Mon, Dec 22, 2025
Whatsapp

EX CM charanjit singh channi Relative: ਸਾਬਕਾ CM ਚਰਨਜੀਤ ਚੰਨੀ ਦੇ ਰਿਸ਼ਤੇਦਾਰ ਦੇ ਘਰ ਹੋਇਆ ਹਮਲਾ, ਬਜ਼ੁਰਗ ਮਹਿਲਾ ਸਣੇ ਦੋ ਜ਼ਖਮੀ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੇਰਾਬੱਸੀ ਦੇ ਪਿੰਡ ਅਮਲਾਲਾ ਪਿੰਡ ’ਚ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰ ਕੁਝ ਲੋਕਾਂ ਵੱਲੋਂ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

Reported by:  PTC News Desk  Edited by:  Aarti -- April 04th 2023 03:58 PM -- Updated: April 04th 2023 06:06 PM
EX CM charanjit singh channi Relative: ਸਾਬਕਾ CM ਚਰਨਜੀਤ ਚੰਨੀ ਦੇ ਰਿਸ਼ਤੇਦਾਰ ਦੇ ਘਰ ਹੋਇਆ ਹਮਲਾ, ਬਜ਼ੁਰਗ ਮਹਿਲਾ ਸਣੇ ਦੋ ਜ਼ਖਮੀ

EX CM charanjit singh channi Relative: ਸਾਬਕਾ CM ਚਰਨਜੀਤ ਚੰਨੀ ਦੇ ਰਿਸ਼ਤੇਦਾਰ ਦੇ ਘਰ ਹੋਇਆ ਹਮਲਾ, ਬਜ਼ੁਰਗ ਮਹਿਲਾ ਸਣੇ ਦੋ ਜ਼ਖਮੀ

ਅਕੁੰਸ਼ ਮਹਾਜਨ (ਚੰਡੀਗੜ੍ਹ, 4 ਅਪ੍ਰੈਲ): ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੇਰਾਬੱਸੀ ਦੇ ਪਿੰਡ ਅਮਲਾਲਾ ਪਿੰਡ ’ਚ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰ ਕੁਝ ਲੋਕਾਂ ਵੱਲੋਂ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਡੇਰਾਬੱਸੀ ਦੇ ਪਿੰਡ ਅਮਲਾਲਾ ਪਿੰਡ ’ਚ ਸਥਿਤ ਇੱਕ ਘਰ ’ਤੇ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ ਦੇ ਕਾਰਨ 70 ਸਾਲਾਂ ਮਹਿਲਾ ਸਮੇਤ 2 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਇਲਾਜ ਦੇ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। 


ਦੱਸ ਦਈਏ ਕਿ ਜਿਸ ਪਰਿਵਾਰ ’ਤੇ ਹਮਲਾ ਹੋਇਆ ਹੈ ਉਹ ਪੰਜਾਬ ਦੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਨੂੰਹ ਦਾ ਘਰ ਹੈ। ਹਮਲੇ ’ਚ ਜ਼ਖਮੀ ਬਜ਼ੁਰਗ ਮਹਿਲਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨੂੰਹ ਦੀ ਦਾਦੀ ਹੈ ਜਿਸਦਾ ਨਾਂ ਧਰਮ ਕੌਰ ਹੈ। 

ਹਸਪਤਾਲ ਵਿੱਚ ਦਾਖ਼ਲ ਧਰਮ ਕੌਰ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਦੋ ਲੜਕਿਆਂ, ਨੂੰਹ ਅਤੇ ਨਨਾਣ ਦੇ ਲੜਕੇ ਨਾਲ ਘਰ ਵਿੱਚ ਸੀ। ਇਸ ਦੌਰਾਨ ਸੜਕ ਤੋਂ ਲੰਘ ਰਹੇ ਉਸ ਦੇ ਚਚੇਰੇ ਭਰਾ ਉਸ ਦੇ ਲੜਕੇ ਨਾਲ ਬਿਨਾਂ ਗੱਲ ਕੀਤੇ ਬਹਿਸਬਾਜ਼ੀ ਹੋ ਗਈ। ਜਦੋਂ ਉਸ ਦਾ ਲੜਕਾ ਆਪਣੀ ਜਾਨ ਬਚਾ ਕੇ ਘਰ ਆਇਆ ਤਾਂ ਦੂਜੇ ਪੱਖ ਨੇ ਉਸ ਦੇ ਘਰ ਹਮਲਾ ਕਰ ਦਿੱਤਾ। ਦਰਵਾਜ਼ਾ ਬੰਦ ਹੋਣ ਕਾਰਨ ਹਮਲਾਵਰਾਂ ਨੇ ਘਰ ਦੇ ਅੰਦਰ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਬਜ਼ੁਰਗ ਦਾ ਲੜਕਾ ਹਰਨੇਕ ਸਿੰਘ ਅਤੇ ਉਸ ਦੀ ਭਰਜਾਈ ਜ਼ਖ਼ਮੀ ਹੋ ਗਏ। 

ਉਨ੍ਹਾਂ ਦੱਸਿਆ ਕਿ ਹਮਲੇ ਦੀ ਸਾਰੀ ਘਟਨਾ ਘਰ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਰੀਬ ਇੱਕ ਦਰਜਨ ਵਿਅਕਤੀ ਘਰ 'ਤੇ ਹਮਲਾ ਕਰ ਰਹੇ ਹਨ। ਫਿਲਹਾਲ ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਡੇਰਾਬੱਸੀ ਦੇ ਪ੍ਰਧਾਨ ਜਸਕੰਵਲ ਸਿੰਘ ਸੇਖੋਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ASI killed Wife And Son: ASI ਭੂਪਿੰਦਰ ਸਿੰਘ ਨੇ ਪਤਨੀ ਤੇ ਬੇਟੇ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ , ਪਾਲਤੂ ਕੁੱਤੇ ਨੂੰ ਵੀ ਨਹੀਂ ਬਖਸ਼ਿਆ

- PTC NEWS

Top News view more...

Latest News view more...

PTC NETWORK
PTC NETWORK