Mon, May 20, 2024
Whatsapp

7th Pay Commission: ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਮਿਲੇਗਾ ਤਨਖ਼ਾਹ 'ਚ ਦੁੱਗਣੇ ਵਾਧੇ ਦਾ ਤੋਹਫ਼ਾ!

7th Pay Commission: ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਜੁਲਾਈ ਵਿੱਚ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਲਾਭ ਮਿਲਣ ਦੀ ਉਮੀਦ ਹੈ।

Written by  Amritpal Singh -- June 09th 2023 04:40 PM -- Updated: June 09th 2023 04:43 PM
7th Pay Commission: ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਮਿਲੇਗਾ ਤਨਖ਼ਾਹ 'ਚ ਦੁੱਗਣੇ ਵਾਧੇ ਦਾ ਤੋਹਫ਼ਾ!

7th Pay Commission: ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਮਿਲੇਗਾ ਤਨਖ਼ਾਹ 'ਚ ਦੁੱਗਣੇ ਵਾਧੇ ਦਾ ਤੋਹਫ਼ਾ!

7th Pay Commission: ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਜੁਲਾਈ ਵਿੱਚ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਲਾਭ ਮਿਲਣ ਦੀ ਉਮੀਦ ਹੈ। 1 ਜੁਲਾਈ ਤੋਂ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਡੀਏ ਵਾਧੇ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਸਰਕਾਰ ਚਾਲੂ ਵਿੱਤੀ ਸਾਲ ਦੌਰਾਨ ਪਹਿਲੀ ਵਾਰ ਡੀਏ ਵਿੱਚ ਵਾਧਾ ਕਰੇਗੀ। ਏਆਈਸੀਪੀਆਈ ਦੇ ਅਪ੍ਰੈਲ ਦੇ ਅੰਕੜਿਆਂ ਮੁਤਾਬਕ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ 3 ਤੋਂ 4 ਫ਼ੀਸਦੀ ਮਹਿੰਗਾਈ ਭੱਤੇ ਦਾ ਵਾਧਾ ਲਗਭਗ ਤੈਅ ਹੈ, ਹਾਲਾਂਕਿ ਇਹ ਮਈ ਅਤੇ ਜੂਨ ਦੇ ਅੰਕੜਿਆਂ 'ਤੇ ਵੀ ਨਿਰਭਰ ਕਰੇਗਾ। ਜੇਕਰ ਮਈ ਅਤੇ ਜੂਨ ਦੇ AICPI ਦੇ ਅੰਕੜੇ ਚੰਗੇ ਹਨ ਤਾਂ 4 ਫੀਸਦੀ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ ਵਧ ਸਕਦੀ ਹੈ।


ਫਿਲਹਾਲ ਕੇਂਦਰੀ ਕਰਮਚਾਰੀਆਂ ਨੂੰ 42 ਫੀਸਦੀ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ। ਜੇਕਰ ਡੀਏ ਵਿੱਚ 4 ਫੀਸਦੀ ਦਾ ਹੋਰ ਵਾਧਾ ਕੀਤਾ ਜਾਂਦਾ ਹੈ ਤਾਂ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 46 ਫੀਸਦੀ ਹੋ ਜਾਵੇਗਾ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਪ੍ਰੈਲ ਲਈ ਏਆਈਸੀਪੀਆਈ ਅੰਕੜਾ 134.2 ਅੰਕ ਹੈ ਅਤੇ ਡੀਏ ਸਕੋਰ 45.06 ਹੈ। ਮਈ ਅਤੇ ਜੂਨ ਦੌਰਾਨ ਸੂਚਕਾਂਕ ਦੇ 46.40 ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦਾ ਮਤਲਬ ਹੈ ਕਿ ਡੀਏ ਵਿਚ 4 ਫੀਸਦੀ ਵਾਧਾ ਲਗਭਗ ਤੈਅ ਹੈ।

ਮੁਲਾਜ਼ਮਾਂ ਦੀ ਤਨਖਾਹ ਕਿੰਨੀ ਵਧੇਗੀ?

ਜੇਕਰ ਕਿਸੇ ਕਰਮਚਾਰੀ ਦੀ ਮਾਸਿਕ ਤਨਖਾਹ 18 ਹਜ਼ਾਰ ਰੁਪਏ ਹੈ ਤਾਂ ਮਹਿੰਗਾਈ ਭੱਤਾ 42 ਫੀਸਦੀ ਡੀਏ ਦੇ ਹਿਸਾਬ ਨਾਲ 7560 ਰੁਪਏ ਹੋਵੇਗਾ। ਦੂਜੇ ਪਾਸੇ ਜੇਕਰ 46 ਫੀਸਦੀ ਦੇ ਹਿਸਾਬ ਨਾਲ ਡੀਏ ਦੀ ਗਣਨਾ ਕਰੀਏ ਤਾਂ ਇਹ 8280 ਰੁਪਏ ਬਣਦੀ ਹੈ, ਜਿਸ ਦਾ ਮਤਲਬ ਹੈ ਕਿ ਹਰ ਮਹੀਨੇ ਤਨਖਾਹ 720 ਰੁਪਏ ਅਤੇ ਸਾਲਾਨਾ 99,360 ਰੁਪਏ ਵਧੇਗੀ।

ਜੁਲਾਈ ਵਿੱਚ ਡੀਏ ਵਿੱਚ ਵਾਧੇ ਤੋਂ ਇਲਾਵਾ ਮੁਲਾਜ਼ਮਾਂ ਨੂੰ ਮੁੱਢਲੀ ਤਨਖਾਹ ਵਿੱਚ ਵਾਧੇ ਦਾ ਤੋਹਫ਼ਾ ਵੀ ਮਿਲ ਸਕਦਾ ਹੈ। ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਮੁੱਢਲੀ ਤਨਖਾਹ ਵਿੱਚ 8 ਹਜ਼ਾਰ ਰੁਪਏ ਦੇ ਵਾਧੇ ਦਾ ਅਨੁਮਾਨ ਹੈ, ਅਜਿਹੇ 'ਚ ਜੇਕਰ ਕਿਸੇ ਕਰਮਚਾਰੀ ਦੀ ਘੱਟੋ-ਘੱਟ ਤਨਖਾਹ 18 ਹਜ਼ਾਰ ਰੁਪਏ ਹੈ ਤਾਂ ਇਹ ਵਧ ਕੇ 26 ਹਜ਼ਾਰ ਰੁਪਏ ਹੋ ਜਾਵੇਗੀ।

- PTC NEWS

Top News view more...

Latest News view more...

LIVE CHANNELS
LIVE CHANNELS