਮੁਫਤ ਚ ਸਾੜ੍ਹੀਆਂ ਵੰਡੀਆਂ ਜਾ ਰਹੀਆਂ ਸੀ ਜਿਸ ਕਾਰਨ ਇੱਕਠੀ ਹੋਈ ਭੀੜ ’ਚ ਭਾਜੜ ਮਚ ਗਈ।


 ਫਿਲਹਾਲ ਉਨ੍ਹਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ। ਦੂਜੇ ਪਾਸੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਮ੍ਰਿਤਕ ਪਰਿਵਾਰਾਂ ਲਈ 2-2 ਲੱਖ ਰੁਪਏ ਦੀ ਮਦਦ ਰਾਸ਼ੀ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖਿਲਾਫ ਹੋਈ FIR, ਪਤਨੀ ਨਾਲ ਕੁੱਟਮਾਰ ਕਰਨ ਦੇ ਲੱਗੇ ਇਲਜ਼ਾਮ

- PTC NEWS

Top News view more...

Latest News view more...

LIVE CHANNELS