AP Dhillon and Banita Sandhu: ਹੁਣ ਬਨਿਤਾ ਸੰਧੂ ਨੇ ਸਾਂਝੀਆਂ ਕੀਤੀਆਂ ਏਪੀ ਨਾਲ ਰੋਮਾਂਟਿਕ ਤਸਵੀਰਾਂ, ਜਾਣੋ ਕੌਣ ਹੈ ਬਨਿਤਾ ਸੰਧੂ
AP Dhillon and Banita Sandhu: ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਏਪੀ ਢਿੱਲੋਂ ਅਦਾਕਾਰਾ ਬਨੀਤਾ ਸੰਧੂ ਨੂੰ ਡੇਟ ਕਰਨ ਦੀਆਂ ਕਈ ਅਫਵਾਹਾਂ ਸਾਹਮਣੇ ਆਈਆਂ ਹਨ। ਡੇਟਿੰਗ ਦੀਆਂ ਅਫਵਾਹਾਂ ਦੇ ਵਿਚਕਾਰ, ਬਨਿਤਾ ਨੇ ਸ਼ਨੀਵਾਰ ਨੂੰ ਏਪੀ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀ। ਜਿਸ ਤੋਂ ਅੰਦਾਜਾ ਲਗਾਇਆਜਾ ਰਿਹਾ ਹੈ ਕਿ ਦੋਹਾਂ ਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਕਰ ਦਿੱਤੀ ਹੈ।
ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ’ਚ ਦੋਵੇਂ ਹੀ ਬੇਹੱਦ ਖੂਬਸੂਰਤ ਲੱਗ ਰਹੇ ਹਨ। ਤਸਵੀਰਾਂ ਸਾਂਝੀ ਕਰ ਬਨੀਤਾ ਸੰਧੂ ਨੇ ਕੈਪਸ਼ਨ ’ਚ ਲਿਖਿਆ ਕਿ ਵਿਦ ਮੀ। ਇਸ ਨਾਲ ਇੱਕ ਦਿਲ ਦਾ ਇਮੋਜੀ ਵੀ ਲਾਇਆ ਹੋਇਆ ਹੈ। ਤਸਵੀਰਾਂ 'ਚ ਬਨਿਤਾ ਨੂੰ ਲਾਲ ਬਾਡੀ-ਕੋਨ ਡਰੈੱਸ ਪਹਿਨੀ ਦੇਖਿਆ ਜਾ ਸਕਦਾ ਹੈ ਜਦਕਿ ਏਪੀ ਪ੍ਰਿੰਟਿਡ ਕੋਟ ਪੈਂਟ 'ਚ ਖੂਬਸੂਰਤ ਲੱਗ ਰਹੀ ਸੀ।
- PTC NEWS