Tue, Dec 23, 2025
Whatsapp

Attack on Aman Dhaliwal: ਅਦਾਕਾਰ ਅਮਨ ਧਾਲੀਵਾਲ ‘ਤੇ ਵਿਦੇਸ਼ ‘ਚ ਹੋਇਆ ਹਮਲਾ, ਹਸਪਤਾਲ ’ਚ ਭਰਤੀ ਅਦਾਕਾਰ

ਪੰਜਾਬੀ ਅਦਾਕਾਰ ਅਮਨ ਧਾਲੀਵਾਲ ‘ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਵਿਦੇਸ਼ ’ਚ ਅਮਨ ਧਾਲੀਵਾਲ ’ਤੇ ਹਮਲਾ ਹੋਇਆ ਹੈ।

Reported by:  PTC News Desk  Edited by:  Aarti -- March 16th 2023 11:18 AM
Attack on Aman Dhaliwal: ਅਦਾਕਾਰ ਅਮਨ ਧਾਲੀਵਾਲ ‘ਤੇ ਵਿਦੇਸ਼ ‘ਚ ਹੋਇਆ ਹਮਲਾ, ਹਸਪਤਾਲ ’ਚ ਭਰਤੀ ਅਦਾਕਾਰ

Attack on Aman Dhaliwal: ਅਦਾਕਾਰ ਅਮਨ ਧਾਲੀਵਾਲ ‘ਤੇ ਵਿਦੇਸ਼ ‘ਚ ਹੋਇਆ ਹਮਲਾ, ਹਸਪਤਾਲ ’ਚ ਭਰਤੀ ਅਦਾਕਾਰ

Attack on Aman Dhaliwal: ਪੰਜਾਬੀ ਅਦਾਕਾਰ ਅਮਨ ਧਾਲੀਵਾਲ ‘ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਵਿਦੇਸ਼ ’ਚ ਅਮਨ ਧਾਲੀਵਾਲ ’ਤੇ ਹਮਲਾ ਹੋਇਆ ਹੈ। ਫਿਲਹਾਲ ਉਨ੍ਹਾਂ ਨੂੰ ਜ਼ਖਮੀ ਹਾਲਤ ‘ਚ ਅਮਨ ਧਾਲੀਵਾਲ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । 

ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਅਮਨ ਧਾਲੀਵਾਲ ਦੇ ਸਰੀਰ ‘ਤੇ ਜ਼ਖਮਾਂ ਦੇ ਨਿਸ਼ਾਨ ਹਨ ਅਤੇ ਉਨ੍ਹਾਂ ਦੇ ਸਰੀਰ ‘ਤੇ ਪੱਟੀਆਂ ਬੱਝੀਆਂ ਹਨ। ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਉਨ੍ਹਾਂ ’ਤੇ ਹੋਏ ਹਮਲੇ ਦੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ। 


ਵਾਇਰਲ ਹੋ ਰਹੀ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਅਮਨ ਧਾਲੀਵਾਲ ਨੇ ਬਹੁਤ ਹੀ ਬਹਾਦਰੀ ਦੇ ਨਾਲ ਹਮਲਾਵਾਰ ਨੂੰ ਦਬੋਚਿਆ ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਵੀ ਉਸ ਨੂੰ ਕਾਬੂ ਕਰ ਲਿਆ। ਪਰ ਇਸ ਦੌਰਾਨ ਅਮਨ ਧਾਲੀਵਾਲ ਕਾਫੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸਿਹਤਮੰਦੀ ਦੀ ਅਰਦਾਸ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: Punjab Weather Update: ਆਉਣ ਵਾਲੇ ਦਿਨਾਂ ’ਚ ਪੰਜਾਬ ਸਣੇ ਕਈ ਸੂਬਿਆਂ 'ਚ ਪਵੇਗਾ ਮੀਂਹ !

- PTC NEWS

Top News view more...

Latest News view more...

PTC NETWORK
PTC NETWORK